ਵਿਪਿਨ ਰਾਵਤ ਵਰਗੇ ਸੂਰਮੇ ਘੱਟ ਹੀ ਪੈਦਾ ਹੁੰਦੇ ਹਨ: ਅਵੀ ਰਾਜਪੂਤ

ਕਪੂਰਥਲਾ (ਦ ਸਟੈਲਰ ਨਿਊਜ਼)। ਰਿਪੋਰਟ: ਗੌਰਵ ਮੜੀਆ। ਦੇਸ਼ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ਼ (ਸੀ.ਡੀ.ਐੱਸ.) ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਸਮੇਤ 12 ਹੋਰ ਫ਼ੌਜੀ ਅਫ਼ਸਰਾਂ ਦੀ ਹੈਲੀਕਪਟਰ ਹਾਦਸੇ ਵਿੱਚ ਹੋਈ ਮੌਤ ਨੂੰ ਯੂਥ ਅਕਾਲੀ ਦਲ ਨੇ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਅਤੇ ਦੇਸ਼ ਲਈ ਵੱਡਾ ਨੁਕਸਾਨ ਦੱਸਿਆ ਹੈ। ਯੂਥ ਅਕਾਲੀ ਦਲ ਦੇ ਨੇਤਾ ਸੈਂਡੀ ਦੀ ਪ੍ਰਧਾਨਗੀ ਵਿੱਚ ਰੱਖੇ ਗਏ ਇੱਕ ਸ਼ਰਧਾਂਜਲੀ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਵੀ ਰਾਜਪੂਤ ਨੇ ਹੈਲੀਕਪਟਰ ਦੁਰਘਟਨਾ ਦੀ ਉੱਚ ਪੱਧਰੀ ਜਾਂਚ ਕਰਾਏ ਜਾਣ ਦੀ ਮੰਗ ਸਰਕਾਰ ਕੋਲੋਂ ਕੀਤੀ। ਇਸ ਮੌਕੇ ਤੇ ਯੂਥ ਅਕਾਲੀ ਦਲ ਦੇ ਆਗੂਆਂ ਨੇ ਜਰਨਲ ਰਾਵਤ ਉਨ੍ਹਾਂ ਦੀ ਧਰਮਪਤਨੀ ਅਤੇ ਹੋਰ ਫੌਜੀ ਅਫਸਰਾਂ ਨੂੰ ਸ਼ਰਧਾ ਸੁਮਨ ਭੇਂਟ ਕੀਤੇ। ਯੂਥ ਆਗੂਆਂ ਨੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਭਗਵਾਨ ਕੋਲ ਅਰਦਾਸ ਕੀਤੀ।

