ਝੂਠੇ ਪ੍ਰਚਾਰ ਤੋਂ ਸਿਵਾਏ ਕੁਝ ਨਹੀਂ ਕਰਦੇ ਕੇਜਰੀਵਾਲ: ਰਾਕੇਸ਼ ਕੇਸ਼ਾ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੂਬੇ ਵਿਚ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਵਧੀਆ ਕੰਮ ਕੀਤਾ ਹੈ। ਉਨ੍ਹਾਂ ਦੇ ਮੁੱਖਮੰਤਰੀ ਬਨਣ ਦੇ ਬਾਅਦ ਵਰਕਰਾਂ ਵਿਚ ਨਵਾਂ ਜੋਸ਼ ਦੇਖਣ ਨੂੰ ਮਿਲਿਆ ਹੈ। ਇਹ ਗੱਲ ਸੀਨੀਅਰ ਕਾਂਗਰਸ ਆਗੂ ਰਾਕੇਸ਼ ਕੁਮਾਰ ਕੇਸ਼ਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੀ। ਇਸ ਦੌਰਾਨ ਕੇਸ਼ਾ ਨੇ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਦੀ ਵੀ ਸ਼ਲਾਘਾ ਕੀਤੀ। ਉਹ ਆਪਣੇ ਹਲਕੇ ਨੂੰ ਹੀ ਆਪਣਾ ਪਰਵਾਰ ਮੰਣਦੇ ਹਨ। ਉਨ੍ਹਾਂ ਨੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦੁਆਰਾ ਪੰਜਾਬ ਦੀਆਂ ਔਰਤਾਂ ਨੂੰ ਇੱਕ ਹਜਾਰ ਰੁਪਿਆ ਭੱਤਾ ਦੇਣ ਦੀ ਗੱਲ ਨੂੰ ਨਿੰਦਣ ਯੋਗ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਔਰਤਾਂ ਇੰਨੀਆਂ ਕਮਜ਼ੋਰ ਨਹੀਂ ਹਨ ਕਿ ਉਹ ਉਨ੍ਹਾਂ ਦੇ ਇੱਕ ਹਜਾਰ ਰੁਪਏ ਦੇ ਬਦਲੇ ਸੱਤਾ ਉਨ੍ਹਾਂ ਨੂੰ ਸੌਂਪ ਦੇਣ। ਪੰਜਾਬ ਦੀਆਂ ਔਰਤਾਂ ਸੂਝਵਾਨ ਹਨ ਅਤੇ ਕਿਸੇ ਵੀ ਕੀਮਤ ਤੇ ਸੱਤਾ ਬਾਹਰੀ ਲੋਕਾਂ ਨੂੰ ਨਹੀਂ ਸੌਂਪਣਗੀਆਂ। ਉਪਰੋਕਤ ਆਗੂਆਂ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚੁਣੌਤੀ ਦਿੱਤੀ ਕਿ ਉਹ ਸਭ ਤੋਂ ਪਹਿਲਾਂ ਦਿੱਲੀ ਵਿੱਚ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਲਾਗੂ ਕਰ ਕੇ ਵਿਖਾਉਣ। ਇਸ ਵਿੱਚ ਦਿੱਲੀ ਵਿੱਚ ਦਿੱਲੀ ਦੀਆਂ ਸਾਰੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਭੱਤਾ ਦੇਣ ਦੇ ਨਾਲ-ਨਾਲ 300 ਯੂਨਿਟ ਪ੍ਰਤੀ ਬਿੱਲ ਮੁਫ਼ਤ ਬਿਜਲੀ ਦੀ ਸਪਲਾਈ ਵੀ ਸ਼ਾਮਿਲ ਹੈ।

Advertisements

ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਦੱਸਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਉਹ ਕੀ ਕਰਣਗੇ। ਉਹ ਦਿੱਲੀ ਵਿੱਚ ਠੇਕੇ ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕਾ ਕਿਉਂ ਨਹੀਂ ਕਰ ਰਹੇ ਹਨ। ਦਿੱਲੀ ਵਿੱਚ ਸਭ ਤੋਂ ਜ਼ਿਆਦਾ ਠੇਕੇ ਤੇ ਕੰਮ ਕਰਣ ਵਾਲੇ ਕਰਮਚਾਰੀ ਹਨ। ਕੇਜਰੀਵਾਲ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਦਿੱਲੀ ਵਿੱਚ ਕਰਮਚਾਰੀ ਵਿਰੋਧੀ ਕਿਉਂ ਹਨ। ਰਾਕੇਸ਼ ਕੁਮਾਰ ਕੇਸ਼ਾ ਨੇ ਕਿਹਾ ਕਿ ਕੇਜਰੀਵਾਲ ਨੇ ਹੁਣ ਤੱਕ ਦਿੱਲੀ ਵਿੱਚ ਚੋਣ ਪ੍ਰਚਾਰ ਕਰਨ ਤੋਂ ਇਲਾਵਾ ਕੁਝ ਨਹੀਂ ਕੀਤਾ। ਇਥੋਂ ਤੱਕ ਕਿ ਦਿੱਲੀ ਦੇ ਨਾਗਰਿਕਾਂ ਨੂੰ ਮੁਫਤ ਦਿੱਤੀ ਗਈ 200 ਯੂਨਿਟ ਬਿਜਲੀ ਦੀ ਵੀ ਵਰਤੋਂ ਨਹੀਂ ਕੀਤੀ ਗਈ। ਜੇਕਰ ਖਪਤ 200 ਯੂਨਿਟ ਤੋਂ ਉੱਤੇ ਇੱਕ ਵੀ ਯੂਨਿਟ ਵੱਧ ਜਾਂਦੀ ਹੈ ਤਾਂ ਪੂਰੀ ਰਾਸ਼ੀ ਲਈ ਜਾਵੇਗੀ। ਰਾਕੇਸ਼ ਕੁਮਾਰ ਕੇਸ਼ਾ ਨੇ ਕਿਹਾ ਕਿ ਕੇਜਰੀਵਾਲ ਨੇ ਝੂਠੇ ਪ੍ਰਚਾਰ ਤੋਂ ਸਿਵਾਏ ਕੁਝ ਨਹੀਂ ਕੀਤਾ,ਕੇਜਰੀਵਾਲ ਸਰਕਾਰ ਦਾ ਮਤਲੱਬ ਕੇਵਲ ਇਸ਼ਤਿਹਾਰ,ਇਸ਼ਤਿਹਾਰ ਅਤੇ ਇਸ਼ਤਿਹਾਰ ਹੋਰ ਕੁੱਝ ਨਹੀਂ। ਇਸ ਕਰਕੇ ਪੰਜਾਬ ਦੇ ਲੋਕ ਵੱਧ ਚੜ ਕੇ 2022 ਵਿੱਚ ਕਾਂਗਰਸ ਨੂੰ ਵੋਟਾਂ ਪਾਕੇ ਕਾਂਗਰਸ ਦੀ ਸਰਕਾਰ ਬਣਾਓ।

LEAVE A REPLY

Please enter your comment!
Please enter your name here