ਸ਼੍ਰੋਮਣੀ ਅਕਾਲੀ ਦਲ ਦੇ ਪੀਏਸੀ ਮੇਂਬਰ ਰਣਜੀਤ ਸਿੰਘ ਖੋਜੇਵਾਲ ਤੇ ਆਈਟੀ ਵਿੰਗ ਦੇ ਜਿਲਾ ਪ੍ਰਧਾਨ ਵਿੱਕੀ ਗੁਜਰਾਲ ਬੀਜੇਪੀ ਵਿੱਚ ਸ਼ਾਮਿਲ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਜਿਲਾ ਕਪੂਰਥਲਾ ਤੋਂ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਦੇ ਪੀਏਸੀ ਮੇਂਬਰ ਰਣਜੀਤ ਸਿੰਘ ਖੋਜੇਵਾਲ ਤੇ ਆਈਟੀ ਵਿੰਗ ਦੇ ਜਿਲਾ ਪ੍ਰਧਾਨ ਵਿੱਕੀ ਗੁਜਰਾਲ ਲੁਧਿਆਣਾ ਵਿਖੇ ਬੀਜੇਪੀ ਦੇ ਹੋਏ ਸੁਬ੍ਹਾ ਪੱਧਰੀ ਸਮਾਗਮ ਵਿੱਚ ਭਾਜਪਾ ਵਿੱਚ ਸ਼ਾਮਿਲ ਹੋਏ। ਇਸ ਮੌਕੇ ਖੋਜੇਵਾਲ ਤੇ ਗੁਜਰਾਲ ਨੇ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀਆ ਦੇਸ਼ ਹਿੱਤ ਵਿੱਚ ਕੀਤੀ ਜਾ ਰਹੀਆਂ ਗਤੀਵਿਧੀਆਂ ਤੋਂ ਪ੍ਰਭਾਵਿਤ ਹੋਕੇ ਅਸੀਂ ਭਾਜਪਾ ਦਾ ਹੱਥ ਫੜ ਰਹੇ ਹਾਂ।

Advertisements

ਇਸ ਮੋਕੇ ਬੀਜੇਪੀ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਕੇਂਦਰੀ ਮੰਤਰੀ ਸੋਮਪ੍ਰਕਾਸ਼ ਤੇ ਹੋਰ ਕੌਮੀ ਤੇ ਸੁਬ੍ਹਾ ਪੱਧਰ ਦੇ ਲੀਡਰਾਂ ਦੀ ਹਾਜ਼ਿਰੀ ਵਿੱਚ ਖੋਜੇਵਾਲ ਤੇ ਗੁਜਰਾਲ ਨੂੰ ਬੀਜੇਪੀ ਵਿੱਚ ਸ਼ਾਮਿਲ ਕੀਤਾ ਗਿਆ। ਇਸ ਮੌਕੇ ਜਿਲਾ ਪ੍ਰਧਾਨ ਰਾਜੇਸ਼ ਪਾਸੀ, ਉਮੇਸ਼ ਸ਼ਾਰਦਾ, ਮਨੂ ਧੀਰ, ਯਾਦਵਿੰਦਰ ਪਾਸੀ, ਚੇਤਨ ਸੂਰੀ ਆਦਿ ਸ਼ਾਮਿਲ ਹੋਏ।

LEAVE A REPLY

Please enter your comment!
Please enter your name here