ਹੁਣ ਖਾਦ ਪਦਾਰਥਾਂ ਦੇ ਬਿੱਲਾਂ ਚ ਐਫ.ਐਸ.ਐਸ.ਏ.ਆਈ. ਨੰਬਰ ਜਰੂਰੀ: ਹਰਵਿੰਦਰ ਸਿੰਘ

ਫਿਰੋਜ਼ਪੁਰ:(ਦ ਸਟੈਲਰ ਨਿਊਜ਼), ਹੁਣ ਖਾਣ-ਪੀਣ ਵਾਲੀਆਂ ਵਸਤੂਆਂ ਦੇ ਵੇਚਣ ਲਈ ਬਿੱਲ, ਕੈਸ਼ ਮਿੰਮੋ ਜਾਂ ਰਸ਼ੀਦ ਉੱਤੇ ਐਫ.ਐਸ.ਐਸ.ਏ.ਆਈ. ਦਾ ਲਾਈਸਿੰਸ ਜਾਂ ਰਜਿਸਟ੍ਰੇਸ਼ਨ ਨੰਬਰ ਲਿਖਣਾ ਜ਼ਰੂਰੀ ਹੋ ਗਿਆ ਹੈ। ਇਸ ਤੋ ਬਿਨ੍ਹਾਂ ਖਾਣ-ਪੀਣ ਦੀਆਂ ਵਸਤੂਆਂ ਦੀ ਵਿਕਰੀ ਤੇ ਮਨਾ੍ਹਈ ਹੈ। ਇਹ ਸੁਵੀਧਾ ਗਹਾਕ ਦੀ ਸਹੂਲਤ ਲਈ ਲਾਗੂ ਕੀਤੀ ਗਈ ਹੈ ਤਾਂ ਜੋ ਉਹ ਲੋੜ ਹੋਣ ਤੇ ਇਸ ਨੰਬਰ ਦੇ ਅੰਤਰਗਤ ਸਿ਼ਕਾਇਤ ਦਰਜ ਕਰਵਾ ਸਕਣਗੇ ਅਤੇ ਇਸ ਅਧਾਰ ਤੇ ਕਾਰਵਾਈ ਵੀ ਹੋ ਸਕੇ। ਐਫ.ਐਸ.ਐਸ.ਏ.ਆਈ. ਨੇ ਇਸ ਦੇ ਦਿਸ਼ਾ ਨਿਰਦੇਸ ਵੀ ਜਾਰੀ ਕਰ ਦਿੱਤੇ ਹਨ।ਇਹ ਜਾਣਕਾਰੀ ਫੂਡ ਸੇਫਟੀ ਅਫਸਰ ਹਰਵਿੰਦਰ ਸਿੰਘ ਨੇ ਦਿੱਤੀ।

Advertisements

ਉਨ੍ਹਾਂ ਦੱਸਿਆ ਕਿ 1 ਜਨਵਰੀ 2022 ਤੋਂ ਇਹ ਨਿਯਮ ਜ਼ਰੂਰੀ ਕਰ ਦਿੱਤਾ ਗਿਆ ਹੈ । ਇਸ ਤੋਂ ਇਹ ਵੀ ਪਤਾ ਲੱਗ ਸਕੇਗਾ ਕਿ ਕਿਹੜੇ ਫੂਡ ਬਿਜਨਸ ਅਪਰੇਟਰ ਜਾ ਵਪਾਰੀ ਨੇ ਐਫ.ਐਸ.ਐਸ.ਏ.ਆਈ. ਦਾ ਨੰਬਰ ਜਾਰੀ ਕਰਵਾਇਆ ਹੈ ਜਾਂ ਨਹੀਂ। ਫੂਡ ਸੇਫਟੀ ਅਫਸਰ ਨੇ ਜਾਣਕਾਰੀ ਦਿੱਤੀ ਕਿ ਐਫ.ਐਸ.ਐਸ.ਏ.ਆਈ.ਦਾ ਲਾਇਸੰਸ/ ਰਜਿਸਟ੍ਰੇਸ਼ਨ ਅਪਲਾਈ ਕਰਨ ਲਈ ਐਫ.ਐਸ.ਐਸ.ਏ.ਆਈ. ਦੀ ਵੈਬਸਾਈਡ ਤੋਂ ਚੈੱਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here