ਪੰਜਾਬ ਨੇ ਡਿਕਸਨ ਟੈਕਨਾਲੋਜੀ ਨੂੰ ਨਿਵੇਸ਼ ਲਈ ਕੀਤਾ ਆਕਰਸ਼ਿਤ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਡਿਕਸਨ ਟੈਕਨਾਲੋਜੀਜ਼ ਦੇ ਕਾਰਜਕਾਰੀ ਚੇਅਰਮੈਨ ਸੁਨੀਲ ਬਚਾਨੀ ਨਾਲ ਮੀਟਿੰਗ ਕੀਤੀ।ਮੀਟਿੰਗ ਦੌਰਾਨ ਪੰਜਾਬ ਸੂਬੇ ਵਿੱਚ ਇਲੈਕਟ੍ਰਾਨਿਕ ਨਿਰਮਾਣ ਖੇਤਰ ਲਈ ਸਮੁੱਚੇ ਕਾਰੋਬਾਰੀ ਮੌਕਿਆਂ ਨਾਲ ਸਬੰਧਤ ਮਾਮਲਿਆਂ ਬਾਰੇ ਚਰਚਾ ਕੀਤੀ ਗਈ। ਮੀਟਿੰਗ ਤੋਂ ਬਾਅਦ ਡਿਕਸਨ ਵੱਲੋਂ ਇੱਕ ਵਿਸਤ੍ਰਿਤ ਪੇਸ਼ਕਾਰੀ ਦਿੱਤੀ ਗਈ ਜਿਸ ਵਿੱਚ ਉਹਨਾਂ ਨੇ ਆਪਣੀਆਂ ਸੇਵਾਵਾਂ ਅਤੇ ਆਪਣੇ ਨਾਲ ਜੁੜੇ ਬ੍ਰਾਂਡਾਂ ਬਾਰੇ ਜਾਣਕਾਰੀ ਦਿੱਤੀ। ਇਹ ਪੇਸ਼ਕਾਰੀ ਅਤੇ ਵਿਚਾਰ ਚਰਚਾ ਪੰਜਾਬ ਵਿੱਚ ਡਿਕਸਨ ਦੀਆਂ ਵਿਕਾਸ ਯੋਜਨਾਵਾਂ ‘ਤੇ ਵੀ ਕੇਂਦਰਤ ਰਹੀ। ਕਾਰਜਕਾਰੀ ਚੇਅਰਮੈਨ ਸੁਨੀਲ ਬਚਾਨੀ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਡਿਕਸਨ ਲੁਧਿਆਣਾ ਵਿੱਚ ਭਾਰਤੀ ਗਰੁੱਪ ਦੇ ਨਾਲ ਮਿਲ ਕੇ ਇੱਕ ਸਾਂਝੇ ਉੱਦਮ (ਜੇਵੀ) ਰਾਹੀਂ ਲਗਭਗ 300 ਕਰੋੜ ਰੁਪਏ ਦੇ ਨਿਵੇਸ਼ ਨਾਲ ਇੱਕ ਇਲੈਕਟ੍ਰਾਨਿਕ ਨਿਰਮਾਣ ਪਲਾਂਟ ਸਥਾਪਤ ਕਰੇਗਾ। ਨਿਵੇਸ਼ ਦੀ ਇਸ ਲਾਗਤ ਵਿੱਚ ਜ਼ਮੀਨ ਅਤੇ ਇਮਾਰਤ ਸ਼ਾਮਲ ਹਨ।

Advertisements

ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਨੂੰ ਟੈਲੀਕਾਮ ਸੈਕਟਰ ਲਈ ਭਾਰਤ ਸਰਕਾਰ ਦੀ ਪੀ.ਐਲ.ਆਈ. ਸਕੀਮ ਤਹਿਤ ਪ੍ਰੋਡਕਸ਼ਨ ਲਿੰਕਡ ਇੰਸੈਂਟਿਵ (ਪੀ.ਐਲ.ਆਈ.) ਦੀ ਪ੍ਰਵਾਨਗੀ ਪ੍ਰਾਪਤ ਹੋਈ ਹੈ। ਹੋਰ ਵੇਰਵੇ ਦਿੰਦਿਆਂ ਉਹਨਾਂ ਦੱਸਿਆ ਕਿ ਹਾਲ ਹੀ ਵਿੱਚ, ਡਿਕਸਨ ਟੈਕਨਾਲੋਜੀਜ਼ ਅਤੇ ਬੀਟਲ ਟੈਲੀਟੈਕ ਲਿਮਟਿਡ ਨੇ ਸਾਂਝੇ ਉੱਦਮ ਰਾਹੀਂ ਸਮਝੌਤਾ ਸਹੀਬੱਧ ਕੀਤਾ ਹੈ। ਜੇਵੀ ਕੰਪਨੀ-ਡਿਕਸਨ ਇਲੈਕਟ੍ਰੋ ਐਪਲਾਇੰਸਜ਼ ਪ੍ਰਾਈਵੇਟ ਲਿਮਟਿਡ ਨੇ ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਨਿਰਮਾਣ ਸਹੂਲਤ ਹਾਸਲ ਕੀਤੀ ਸੀ।ਪੰਜਾਬ ਵਿੱਚ ਡਿਕਸਨ ਟੈਕਨਾਲੋਜੀਜ਼ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਨੇ ਇਲੈਕਟ੍ਰਾਨਿਕ ਨਿਰਮਾਣ ਖੇਤਰ ਵਿੱਚ ਬੇਮਿਸਾਲ ਯੋਗਦਾਨ ਲਈ ਸ੍ਰੀ ਬਚਾਨੀ ਅਤੇ ਡਿਕਸਨ ਗਰੁੱਪ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ, “ਮੈਨੂੰ ਖੁਸ਼ੀ ਹੈ ਕਿ ਡਿਕਸਨ ਵਰਗੀਆਂ ਸੰਸਥਾਵਾਂ, ਜੋ ਇਲੈਕਟ੍ਰਾਨਿਕ ਨਿਰਮਾਣ ਖੇਤਰ ਵਿੱਚ ਰਾਹ ਦਸੇਰਾ ਹੈ, ਪੰਜਾਬ ਵਿੱਚ ਇਲੈਕਟ੍ਰਾਨਿਕ ਨਿਰਮਾਣ ਈਕੋ ਸਿਸਟਮ ਬਣਾਉਣ ਲਈ ਉਤਸੁਕ ਹਨ। ਮੇਰਾ ਦ੍ਰਿਸ਼ਟੀਕੋਣ ਸੂਬੇ ਵਿੱਚ ਅਹਿਮ ਸੁਧਾਰ ਲਿਆਉਣ ਅਤੇ ਪੰਜਾਬ ਵਿੱਚ ਰੁਜ਼ਗਾਰ ਦੇ ਮੌਕਿਆਂ ਨੂੰ ਵਧਾਉਣ ਵਿੱਚ ਵੱਡਾ ਯੋਗਦਾਨ ਪਾਉਣਾ ਹੈ।

ਡਿਕਸਨ ਵਰਗੀਆਂ ਸੰਸਥਾਵਾਂ ਦੀ ਮਦਦ ਨਾਲ ਅਸੀਂ ਯਕੀਨੀ ਤੌਰ ‘ਤੇ ਪੰਜਾਬ ਲਈ ਇਸ ਦ੍ਰਿਸ਼ਟੀਕੋਣ ਨੂੰ ਹਾਸਲ ਕਰ ਸਕਦੇ ਹਾਂ।”ਸੂਬੇ ਲਈ ਮੁੱਖ ਮੰਤਰੀ ਦੇ ਦ੍ਰਿਸ਼ਟੀਕੋਣ ਅਨੁਸਾਰ, ਡਿਕਸਨ ਨੇ ਸੂਬੇ ਵਿੱਚ ਆਪਣੀ ਉਤਪਾਦਨ ਸਮਰੱਥਾ ਨੂੰ ਵਧਾ ਕੇ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ਦੀ ਵੀ ਯੋਜਨਾ ਬਣਾਈ ਹੈ।ਸੀਈਓ ਰਜਤ ਅਗਰਵਾਲ ਦੀ ਅਗਵਾਈ ਵਾਲੀ ਨਿਵੇਸ਼ ਪੰਜਾਬ ਟੀਮ ਦੀ ਸ਼ਲਾਘਾ ਕਰਦਿਆਂ ਸੁਨੀਲ ਬਚਾਨੀ ਨੇ ਕਿਹਾ ਕਿ ਉਨ੍ਹਾਂ ਨੇ ਸੀਈਓ ਰਜਤ ਅਗਰਵਾਲ ਨਾਲ ਕਈ ਮੀਟਿੰਗਾਂ ਕੀਤੀਆਂ ਅਤੇ ਪੰਜਾਬ ਵਿੱਚ ਇਲੈਕਟ੍ਰਾਨਿਕ ਨਿਰਮਾਣ ਪ੍ਰੋਜੈਕਟ ਸਥਾਪਤ ਕਰਨ ਲਈ ਬਹੁਤ ਮਜ਼ਬੂਤ ਕੇਸ ਤਿਆਰਾ ਕੀਤਾ। ਇਸ ਉਪਰੰਤ ਨਿਵੇਸ਼ ਪੰਜਾਬ ਟੀਮ ਨੇ ਬਹੁਤ ਸਰਗਰਮੀ ਨਾਲ ਅਤੇ ਲਗਾਤਾਰ ਉਹਨਾਂ ਨਾਲ ਸੰਪਰਕ ਬਣਾਈ ਰੱਖਿਆ।

ਸ੍ਰੀ ਬਚਾਨੀ ਨੇ ਕਿਹਾ ਕਿ ਪੰਜਾਬ ਵਿੱਚ ਵੱਖ-ਵੱਖ ਵੱਕਾਰੀ ਵਿਦਿਅਕ ਅਤੇ ਖੋਜ ਸੰਸਥਾਵਾਂ ਵੱਲੋਂ ਸਮਰਥਨ ਪ੍ਰਾਪਤ ਸ਼ਾਨਦਾਰ ਬੁਨਿਆਦੀ ਢਾਂਚਾ, ਨੀਤੀਗਤ ਪ੍ਰੋਤਸਾਹਨ, ਵਧੀਆ ਸੰਪਰਕ, ਭਰਪੂਰ ਤਕਨੀਕੀ ਸਿਖਲਾਈ ਪ੍ਰਾਪਤ ਸਟਾਫ਼ ਇਸ ਦਾ ਇੱਕ ਨਿਰਣਾਇਕ ਕਾਰਕ ਸੀ।ਨਿਵੇਸ਼ ਪ੍ਰੋਸਤਾਹਨ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਤੇਜਵੀਰ ਸਿੰਘ ਨੇ ਸ੍ਰੀ ਬਚਾਨੀ ਨੂੰ ਇਸ ਪ੍ਰੋਜੈਕਟ ਨੂੰ ਸਥਾਪਤ ਕਰਨ ਲਈ ਨਿਵੇਸ਼ ਪੰਜਾਬ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

LEAVE A REPLY

Please enter your comment!
Please enter your name here