ਸਾਹਿਤਕ-ਸੰਗੀਤਕ ਪ੍ਰੋਗਰਾਮ 4 ਦਸੰਬਰ ਨੂੰ

ਜਲੰਧਰ(ਦ ਸਟੈਲਰ ਨਿਊਜ਼)। ਪ੍ਰਮੁੱਖ ਪੱਤਰਕਾਰ, ਸਾਹਿਤ ਪ੍ਰੇਮੀ ਅਤੇ ‘ਜਨਤਾ ਸੰਸਾਰ’ ਮੈਗਜ਼ੀਨ ਦੇ ਫਾਊਂਡਰ ਐਡੀਟਰ ਕੇਵਲ ਵਿੱਗ ਦੀ 28ਵੀਂ ਬਰਸੀ ਦੇ ਮੌਕੇ ‘ਤੇ ਸਾਹਿਤਕ-ਸੰਗੀਤਕ ਪ੍ਰੋਗਰਾਮ ਦਾ ਆਯੋਜਨ ਅੱਜ ਮਿਤੀ 4 ਦਸੰਬਰ, 2020 ਦਿਨ ਸ਼ੁੱਕਰਵਾਰ ਬਾਅਦ ਦੁਪਹਿਰ 3.00 ਵਜੇ ਵਿਰਸਾ ਵਿਹਾਰ, ਨੇੜੇ ਨਾਮਦੇਵ ਚੌਕ, ਜਲੰਧਰ ਸ਼ਹਿਰ ਵਿਖੇ ਹੋਵੇਗਾ।

Advertisements

ਕੇਵਲ ਵਿੱਗ ਫਾਊਂਡੇਸ਼ਨ ਦੇ ਮੁੱਖੀ ਜਤਿੰਦਰ ਮੋਹਨ ਵਿੱਗ ਨੇ ਅੱਜ ਇਕ ਪ੍ਰੈਸ ਰਿਲੀਜ਼ ਵਿਚ ਦੱਸਿਆ ਕਿ ਸ਼੍ਰੀ ਕੇਵਲ ਵਿੱਗ ਦੀ ਮਿੱਠੀ ਅਤੇ ਨਿੱਘੀ ਯਾਦ ਵਿਚ ‘ਕੇਵਲ ਵਿੱਗ ਐਵਾਰਡ’ ਹਰ ਸਾਲ ਪ੍ਰਮੁੱਖ ਲਿਖਾਰੀਆਂ ਨੂੰ ਵੱਡੇ ਪੱਧਰ ‘ਤੇ ਪ੍ਰਦਾਨ ਕੀਤੇ ਜਾਂਦੇ ਰਹੇ ਹਨ, ਪਿਛਲੇ ਸਾਲਾਂ ‘ਚ ਇਸ ਐਵਾਰਡ ਨੇ ਸਾਹਿਤਕ ਜਗਤ ਵਿਚ ਆਪਣੀ ਅਲੱਗ ਪਹਿਚਾਣ ਸਥਾਪਿਤ ਕੀਤੀ ਹੋਈ ਹੈ ਅਤੇ ਹੁਣ ਤਕ 57 ਲਿਖਾਰੀਆਂ ਨੂੰ ਇਸ ਐਵਾਰਡ ਨਾਲ ਨਿਵਾਜਿਆ ਜਾ ਚੁੱਕਿਆ ਹੈ। ਪਰ ਇਸ ਵਾਰ ਕੋਵਿਡ-19 ਅਤੇ ਸਰਕਾਰ ਦੀਆਂ ਦਿਸ਼ਾ-ਨਿਰਦੇਸ਼ਾਂ ਨੂੰ ਮੁੱਖ ਰੱਖਦੇ ਹੋਏ ਹੀ ਸਮਾਗਮ ਕੀਤਾ ਜਾ ਰਿਹਾ ਹੈ

ਉਨ•ਾਂ ਨੇ ਦੱਸਿਆ ਕਿ ਇਹ ਸਮਾਗਮ ਸ਼੍ਰੀ ਕੇਵਲ ਵਿੱਗ ਨੂੰ ਹੀ ਸਮਰਪਿਤ ਹੋਵੇਗਾ, ਜਿਨ•ਾਂ ਦਾ ਸਾਹਿਤ ਨਾਲ ਡਾਢਾ ਮੋਹ ਰਿਹਾ ਹੈ। ਉਹਨਾਂ ਨੇ ਪੱਤਰਕਾਰਿਤਾ ਦੇ ਖੇਤਰ ਵਿਚ ਨਵੇਂ ਮੀਲ ਪੱਥਰ ਸਥਾਪਿਤ ਕੀਤੇ ਅਤੇ ਪੰਜਾਬੀ ਭਾਸ਼ਾ ਨੂੰ ਸਰਕਾਰੀ ਭਾਸ਼ਾ ਦੇ ਤੌਰ ‘ਤੇ ਲਾਗੂ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਈ। ਇਸ ਪ੍ਰੋਗਰਾਮ ਵਿਚ ਨਾਮਵਰ ਸ਼ਾਇਰ, ਸਾਹਿਤਕਾਰ ਅਤੇ ਗ਼ਜ਼ਲਕਾਰ ਹਿੱਸਾ ਲੈਣਗੇ। ਸ਼ਹਿਰ ਦੇ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਪਤਵੰਤੇ ਸ਼ਿਰਕਤ ਕਰਨਗੇ।

LEAVE A REPLY

Please enter your comment!
Please enter your name here