ਕਿਸਾਨਾਂ ਨੇ 426 ਦਿਨਾਂ ਬਾਅਦ ਸਮਾਪਜ ਕੀਤਾ ਧਰਨਾ, ਕਰਵਾਈ ਅਰਦਾਸ ਅਤੇ ਵੰਡੇ ਲੱਡੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਆਜ਼ਾਦ ਕਿਸਾਨ ਕਮੇਟੀ ਦੋਆਬਾ ਹੁਸ਼ਿਆਰਪੁਰ ਵਲੋਂ ਰਿਲਾਇੰਸ ਸ਼ੋਰੂਮ ਸੂਤੈਹਰੀ ਰੋਡ ਤੇ ਲਗਾਏ ਹੋਏ ਧਰਨੇ ਨੂੰ 426 ਦਿਨਾਂ ਬਾਅਦ ਸਮਾਪਤ ਕਰਨ ਵੇਲੇ ਸਵੇਰੇ 9-00 ਸਮੂਹ ਧਰਨਾਕਾਰੀਆਂ ਨੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਅਰਦਾਸ ਕੀਤੀ ਕਿ ਹੇ ਵਾਹਿਗੁਰੂ ਇਹ ਮੋਰਚਾ ਤੇਰੀ ਹੀ ਮਿਹਰ ਨਾਲ ਸੰਪੰਨ ਹੋਇਆ ਹੈ ਅਤੇ ਅੱਗੋਂ ਤੋਂ ਮੋਦੀ ਸਰਕਾਰ ਨੂੰ ਸੱਦਬੁੱਧੀ ਬਖਸ਼ ਤਾਂ ਜੋ ਦੇਸ਼ ਵਾਸੀਆਂ ਨੂੰ ਆਪਣੇ ਹੱਕ ਲੈਣ ਲਈ ਇਤਨੀਆਂ ਕੁਬਾਨੀਆਂ ਨਾ ਦੇਣੀਆਂ ਪੈਣ । ਅਰਦਾਸ ਤੋਂ ਬਾਅਦ ਸ਼ੋਸ਼ਲ ਮੀਡੀਆ ਦੇ ਪਤਰਕਾਰਾਂ ਨੂੰ ਆਜ਼ਾਦ ਕਿਸਾਨ ਕਮੇਟੀ ਦੋਆਬਾ ਹੁਸ਼ਿਆਰਪੁਰ ਵਲੋਂ ਸਨਮਾਨ ਪੱਤਰ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਧਰਨੇ ਦੇ ਪ੍ਰਧਾਨ ਸ: ਹਰਬੰਸ ਸਿੰਘ ਸੰਘਾ, ਸੁਖਪਾਲ ਸਿੰਘ ਕਾਹਰੀ ਅਤੇ ਪ੍ਰੈਸ ਸਕੱਤਰ ਗਿਆਨ ਸਿੰਘ ਭਲੇਠੂ ਨੇ ਸਾਝੇ ਬਿਆਨ ਵਿਚ ਜਾਣਕਾਰੀ ਦਿੱਤੀ ਕਿ ਇਸ ਮੋਰਚੇ ਦੀ ਕਾਮਯਾਬੀ ਸੋਸ਼ਲ ਮੀਡੀਆ ਦੇ ਕਾਰਨ ਹੋਈ ਹੈ। ਗੋਦੀ ਮੀਡੀਆ ਨੇ ਚੰਦ ਪੈਸਿਆਂ ਲਈ ਅਤੇ ਕੇਂਦਰ ਕੋਲੋਂ ਆਪਣੇ ਫਾਇਦੇ ਲਈ ਗਲਤ ਬਿਆਨਬਾਜ਼ੀ ਕਰਕੇ ਦੂਸਰੇ ਮੁਲਕਾਂ ਤੋਂ ਵੀ ਹੇਠੀ ਕਰਵਾਈ ਆਖਰ ਮੋਦੀ ਸਰਕਾਰ ਨੂੰ ਝੁਕਣਾ ਹੀ ਪਿਆ।

