82 ਲਾਭਪਾਤਰੀਆਂ ਵੱਲੋਂ ਪ੍ਰਧਾਨ ਮੰਤਰੀ ਸ਼ਹਿਰੀ ਅਵਾਸ ਯੋਜਨਾ ਅਧੀਨ ਭਵਨ ਨਿਰਮਾਣ ਦਾ ਕੀਤਾ ਕੰਮ ਸ਼ੁਰੂ : ਡਿਪਟੀ ਕਮਿਸ਼ਨਰ

ਪਠਾਨਕੋਟ (ਦ ਸਟੈਲਰ ਨਿਊਜ਼)। ਸਰਕਾਰ ਵੱਲੋਂ ਸਹਿਰ ਵਿੱਚ ਰਹਿੰਦੇ ਲੋੜਵੰਦ ਲੋਕਾਂ ਨੂੰ ਅਵਾਸ ਯੋਜਨਾ ਅਧੀਨ ਆਰਥਿਕ ਸਹਾਇਤ ਦਿੱਤੇ ਜਾਣ ਲਈ ਪ੍ਰਧਾਨ ਮੰਤਰੀ ਸਹਿਰੀ ਅਵਾਸ ਯੋਜਨਾ ਚਲਾਈ ਗਈ, ਜਿਸ ਅਧੀਨ ਸਿਟੀ ਪਠਾਨਕੋਟ ਦੇ 131 ਲਾਭਪਾਤਰੀਆਂ ਵੱਲੋਂ ਮੋਜੂਦਾ ਸਮੇਂ ਵਿੱਚ ਲਾਭ ਲਿਆ ਜਾ ਰਿਹਾ ਹੈ ਅਤੇ ਉਨ੍ਹਾਂ ਵਿੱਚੋਂ 82 ਲਾਭਪਾਤਰੀਆਂ ਵੱਲੋਂ ਘਰ ਨਿਰਮਾਣ ਵੀ ਸੁਰੂ ਕੀਤੇ ਜਾ ਚੁੱਕੇ ਹਨ ਹੁਣ ਤੀਸਰੇ ਫੇਜ ਵਿੱਚ ਸਿਟੀ ਪਠਾਨਕੋਟ ਵਿੱਚ ਕਰੀਬ 832 ਲਾਭਪਾਤਰੀਆਂ ਵੱਲੋਂ ਅਰਜੀਆਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਦੀ ਜਾਂਚ ਚਲ ਰਹੀ ਹੈ ਅਤੇ ਜਲਦੀ ਹੀ ਪ੍ਰੋਪੋਜਲ ਬਣਾ ਕੇ ਸਰਕਾਰ ਨੂੰ ਭੇਜੀ ਜਾਵੇਗੀ। ਇਹ ਪ੍ਰਗਟਾਵਾ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।

Advertisements

ਉਨ੍ਹਾਂ ਦੱਸਿਆ ਕਿ ਸ਼ਹਿਰੀ ਅਵਾਸ ਯੋਜਨਾ ਅਧੀਨ ਪਹਿਲੇ ਅਤੇ ਦੂਸਰੇ ਫੇਜ ਅੰਦਰ ਸਾਲ 2016-17 ਦੋਰਾਨ 131ਯੋਗ ਲਾਭਪਾਤਰੀਆਂ ਨੂੰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਸਹਿਰੀ ਅਵਾਸ ਯੋਜਨਾ ਦਾ ਲਾਭ ਦਿੱਤਾ ਗਿਆ ਜਿਨ੍ਹਾਂ ਵਿੱਚੋਂ ਨਿਰਧਾਰਤ ਸਮੇਂ ਅੰਦਰ 82 ਲਾਭਪਾਤਰੀਆਂ ਵੱਲੋਂ ਭਵਨ ਨਿਰਮਾਣ ਦਾ ਕਾਰਜ ਅਰੰਭ ਕਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਪਰੋਕਤ ਯੋਜਨਾ ਅਧੀਨ ਸਰਕਾਰ ਵੱਲੋਂ ਕਰੀਬ ਢੇਡ ਲੱਖ ਰੁਪਏ ਤਿੰਨ ਤੋਂ ਚਾਰ ਕਿਸਤਾਂ ਵਿੱਚ ਦਿੱਤਾ ਜਾਂਦਾ ਹੈ। ਪਹਿਲੇੇ/ਦੂਸਰੇ ਫੇਜ ਦੇ 82 ਲਾਭਪਾਤਰੀਆਂ ਜਿਨ੍ਹਾਂ ਵੱਲੋਂ ਭਵਨ ਨਿਰਮਾਣ ਦਾ ਕਾਰਜ ਸੁਰੂ ਕਰ ਲਿਆ ਗਿਆ ਸੀ

ਪਹਿਲੇ ਅਤੇ ਦੂਸਰੇ ਫੇਜ ਵਿੱਚ 40 ਲੱਖ 58 ਹਜਾਰ ਰੁਪਏ ਦੀ ਰਾਸ਼ੀ ਕੀਤੀ ਜਾ ਚੁੱਕੀ ਹੈ ਲਾਭਪਾਤਰੀਆਂ ਨੂੰ ਟ੍ਰਾਂਸਫਰ

