6ਵੇਂ ਪੈ ਕਮਿਸ਼ਨ ਨੂੰ ਬੈਂਕ ਵਿੱਚ ਲਾਗੂ ਨਾ ਕਰਨ ਦੇ ਵਿਰੋਧ ਵਿੱਚ ਲਗਾਇਆ ਧਰਨਾ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਬੁੱਧਵਾਰ ਨੂੰ ਦੀ ਕਪੂਰਥਲਾ ਕੇਂਦਰੀ ਸਹਿਕਾਰੀ ਬੈਂਕ ਇੰਪਲਾਈ ਯੂਨੀਅਨ ਕਪੂਰਥਲਾ ਦੇ ਪ੍ਰਧਾਨ ਮਹੇਸ਼ ਸੰਗਰ ਦੀ ਅਗਵਾਈ ਹੇਠ ਕੋਆਪ੍ਰੇਟਿਵ ਇੰਪਲਾਈ ਫੈਡਰੇਸ਼ਨ ਸਟੇਟ ਆਫ ਪੰਜਾਬ ਦੁਆਰਾ ਦਿੱਤੀ ਗਈ ਕਲਮ ਛੋੜ ਸਟ੍ਰਾਈਕ(ਪੈਨਡਾਊਨ) ਸਟ੍ਰਾਈਕ ਦੀ ਦਿੱਤੀ ਕਾਲ ਤੇ ਕਰਮਚਾਰੀਆਂ ਵਲੋਂ ਮੁੱਖ ਦਫ਼ਤਰ ਵਿੱਚ ਧਰਨੇ ਲਗਾਏ ਗਏ। ਇਹ ਧਰਨਾ ਮੁਲਾਜਮਾਂ ਦੇ ਪੰਜਾਬ ਦੁਆਰਾ ਲਾਗੂ ਕੀਤੇ ਗਏ 6ਵੇਂ ਪੈ ਕਮਿਸ਼ਨ ਨੂੰ ਬੈਂਕ ਵਿੱਚ ਲਾਗੂ ਨਾ ਕਰਨ ਦੇ ਵਿਰੋਧ ਵਿੱਚ ਲਗਾਇਆ ਗਿਆ, ਜਿਵੇਂ ਕਿ ਸਾਰਿਆ ਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਦੇ ਸਾਰੇ ਮਹਿਕਮਿਆਂ ਦੇ ਵਿੱਚ 6ਵਾਂ ਪੈ ਕਮਿਸ਼ਨ ਲਾਗੂ ਕੀਤਾ ਹੋਇਆ ਹੈ ਅਤੇ ਵੱਧੀਆ ਹੋਇਆ ਤਨਖਾਹਾਂ ਰਲੀਜ਼ ਹੋ ਚੁੱਕਿਆ ਹਨ। ਪਰ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਇਸ ਨੂੰ ਲਾਗੂ ਨਹੀਂ ਕਰ ਰਿਹਾ। ਇਸ ਸਬੰਧੀ ਪ੍ਰਬੰਧ ਨਿਰਦੇਸ਼ਕ ਦੀ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਚੰਡੀਗੜ੍ਹ ਨੂੰ ਕਿ ਵਾਰ ਮੀਟਿੰਗਾਂ ਕੀਤੀਆਂ ਗਈਆਂ ਪਰ 6ਵਾਂ ਪੈ ਕਮਿਸ਼ਨ ਲਾਗੂ ਕਰਨ ਲਈ ਟਾਲਮਟੋਲ ਕੀਤਾ ਜਾ ਰਿਹਾ ਹੈ।

Advertisements

ਇਸੇ ਨੂੰ ਦੇਖਦੇ ਹੋਏ ਫੈਡਰੇਸ਼ਨ ਮਿਤੀ 21/12/2021 ਅਤੇ 22/12/2021 ਨੂੰ ਕਲਮ ਛੋੜ ਸਟ੍ਰਾਈਕ (ਪੈਨਡਾਊਨ) ਸਟ੍ਰਾਈਕ ਦੀ ਕਾਲ ਦਿੱਤੀ ਗਈ ਸੀ। ਕਲ੍ਹ ਮਿਤੀ 21/12/2021 ਨੂੰ ਇੰਪਲਾਈ ਫੈਡਰੇਸ਼ਨ ਦੀ ਹੋਈ ਸੈਂਟਰਲ ਕਮੇਟੀ ਦੀ ਮੀਟਿੰਗ ਵਿੱਚ ਇਹ ਫੈਂਸਲਾ ਲਿਆ ਗਿਆ ਕਿ ਜਦੋ ਤੱਕ 6ਵਾਂ ਪੈ ਕਮਿਸ਼ਨ ਲਾਗੂ ਨਹੀਂ ਹੁੰਦਾ ਬੈਂਕ ਮੁਲਾਜ਼ਮ ਕਲਮ ਛੋੜ ਸਟ੍ਰਾਈਕ (ਪੈਨਡਾਊਨ) ਸਟ੍ਰਾਈਕ ਤੇ ਰਹਿਣਗੇ। ਇਸ ਸਬੰਧ ਵਿੱਚ ਕੱਲ ਮਿਤੀ 23/12/2021 ਨੂੰ ਦੀ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਲਿਮ ਚੰਡੀਗੜ੍ਹ ਵਿੱਚ ਸਾਰੇ ਪੰਜਾਬ ਵਿੱਚੋ 20 20 ਮੁਲਾਜ਼ਮ ਧਰਨਾ ਦੇਣਗੇ। ਇਸ ਸਬੰਧ ਵਿੱਚ ਬੋਲਦੇ ਹੋਏ ਯੂਨੀਅਨ ਦੇ ਪ੍ਰਧਾਨ ਮਹੇਸ਼ ਸੰਗਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ 6ਵਾਂ ਪੈ ਕਮਿਸ਼ਨ ਬੈਂਕ ਵਿੱਚ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ। ਇਸ ਧਰਨੇ ਵਿੱਚ ਯੂਨੀਅਨ ਦੇ ਜਰਨੈਲ ਸਕੱਤਰ ਚਰਨਜੀਤ ਵਾਲੀਆ, ਰਾਜਿੰਦਰ ਕੁਮਾਰ, ਰਾਜਵਿੰਦਰ ਕੌਰ, ਦੀਪਕ ਸਿੰਘ, ਸਰਬਜੀਤ ਸਿੰਘ, ਰਾਜਿੰਦਰ ਕੁਮਾਰ, ਜਸਪਾਲ ਸਿੰਘ, ਪਰਮਜੀਤ ਸਿੰਘ, ਗੁਰਿੰਦਰ ਸਿੰਘ, ਸੰਦੀਪ ਚੱਢਾ, ਬਬੀਤਾ ਆਨੰਦ, ਵਰਿੰਦਰ ਕੁਮਾਰ, ਗੁਰਪ੍ਰੀਤ ਸਿੰਘ, ਬਲਵਿੰਦਰ ਕੁਮਾਰ ਆਦਿ ਸ਼ਾਮਿਲ ਸਨ।

LEAVE A REPLY

Please enter your comment!
Please enter your name here