Advertisements


ਇਸ ਤੋਂ ਉਪਰੰਤ ਇਸ ਕਮੇਟੀ ਦੇ ਪੰਜਾਬ ਵਾਈਸ ਪ੍ਰਧਾਨ ਸ: ਰਣਜੀਤ ਸਿੰਘ ਕਾਹਰੀ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਸ ਧਰਨੇ ਦੀ ਕਾਮਯਾਬੀ ਪ੍ਰਧਾਨ ਸ: ਹਰਬੰਸ ਸਿੰਘ ਸੰਘਾ ਅਤੇ ਉਹਨਾਂ ਦੀ ਰਹਿਨੁਮਾਈ ਹੇਠ ਬਣਾਈ ਗਈ ਕਮੇਟੀ ਦੇ ਸਮੂਹ ਮੈਂਬਰਾਂ ਦੀ ਸੂਝ ਬੂਝ ਦਾ ਨਤੀਜਾ ਹੈ। ਅਖੀਰ ਵਿੱਚ ਸੁਖਪਾਲ ਸਿੰਘ ਕਾਹਰੀ, ਨਿਰਮਲ ਸਿੰਘ ਹੁਕੜਾਂ, ਵਰਿੰਦਰ ਸਿੰਘ ਚੀਮਾ, ਸ਼ਾਮ ਸਿੰਘ ਮੋਨਾ ਕਲਾਂ, ਗਿਆਨ ਸਿੰਘ ਭਲੇਠੂ, ਦਿਲਬਾਗ ਸਿੰਘ ਕਾਹਰੀ, ਦਲਬੀਰ ਸਿੰਘ ਕਾਹਰੀ, ਅਸ਼ੋਕ ਕੁਮਾਰ ਸ਼ਰਮਾ ਪੱਟੀ, ਸਤਪਾਲ ਸ਼ਰਮਾ, ਮੰਗਤ ਸਿੰਘ ਹੁਸ਼ਿਆਰਪੁਰੀ , ਸੁਰਜੀਤ ਸਿੰਘ ਸੈਣੀ, ਹਰਦਿਆਲ ਸਿੰਘ ਭਰਤ, ਕਸ਼ਮੀਰ ਸਿੰਘ ਹਰਗੵੜ ,ਜਸਵੀਰ ਸਿੰਘ ਅਸਲਾਮਾਬਾਦ,ਅਵਤਾਰ ਸਿੰਘ ਸ਼ੇਰਪੁਰੀ, ਤਰਸੇਮ ਸਿੰਘਅਤੇ ਨਾਗਰਾ, ਮਲਕੀਤ ਸਿੰਘ ਹੁੱਕੜਾਂ ਅਤੇ ਹੋਰ ਸਾਥੀਆਂ ਨਾਲ ਹੁਸ਼ਿਆਰਪੁਰ ਦੇ ਗੌਰਮਿੰਟ ਕਾਲਜ ਚੌਂਕ ਤੋਂ ਫਗਵਾੜਾ ਚੌਂਕ ਹੁੰਦਾ ਹੋਇਆ ਪਰਭਾਤ ਚੌਂਕ ਤੋਂ ਵਾਪਿਸ ਬੱਸ ਸਟੈਂਡ ,ਘੰਟਾਘਰ ਤੋਂ ਬਾਲ ਕਿਸ਼ਨ ਰੋਡ, ਮਾਲ ਰੋਡ ਤੋਂ ਮਾਹਿਲਪੁਰ ਅੱਡੇ ਵਲੋਂ ਹੋ ਕੇ ਸੈਸ਼ਨ ਚੌਂਕ ਧਰਨੇ ਤੇ ਆਕੇ ਮੁੱਖ ਸਖਸ਼ੀਅਤਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਮੋਰਚਾ ਸਮਾਪਤ ਕੀਤਾ ਗਿਆ।

LEAVE A REPLY

Please enter your comment!
Please enter your name here