ਉਨ੍ਹਾਂ ਵਿੱਚੋਂ 50 ਲੋਕਾਂ ਦੇ ਖਾਤਿਆਂ ਵਿੱਚ 50-50 ਹਜਾਰ ਦੀ ਪਹਿਲੀ ਕਿਸਤ ਪਾ ਦਿੱਤੀ ਗਈ ਹੈ ਅਤੇ 29 ਲਾਭਪਾਤਰੀ ਜਿਨ੍ਹਾਂ ਵੱਲੋਂ ਭਵਨ ਨਿਰਮਾਣ ਦਾ ਕਾਰਜ ਤੇਜੀ ਨਾਲ ਕੀਤਾ ਗਿਆ ਉਨ੍ਹਾਂ ਦੇ ਖਾਤਿਆਂ ਅੰਦਰ ਪਹਿਲੀ ਕਿਸਤ 50 ਹਜਾਰ ਅਤੇ ਦੂਸਰੀ ਕਿਸਤ 50 ਹਜਾਰ ਤੱਕ ਪਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਸਰਕਾਰ ਵੱਲੋਂ ਲੋੜਵੰਦ ਲੋਕਾਂ ਜੋ ਉਪਰੋਕਤ ਯੋਜਨਾ ਲਈ ਯੋਗ ਲਾਭਪਾਤਰੀ ਹਨ ਉਨ੍ਹਾਂ ਲੋਕਾਂ ਨੂੰ ਢੇਡ ਲੱਖ ਰੁਪਏ ਤੱਕ ਦਿੱਤੀ ਜਾਣ ਵਾਲੀ ਆਰਥਿਕ ਸਹਾਇਤਾਂ ਹੈ ਕਰਜਾ ਨਹੀਂ ਹੈ ਅਤੇ ਲਾਭ ਪਾਤਰੀ ਨੇ ਇਸ ਰਾਸ਼ੀ ਦੀ ਕਿਸੇ ਵੀ ਤਰ੍ਹਾਂ ਦੀ ਵਾਪਸੀ ਨਹੀਂ ਦੇਣੀ ਹੁੰਦੀ।

ਉਨ੍ਹਾਂ ਦੱਸਿਆ ਕਿ ਇਸ ਯੋਜਨਾ ਲਈ ਲਾਭਪਤਾਰੀ ਕੋਲ ਆਪਣੀ ਜਮੀਨ ਹੋਣੀ ਚਾਹੀਦੀ ਹੈ ਅਤੇ ਸਲਾਨਾ ਅਮਦਨ ਤਿੰਨ ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਅਧਾਰ ਕਾਰਡ, ਇੰਨਕਮ ਸਰਟੀਫਿਕੇਟ ਆਦਿ ਹੋਰ ਕਾਗਜਾਤ ਜਰੂਰੀ ਹਨ। ਉਨ੍ਹਾਂ ਦੱਸਿਆ ਕਿ ਸਾਲ 2020-21 ਦੇ ਲਈ ਤੀਸਰੇ ਫੇਜ ਅਧੀਨ 832 ਲੋਕਾਂ ਦੀਆ ਅਰਜੀਆਂ ਪ੍ਰਧਾਨ ਮੰਤਰੀ ਸਹਿਰੀ ਅਵਾਸ ਯੋਜਨਾ ਦਾ ਲਾਭ ਲੈਣ ਲਈ ਦਿੱਤੀਆਂ ਗਈਆਂ ਹਨ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਅੱਗੇ ਦੀ ਕਾਰਵਾਈ ਅਰੰਭ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਪਹਿਲੇ/ਦੂਸਰੇ ਫੇਜ ਦੇ ਲਾਭ ਪਾਤਰੀਆਂ ਲਈ ਸਰਕਾਰ ਵੱਲੋਂ 40 ਲੱਖ 63 ਹਜਾਰ ਰੁਪਏ ਦੀ ਰਾਸ਼ੀ ਉਪਲੱਬਦ ਹੋਈ ਸੀ ਜਿਨ੍ਹਾਂ ਵਿੱਚੋੋਂ 40 ਲੱਖ 58 ਹਜਾਰ ਰੁਪਏ ਦੀ ਰਾਸ਼ੀ ਲਾਭਪਾਤਰੀਆ ਦੇ ਖਾਤਿਆਂ ਵਿੱਚ ਪਾ ਦਿੱਤੀ ਗਈ ਹੈ ਅਤੇ ਜੋ ਲਾਭਪਾਤਰੀਆਂ ਦੀ ਬਕਾਇਆ ਰਾਸ਼ੀ ਰਹਿੰਦੀ ਹੈ ਉਸ ਲਈ ਸਰਕਾਰ ਨੂੰ ਲਿਖਿਤ ਤੋਰ ਤੇ ਭੇਜਿਆ ਗਿਆ ਹੈ।

LEAVE A REPLY

Please enter your comment!
Please enter your name here