ਨੈਸ਼ਨਲ ਆਜ਼ਾਦ ਪਾਰਟੀ ਨੇ ਨਰੇਸ਼ ਕੁਮਾਰ ਨੂੰ ਕਪੂਰਥਲਾ ਤੋਂ ਕੀਤਾ ਜਿਲਾ ਪ੍ਰਧਾਨ ਨਿਯੁਕਤ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਨੈਸ਼ਨਲ ਆਜ਼ਾਦ ਪਾਰਟੀ ਦੀ ਮੀਟਿੰਗ ਪਿੰਡ ਪੱਤੜ ਕਲਾਂ ਤਹਿਸੀਲ ਕਰਤਾਰਪੁਰ ਜਿਲਾ ਜਲੰਧਰ ਵਿਖੇ ਹੋਈ ਕੌਮੀ ਪ੍ਰਧਾਨ ਆਰ ਕੇ ਖੋਸਲਾ ਦੇ ਗ੍ਰਹਿ ਵਿਖੇ ਹੋਈ। ਮੀਟਿੰਗ ਵਿੱਚ ਪੰਜਾਬ ਪ੍ਰਧਾਨ ਦੇ ਨਾਲ ਨਾਲ ਪਾਰਟੀ ਦੇ ਸਾਰੇ ਅਹੁਦੇਦਾਰ ਤੇ ਵਰਕਰ ਸਾਹਿਬਾਨ ਇਕੱਤਰ ਹੋਏ। ਮੀਟਿੰਗ ਵਿਚ ਸਰਵਸੰਮਤੀ ਨਾਲ ਜਿਲਾ ਕਪੂਰਥਲਾ ਦੇ ਜਿਲਾ ਪ੍ਰਧਾਨ ਦੀ ਜਿੰਮੇਵਾਰੀ ਨਰੇਸ਼ ਕੁਮਾਰ ਨੂੰ ਦਿੱਤੀ ਗਈ।

Advertisements

ਕੌਮੀ ਪ੍ਰਧਾਨ ਆਰ ਕੇ ਖੋਸਲਾ ਨੇ ਕਿਹਾ ਕਿ ਗਰੀਬ ਮਜਦੂਰ ਤੇ ਆਮ ਵਰਗ ਦੀ ਸੁਣਵਾਈ ਕਰਨ ਵਾਲੀ ਦੇਸ਼ ਅੰਦਰ ਇਕੋ-ਇਕ ਰਾਜਨੀਤਿਕ ਪਾਰਟੀ ਹੈ ਤੇ ਉਹ ਹੈ ਨੈਸ਼ਨਲ ਆਜ਼ਾਦ ਪਾਰਟੀ ਕਿਉਂਕਿ ਅਸੀਂ ਸਾਰੀ ਰਾਜਨੀਤਿਕ ਪਾਰਟੀਆਂ ਨੂੰ ਕਾਫੀ ਨੇੜੇ ਤੋਂ ਦੇਖਿਆ ਹੈ। ਇਹ ਬੱਸ ਚੋਣਾਂ ਜਿੱਤਣ ਤੋਂ ਪਹਿਲਾ ਤੱਕ ਹੀ ਆਮ ਜਨਤਾ ਦੇ ਨੇੜੇ ਹੋ ਹੋ ਕੇ ਬੇਹਂਦੇ ਹਨ। ਚੋਣਾਂ ਜਿੱਤਣ ਤੋਂ ਬਾਦ ਓਹੀ ਲੋਕਾਂ ਵਲੋਂ ਆਪਣੇ ਹਕ਼ ਮੰਗਣ ਤੇ ਉਨ੍ਹਾਂ ਦੇ ਡੰਡਿਆਂ ਨਾਲ ਸਿਰ ਪੜਵਾਉਂਦੇ ਹਨ। ਇਸ ਲਈ ਜਨਤਾ ਇਨ੍ਹਾਂ ਪਾਰਟੀਆਂ ਦਾ ਖੇੜਾ ਛੱਡ ਕੇ ਨੈਸ਼ਨਲ ਆਜ਼ਾਦ ਪਾਰਟੀ ਦਾ ਲੜ ਫੜਣ। ਇਸ ਮੌਕੇ ਨਵਨਿਯੁਕਤ ਜਿਲਾ ਪ੍ਰਧਾਨ ਨਰੇਸ਼ ਕੁਮਾਰ ਨੇ ਪਾਰਟੀ ਅਹੁਦੇਦਾਰਾਂ ਨੂੰ ਭਰੋਸਾ ਦਿਵਾਇਆ ਕਿ ਪਾਰਟੀ ਦੀ ਵਿਚਾਰਧਾਰਾ ਨੂੰ ਉਹ ਘਰ-ਘਰ ਤਕ ਪਹੁੰਚਾਉਣਗੇ ਤੇ ਵੱਡੀ ਗਿਣਤੀ ਵਿੱਚ ਕਪੂਰਥਲਾ ਦੇ ਲੋਕਾਂ ਨੂੰ ਪਾਰਟੀ ਨਾਲ ਜੋੜਨਗੇ। ਇਸ ਮੌਕੇ ਪੰਜਾਬ ਇੰਚਾਰਜ ਸੁਖਦੇਵ ਸਿੰਘ ਟਿੱਬਾ, ਪੰਜਾਬ ਪ੍ਰਧਾਨ ਕਮਲਜੀਤ ਸਿੰਘ, ਮਹਿਲਾ ਵਿੰਗ ਪੰਜਾਬ ਪ੍ਰਧਾਨ ਪਰਮਜੀਤ ਕੌਰ ਮੱਲ੍ਹੀ ਤੋਂ ਅਲਾਵਾ ਪਾਰਟੀ ਅਹੁਦੇਦਾਰ ਤੇ ਵਰਕਰ ਹਾਜ਼ਿਰ ਹੋਏ।

LEAVE A REPLY

Please enter your comment!
Please enter your name here