ਪਨਬੱਸ/ਪੀਆਰਟੀਸੀ ਕੱਚੇ ਮੁਲਾਜ਼ਮਾਂ ਦੀ ਅਣਮਿੱਥੇ ਸਮੇਂ ਦੀ ਹੜਤਾਲ ਚੌਥੇ ਦਿਨ ਵਿੱਚ ਸ਼ਾਮਿਲ

ਕਪੂਰਥਲਾ (ਦ ਸਟੈਲਰ ਨਿਊਜ਼)। ਰਿਪੋਰਟ: ਗੌਰਵ ਮੜੀਆ। ਮਿਤੀ 10 /12/2021 ਨੂੰ ਪੰਜਾਬ ਰੋਡਵੇਜ਼ ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਹੱਕੀ ਮੰਗਾਂ ਲਈ ਰੱਖੀ ਹੜਤਾਲ 4 ਦਿਨ ਵਿੱਚ ਸ਼ਾਮਿਲ ਹੋ ਗਈ ਹੈ। ਸੰਗਰੂਰ ਡਿਪੂ ਦੇ ਗੇਟ ਅੱਗੇ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਗੁਰਪ੍ਰੀਤ ਪੰਨੂੰ ਡਿਪੂ ਪ੍ਰਦਾਨ ਸਤਨਾਮ ਸਿੰਘ ਡਿਪੂ ਮੀਤ ਪ੍ਰਧਾਨ ਹਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਨੂੰ ਤਰੁੰਤ ਪੱਕਾ ਕੀਤਾ ਜਾਵੇ ਅਤੇ ਪੰਜਾਬ ਦੀ ਅਬਾਦੀ ਦੇ ਹਿਸਾਬ ਨਾਲ 10,000 ਬੱਸਾਂ ਦਾ ਫਲੀਟ ਤਿਆਰ ਕਰ ਕੇ ਦਿੱਤਾ ਜਾਵੇ ਤਾਂ ਜੋ ਸਰਕਾਰ ਨੇ ਫ੍ਰੀ ਸਫਰ ਸਹੁਲਤ ਦਿੱਤੀ ਹੈ ਉਸ ਦਾ ਪੰਜਾਬ ਦੀ ਜਨਤਾ ਨੂੰ ਫਾਇਦਾ ਹੋ ਸਕੇ ਅਤੇ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੇਵੇ ਸਰਕਾਰ ਬੱਸਾਂ ਦਾ ਫਲੀਟ ਪੂਰਾ ਕਰਦੀ ਹੈ ਤਾਂ ਜੋ ਪਨਬੱਸ /ਪੀਆਰਟੀਸੀ ਟਰਾਂਸਪੋਰਟ ਦੇ ਅਦਾਰੇ ਹਨ ਇਨ੍ਹਾਂ ਵਿੱਚ 70000 ਵਿਅਕਤੀਆਂ ਨੂੰ ਰੋਜ਼ਗਾਰ ਦਿੱਤਾ ਜਾ ਸਕਦਾ ਹੈ ਤਾ ਜੋ ਪੰਜਾਬ ਵਿੱਚ ਛੇਵਾਂ ਨਸ਼ਿਆਂ ਦਾ ਦਰਿਆ ਵਗ ਰਿਹਾ ਹੈ ਉਸ ਨੂੰ ਰੋਕਿਆ ਜਾ ਸਕੇ ਮੁਲਾਜ਼ਮਾਂ ਵਲੋਂ ਨਵੇਂ ਬਣੇ ਮੁੱਖ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਪੰਜਾਬ ਮੀਟਿੰਗਾਂ ਵੀ ਕੀਤੀਆਂ ਜਿਨ੍ਹਾਂ ਮੀਟਿੰਗਾਂ ਵਿੱਚ ਟਰਾਂਸਪੋਰਟ ਮੰਤਰੀ ਵਲੋਂ ਭਰੋਸੇ ਵਿੱਚ ਲੈ ਕੇ 2 ਮਹੀਨੇ ਦਾ ਸਮਾਂ ਲਾਰੇ ਲਾ ਕੇ ਕੱਢਿਆ ਗਿਆ 9/12/2021 ਵਾਲੀ ਕੈਬਨਿਟ ਮੀਟਿੰਗ ਵਿੱਚ ਸਰਕਾਰ ਵਰਕਰਾਂ ਦੀਆਂ ਮੰਗਾਂ ਦਾ ਹੱਲ ਕੀਤਾ ਜਾ ਸਕਦਾ ਸੀ ਪਰ ਸਰਕਾਰ ਨੇ ਯੂਨੀਅਨ ਨੂੰ 14 ਦੀ ਪੈਨਲ ਮੀਟਿੰਗ ਦਿੱਤੀ ਹੈ। ਇਸ ਤੋਂ ਇਹ ਸਿੱਧ ਹੈ ਕਿ ਸਰਕਾਰ ਮੁਲਾਜ਼ਮਾਂ ਨੂੰ ਝੂਠੇ ਲਾਰੇਆ ਤੋਂ ਬਿਨਾਂ ਕੁੱਝ ਵੀ ਨਹੀਂ ਦੇਣਾ ਚਾਹੁੰਦੀ ਝੂਠੀਆਂ ਦਲੀਲਾਂ ਦੇ ਕੇ ਪੰਜਾਬ ਸਰਕਾਰ ਅਤੇ ਟਰਾਂਸਪੋਰਟ ਮੰਤਰੀ ਪੰਜਾਬ ਦੀ ਆਮ ਜਨਤਾ ਨੂੰ ਹੱਕੀ ਅਤੇ ਜਾਇਜ ਮੰਗਾਂ ਲਈ ਸੰਘਰਸ਼ ਕਰਦੇ ਠੇਕਾ ਮੁਲਾਜ਼ਮਾ ਖਿਲਾਫ ਭੜਕਾਉਣ ਦੀ ਅਤੇ ਆਪਣੇ ਆਪ ਨੂੰ ਸੱਚਾ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰੰਤੂ ਪੰਜਾਬ ਦੀ ਜੰਨਤਾਂ ਸਭ ਜਾਣਦੀ ਹੈ ਅਤੇ ਤਨਖਾਹ ਵਾਧੇ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਮੂਰਖ਼ ਨਹੀਂ ਬਣਾਈਆਂ ਜਾ ਸਕਦਾ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕੀਤੀ ਜਾਣੀ ਚਾਹੀਦੀ ਹੈ ਜਿਵੇ ਟਰਾਂਸਪੋਰਟ ਮੰਤਰੀ ਚੰਡੀਗੜ੍ਹ 43 ਬੱਸ ਸਟੈਂਡ ਜਾ ਕੇ ਮੁਸਾਫਰਾਂ ਨੂੰ ਆਖ ਰਿਹਾ ਹੈ ਕਿ ਆਉਟਸੋਰਸਿੰਗ ਵਾਲੇ ਸਾਡੇ ਮੁਲਾਜ਼ਮ ਹੀ ਨਹੀਂ ਹਨ। ਆਉਟਸੋਰਸਿੰਗ ਨੂੰ ਕੌਣ ਲੈ ਕੇ ਆਇਆ ਹੈ ਇਹ ਵੀ ਸਰਕਾਰਾਂ ਦੀਆਂ ਘਟੀਆ ਨੀਤੀਆਂ ਕਾਰਨ ਹੀ ਪੰਜਾਬ ਦੇ ਸਰਕਾਰੀ ਅਦਾਰਿਆਂ ਨੂੰ ਕਾਰਪੋਰੇਟਾ ਦੇ ਹੱਥਾਂ ਵਿੱਚ ਦੇ ਕੇ ਇਨ੍ਹਾਂ ਸਰਕਾਰੀ ਅਦਾਰਿਆਂ ਦਾ ਭੋਗ ਪਾਇਆ ਜਾ ਰਿਹਾ ਹੈ।