Advertisements

ਅਵੀ ਰਾਜਪੂਤ ਨੇ ਕਿਹਾ ਕਿ ਇਸ ਹਾਦਸੇ ਵਿੱਚ ਯੋਧਾ ਅਤੇ ਬਹਾਦਰੀ ਦੇ ਪ੍ਰਤੀਕ ਜਨਰਲ ਬਿਪਿਨ ਰਾਵਤ ਸਮੇਤ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ, ਬ੍ਰਿਗੇਡੀਅਰ ਐਲ.ਐਸ ਲਿੱਦਰ, ਲੈਫਟੀਨੈਂਟ ਕਰਨਲ ਹਰਜਿੰਦਰ ਸਿੰਘ, ਨਾਇਕ ਗੁਰਸੇਵਕ ਸਿੰਘ, ਨਾਇਕ ਜਿਤੇਂਦਰ ਕੁਮਾਰ, ਲਾਂਸ ਨਾਇਕ ਵਿਵੇਕ ਕੁਮਾਰ, ਲਾਂਸ ਨਾਇਕ ਬੀ ਸਾਈ ਤੇਜਾ ਅਤੇ ਹਵਲਦਾਰ ਸਤਪਾਲ ਦਾ ਅਚਾਨਕ ਦਿਹਾਂਤ ਹੋ ਗਿਆ। ਇਸ ਘਟਨਾ ਨਾਲ ਦੇਸ਼ ਵਾਸੀ ਸੋਗ ਵਿਚ ਹਨ। ਭਾਰਤ ਮਾਂ ਵੀਰਾਂ ਦੀ ਜਨਨੀ ਰਹੀ ਹੈ, ਪਰ ਵਿਪਨ ਰਾਵਤ ਵਰਗੇ ਸੂਰਮੇ ਵਿਰਲੇ ਹੀ ਪੈਦਾ ਹੁੰਦੇ ਹਨ। ਨਾ ਪੂਰਿਆ ਜਾ ਸਕਣ ਵਾਲੇ ਜਾਨੀ ਨੁਕਸਾਨ ਦਾ ਦਰਦ ਕਿਸੇ ਵੀ ਭਾਰਤੀ ਦੇ ਦਿਲ ਵਿੱਚੋਂ ਨਹੀਂ ਜਾ ਸਕਦਾ। ਅਵੀ ਰਾਜਪੂਤ ਨੇ ਕਿਹਾ ਕਿ ਬਿਪਿਨ ਰਾਵਤ ਨੇ ਚਾਰ ਦਸ਼ਕ ਤੱਕ ਜਿਸ ਤਰ੍ਹਾਂ ਭਾਰਤੀ ਫੌਜ ਦੇ ਵੱਖ-ਵੱਖ ਅਹੁਦਿਆਂ ਤੇ ਰਹਿੰਦੇ ਹੋਏ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀ ਹਨ, ਉਸਦੇ ਲਈ ਦੇਸ਼ ਹਮੇਸ਼ਾ ਉਨ੍ਹਾਂ ਦਾ ਕਰਜਦਾਰ ਰਹੇਗਾ। ਭਾਰਤੀ ਥਲ ਸੈਨਾ ਵਿੱਚ ਜਨਰਲ ਰਹਿੰਦੇ ਹੋਏ ਜਿਸ ਤਰ੍ਹਾਂ ਉਨ੍ਹਾਂ ਨੇ ਪਾਕਿਸਤਾਨ ਅਤੇ ਚੀਨ ਦੇ ਖਿਲਾਫ ਭਾਰਤੀ ਫੌਜ ਨੂੰ ਲਾਮਬੰਦ ਕੀਤਾ ਹੈ। ਉਸਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਘੱਟ ਹੈ। ਬਿਪਿਨ ਰਾਵਤ ਭਾਰਤ ਮਾਤਾ ਦੇ ਮਹਾਨ ਪੁੱਤਰ ਸਨ ਅਤੇ ਉਨ੍ਹਾਂ ਦੀ ਬੇਵਕਤੀ ਮੌਤ ਨਾਲ ਪੂਰਾ ਦੇਸ਼ ਸੋਗ ਦੀ ਲਹਿਰ ਵਿੱਚ ਡੁੱਬ ਗਿਆ ਹੈ। ਉਨ੍ਹਾਂ ਕਿਹਾ ਕਿ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਅਤੇ ਹੋਰ ਫੌਜੀ ਅਧਿਕਾਰੀਆਂ ਦੀ ਮੌਤ ਨਾ ਪੂਰਾ ਹੋਣ ਵਾਲਾ ਘਾਟਾ ਹੈ। ਇਸ ਮੌਕੇ ਅਸ਼ੋਕ ਸ਼ਰਮਾ,ਮਨਜੀਤ ਸਿੰਘ,ਧੀਰਜ ਨਈਅਰ, ਅਨਿਲ ਵਰਮਾ,ਰਾਜ ਕੁਮਾਰ,ਰਵਿੰਦਰ ਕੁਮਾਰ,ਰਾਕੇਸ਼ ਕੁਮਾਰ,ਤਜਿੰਦਰ ਸਿੰਘ ਲਵਲੀ,ਸੈਂਡੀ,ਕੁਲਦੀਪ ਧੀਰ,ਸੁਮਿਤ ਕਪੂਰ,ਦੀਪਕ ਬਿਸ਼ਟ,ਪਿੰਟੂ ਡੇ,ਵਿੱਕੀ,ਪੁਸ਼ਪਿੰਦਰ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here