15 ਰਾਜਾਂ ਦੇ 179 ਕਾਂਸਟੇਬਲਾਂ ਨੇ ਖੜਕਾਂ ਕੈਂਪ ਵਿਖੇ ਲਈ ਸਿਖਲਾਈ : ਢਿਲੋਂ 

prade1 prade2

ਹੁਸ਼ਿਆਰਪੁਰ: ਸਹਾਇਕ ਸਿਖਲਾਈ ਕੇਂਦਰ ਸੀਮਾ ਸੁਰੱਖਿਆ ਬੱਲ ਖੜਕਾਂ ਵਿਖੇ ਬੈਚ ਨੰਬਰ 236 ਦੇ  ਟਰੇਨਿੰਗ ਪ੍ਰਾਪਤ ਕਰ ਚੁੱਕੇ 179 ਕਾਂਸਟੇਬਲਾਂ (ਮਹਿਲਾ ਅਤੇ ਪੁਰਸ਼) ਦੀ ਪਾਸਿੰਗ ਆਊਟ ਪਰੇਡ ਦਾ ਆਯੋਜਨ ਕੀਤਾ ਗਿਆ।  ਜਿਸ ਵਿੱਚ 44 ਮਹਿਲਾ ਸਿਖਿਆਰਥੀ ਵੀ ਸ਼ਾਮਲ ਹਨ। ਡਿਪਟੀ ਇੰਸਪੈਕਟਰ ਜਨਰਲ ਸ੍ਰੀ ਹਰਬਖਸ਼ ਸਿੰਘ ਢਿਲੋਂ ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਪਰੇਡ ਦਾ ਨਿਰੀਖਣ ਕਰਨ ਉਪਰੰਤ ਪ੍ਰਭਾਵਸ਼ਾਲੀ ਪਰੇਡ ਤੋਂ ਸਲਾਮੀ ਲਈ। ਡੀ ਆਈ ਜੀ ਸ੍ਰ: ਢਿਲੋਂ  ਨੇ  ਇਸ ਮੌਕੇ ਤੇ ਸਹਾਇਕ ਸਿਖਲਾਈ ਕੇਂਦਰ ਸੀਮਾ ਸੁਰੱਖਿਆ ਬਲ ਖੜਕਾਂ ਦੇ ਅਧਿਕਾਰੀਆਂ ਅਤੇ ਟਰੇਨਿੰਗ ਸਟਾਫ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ•ਾਂ ਵੱਲੋਂ ਬਹੁਤ ਹੀ ਉਚ ਕਿਸਮ ਦੀ ਸਿਖਲਾਈ ਦਿੱਤੀ ਗਈ ਹੈ। ਉਨ•ਾਂ ਅੱਜ ਦੀ ਪਾਸਿੰਗ ਆਊਟ ਪਰੇਡ ਵਿੱਚ ਟਰੇਨਿੰਗ ਪ੍ਰਾਪਤ ਕਰ ਚੁੱਕੇ ਮਹਿਲਾ ਅਤੇ ਪੁਰਸ਼ ਸਿੱਖਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ•ਾਂ ਨੇ ਅੱਜ ਦੀ ਪਾਸਿੰਗ ਆਊਟ ਪਰੇਡ ਵਿੱਚ ਆਪਣੀ ਸਿਖਲਾਈ ਦੌਰਾਨ ਪ੍ਰਾਪਤ ਕੀਤੀ ਮੁਹਾਰਤ ਦਾ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਹੈ। ਇਸ ਮੌਕੇ ਤੇ ਮੁੱਖ ਮਹਿਮਾਨ ਵੱਲੋਂ ਵੱਖ-ਵੱਖ ਵਿਸ਼ਿਆਂ ਵਿੱਚ ਅਵੱਲ ਰਹਿਣ ਵਾਲੇ ਸਿਖਿਆਰਥੀਆਂ ਨੂੰ ਮੈਡਲ ਪ੍ਰਦਾਨ ਕੀਤੇ ਗਏ ਅਤੇ ਉਨ•ਾਂ ਨੂੰ ਦੇਸ਼ ਦੀ ਸੇਵਾ ਲਈ ਸਮਰਪਿਤ ਹੋਣ ਪ੍ਰਤੀ ਸਹੁੰ ਵੀ ਚੁਕਾਈ ਗਈ।
ਉਨ•ਾਂ ਨੇ ਸਿਖਿਆਰਥੀਆਂ ਦੇ ਪ੍ਰੀਵਾਰਾਂ ਨੂੰ ਵੀ ਇਸ ਮੌਕੇ ਤੇ ਵਧਾਈ ਦਿੰਦਿਆਂ ਕਿਹਾ ਕਿ ਉਨ•ਾਂ ਦੀ ਪ੍ਰੇਰਨਾ ਸਦਕਾ ਹੀ ਅੱਜ ਉਨ•ਾਂ ਨੇ ਸੀਮਾ ਸੁਰੱਖਿਆ ਬਲ ਵਿੱਚ ਆ ਕੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਆਪਣੇ-ਆਪ ਨੂੰ ਸਮਰਪਿਤ ਕੀਤਾ ਹੈ। ਉਨ•ਾਂ ਦੱਸਿਆ ਕਿ ਸੀਮਾ ਸੁਰੱਖਿਆ ਬਲ ਦੇ ਜਵਾਨ ਦੇਸ਼ ਦੀਆਂ ਸਰਹੱਦਾਂ ਤੋਂ ਇਲਾਵਾ ਦੇਸ਼ ਅੰਦਰ ਆਉਣ ਵਾਲੀਆਂ ਕੁਦਰਤੀ ਆਫ਼ਤਾਂ ਮੌਕੇ ਤੇ ਵੀ ਆਪਣੀ ਡਿਊਟੀ ਬਹਾਦਰੀ ਨਾਲ ਨਿਭਾਉਂਦੇ ਹਨ। ਉਨ•ਾਂ ਦੱਸਿਆ ਕਿ ਅੱਜ ਦੀ ਪਾਸਿੰਗ ਆਊਟ ਪਰੇਡ ਵਿੱਚ ਕੁਲ 15 ਰਾਜਾਂ ਦੇ 179 ਸਿੱਖਿਆਰਥੀਆਂ ਨੇ ਭਾਗ ਲਿਆ ਹੈ ਜਿਨ•ਾਂ ਵਿੱਚੋਂ ਅਸਾਮ ਤੋਂ 84, ਰਾਜਸਥਾਨ ਤੋਂ 18, ਬਿਹਾਰ ਤੋਂ 17, ਜੰਮੂ-ਕਸ਼ਮੀਰ ਤੋਂ 13, ਹਰਿਆਣਾ ਤੋਂ 12, ਪੰਜਾਬ ਅਤੇ ਵੈਸਟ ਬੰਗਾਲ ਤੋਂ 8-8, ਆਂਧਰਾ ਪ੍ਰਦੇਸ਼ ਤੋਂ 6, ਮਧਿਆ ਪ੍ਰਦੇਸ਼ ਤੋਂ 3, ਝਾਰਖੰਡ, ਮੇਘਾਲਿਆ ਤੇ ਨਾਗਾਲੈਂਡ ਤੋਂ 2-2, ਛਤੀਸਗੜ•, ਮਹਾਰਾਸ਼ਟਰਾ, ਮਿਜ਼ੋਰਮ ਅਤੇ ਉਤਰ ਪ੍ਰਦੇਸ਼ ਤੋਂ 1-1 ਸਿਖਿਆਰਥੀ ਸ਼ਾਮਲ ਹਨ। ਇਨ•ਾਂ ਸਿਖਿਆਰਥੀਆਂ ਵਿੱਚੋਂ 34 ਮੈਟ੍ਰਿਕ, 116 ਬਾਹਰਵੀਂ ਅਤੇ 29 ਗਰੈਜੂਏਟ ਪਾਸ ਹਨ।