Advertisements

ਡੀਪੂ ਸਟੇਜ ਸੈਕਟਰੀ ਬਾਬਾ ਦਵਿੰਦਰ ਸਿੰਘ ਮਾਨੋਚਾਹਲ ਗੁਰਸੇਵਕ ਸਿੰਘ ਗੁਰਭੇਜ ਸਿੰਘ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਜਾ ਰਹੇ ਆ ਸਰਕਾਰ ਵਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ । ਪੰਜਾਬ ਦੇ ਲੋਕਾਂ ਦੇ ਹੱਕ ਮਾਰ ਕੇ ਪੰਜਾਬ ਦੇ ਨੌਜਵਾਨ ਲੜਕੇ-ਲੜਕੀਆਂ ਨੂੰ ਬਾਹਰਲੇ ਮੁਲਕਾਂ ਵਿੱਚ ਜਾਣ ਲਈ ਲੋਨ ਦੇਣ ਦੀਆਂ ਗੱਲਾਂ ਸਾਹਮਣੇ ਆਈਆਂ ਹਨ ਕਿ ਸਰਕਾਰ ਪੜੇ ਲਿਖੇ ਐਜੂਕੇਟ ਬੱਚਿਆਂ ਨੂੰ ਰੋਜ਼ਗਾਰ ਦੇਣ ਦੀ ਬਜਾਏ ਬਾਹਰਲੇ ਮੁਲਕਾਂ ਨੂੰ ਜਾਣ ਦੇ ਰਾਸਤੇ ਦਿਖਾ ਰਹੀ ਹੈ । ਇਸ ਲਈ ਯੂਨੀਅਨ ਵਲੋਂ ਸਰਕਾਰ ਨੂੰ ਚਿਤਾਵਨੀ ਹੈ ਕਿ ਸਰਕਾਰ ਹੱਕੀ ਮੰਗਾਂ ਦਾ ਹੱਲ ਕਰੇ ਅਤੇ ਪਨਬੱਸ/ਪੀਆਰਟੀਸੀ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਨੂੰ ਟਰਾਸਪੋਰਟ ਮੰਤਰੀ ਵੱਲੋਂ ਰੋਕਿਆ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਅਗਰ ਤੁਸੀਂ ਆਪਣੀਆਂ ਡਿਊਟੀਆਂ ਆ ਜਾਵੋ ਤਾਂ ਹੀ ਤਨਖਾਹ ਰਲੀਵ ਕੀਤੀ ਜਾਵੇਗੀ। ਇਸ ਤਰਾਂ ਦੀਆਂ ਧੱਕੇਸ਼ਾਹੀ ਨੂੰ ਰੋਕਿਆ ਜਾਵੇ ਜੇਕਰ ਕੋਈ ਧੱਕੇਸ਼ਾਹੀ ਕਾਰਨ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਦੀ ਜੁੰਮੇਵਾਰੀ ਸਬੰਧਿਤ ਮੈਨਿਜਮੈਟ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਡਿਪੂ ਦੇ ਸਾਰੇ ਕੱਚੇ ਵਰਕਰ ਸ਼ਾਮਲ ਹੋਏ।

LEAVE A REPLY

Please enter your comment!
Please enter your name here