Advertisements

prade7

prade6

prade5

prade4

ਇਸ ਮੌਕੇ ਤੇ ਕਮਾਂਡੈਂਟ ਟਰੇਨਿੰਗ ਸ੍ਰੀ ਓਪਿੰਦਰ ਰਾਏ ਨੇ ਦੱਸਿਆ ਕਿ ਸਿਖਿਆਰਥੀਆਂ ਨੂੰ ਟਰੇਨਿੰਗ ਦੌਰਾਨ 44 ਹਫ਼ਤੇ  ਦੀ ਸਖਤ ਬੁਨਿਆਦੀ ਸਿਖਲਾਈ ਦਿੱਤੀ ਗਈ ਹੈ ਜਿਸ ਵਿੱਚ ਉਨ•ਾਂ ਨੂੰ ਹਥਿਆਰ ਚਲਾਉਣਾ, ਲੜਾਈ ਦੇ ਢੰਗ, ਡਰਿੱਲ, ਦੇਸ਼ ਦੀਆਂ ਹੱਦਾਂ ਦੀ ਨਿਗਰਾਨੀ, ਕੁਦਰਤੀ ਆਫ਼ਤਾਂ, ਫਸਟ ਏਡ, ਸਰਚਿੰਗ ਅਤੇ ਮਨੁੱਖੀ ਅਧਿਕਾਰਾਂ ਬਾਰੇ ਪੂਰੀ ਸਿਖਲਾਈ ਦਿੱਤੀ ਗਈ ਹੈ। ਸਿਖਲਾਈ ਦੌਰਾਨ ਇਨ•ਾਂ ਸਿਖਿਆਰਥੀਆਂ  ਨੂੰ ਆਤਮ ਨਿਰਭਰ ਅਨੁਸ਼ਾਸ਼ਨ ਵਿੱਚ ਰਹਿਣ ਅਤੇ ਮਾਨਸਿਕ ਤੌਰ ਤੇ ਮਜਬੂਤ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਇਹ ਸਿਖਿਆਰਥੀ ਆਪਣੀ ਡਿਊਟੀ ਦੌਰਾਨ ਅਣ-ਸੁਖਾਵੇਂ ਹਲਾਤਾਂ ਦਾ ਸਾਹਮਣਾ ਮਜ਼ਬੂਤੀ ਨਾਲ ਕਰ ਸਕਣ। ਅੱਜ ਦੀ ਪਾਸਿੰਗ ਆਊਟ ਪਰੇਡ ਵਿੱਚ ਸੈਕੰਡ ਕਮਾਂਡ ਐਮ ਐਲ ਸਿੰਘ, ਡਿਪਟੀ ਕਮਾਂਡੈਂਟ ਵਿਕਾਸ ਸੁੰਦਰਿਆਲ, ਡਿਪਟੀ ਕਮਾਂਡੈਂਟ (ਏ ਡੀ ਐਮ) ਡੀ ਐਸ ਪਵਾਂਰ, ਡਿਪਟੀ ਕਮਾਂਡੈਂਟ ਆਸ਼ੂ ਰੰਜਨ ਰਾਏ, ਸੀਮਾ ਸੁਰੱਖਿਆ ਬਲ ਦੇ ਅਧਿਕਾਰੀ ਤੇ ਜਵਾਨ ਅਤੇ  ਸਿੱਖਿਆਰਥੀਆਂ ਦੇ ਪ੍ਰੀਵਾਰਕ ਮੈਂਬਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਸਿਖਲਾਈ ਦੌਰਾਨ ਵੱਖ-ਵੱਖ ਵਿਸ਼ਿਆਂ ਵਿੱਚ ਮੁਹਾਰਤ ਹਾਸਲ ਕਰਨ ਵਾਲੇ ਮਹਿਲਾ ਅਤੇ ਪੁਰਸ਼ ਸਿਖਿਆਰਥੀਆਂ ਵਿੱਚ ਪੰਕਜ ਕੁਮਾਰੀ ਓਵਰ ਆਲ ਪਹਿਲੇ ਸਥਾਨ ਤੇ, ਅਜੀਤ ਸਿੰਘ ਓਵਰ ਆਲ ਦੂਜੇ ਸਥਾਨ ਤੇ, ਸਤੀਸ਼ ਕੁਮਾਰ ਤੇ ਪਰਨੀਤਾ ਗੌਰ ਬੈਸਟ ਇਨ ਐਂਡੂਰੈਸ, ਸੰਪਤ ਲਾਲ ਜਟ ਅਤੇ ਰੁਪਾਲੀ ਰਾਏ ਬੈਸਟ ਇਨ ਸ਼ੂਟਿੰਗ ਅਤੇ ਜੰਗੀਲਾ ਬਾਸੂਮਤਰੀ ਬੈਸਟ ਇਨ ਡਰਿੱਲ ਰਹੇ।  ਇਸ ਮੌਕੇ ‘ਤੇ ਕਮਾਂਡੈਂਟ ਡਾ ਆਰ ਪੀ ਸੂਦ, ਸੈਕੰਡ ਇਨ ਕਮਾਂਡ ਐਮ ਲੋਕਿੰਦਰਾ ਸਿੰਘ, ਡਿਪਟੀ ਕਮਾਂਡੈਂਟ ਡੀ ਐਸ ਪਨਵਰ, ਡਿਪਟੀ ਕਮਾਂਡੈਂਟ ਵਿਸ਼ਾਲ ਜੋਸ਼ੀ, ਸਹਾਇਕ ਕਮਾਂਡੈਂਟ ਅਰਵਿੰਦ ਬਿਆਲਾ, ਸਹਾਇਕ ਕਮਾਂਡੈਂਟ ਹਿੰਗਲਾਲ ਧਨ, ਸਹਾਇਕ ਕਮਾਂਡੈਂਟ ਸੁਰੇਸ਼ ਕੌਂਡਲ, ਸਹਾਇਕ ਕਮਾਂਡੈਂਟ ਰਾਹੁਲ ਸਿੰਘ, ਇੰਸਪੈਕਟਰ ਡੀ ਪੀ ਮੀਨਾ, ਇੰਸਪੈਕਟਰ ਸੁਨੀਲ ਕੁਮਾਰ, ਸਬ ਇੰਸਪੈਕਟਰ ਸੰਜੀਤ ਪਹਿਲ, ਅਮਨਦੀਪ, ਪੂਰਨ ਮੱਲ, ਵਿਵੇਕ ਮੀਨਾ, ਵਿਵੇਕ ਸ਼ਰਮਾ, ਪ੍ਰੀਤਭਾ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here