ਪ੍ਰਧਾਨ ਮੰਤਰੀ ਇੰਮਪਲਾਈਮੈਂਟ ਜਨਰੇਸ਼ਨ ਪ੍ਰੋਗਰਾਮ ਸਕੀਮ ਅਧੀਨ ਕਰਜਾ ਪ੍ਰਾਪਤ ਕਰਨ ਲਈ 27 ਦਸੰਬਰ ਨੂੰ ਲਗਾਇਆ ਜਾਵੇਗਾ ਜਾਗਰੂਕਤਾ ਕੈਂਪ

ਫਿਰੋਜ਼ੁਪਰ: (ਦ ਸਟੈਲਰ ਨਿਊਜ਼), ਪ੍ਰਧਾਨ ਮੰਤਰੀ ਇੰਮਪਲਾਈਮੈਂਟ ਜਨਰੇਸ਼ਨ ਪ੍ਰੋਗਰਾਮ ਸਕੀਮ ਅਧੀਨ ਕਰਜਾ ਪ੍ਰਾਪਤ ਕਰਨ ਲਈ 27 ਦਸੰਬਰ ਨੂੰ  ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਪਰਡੰਟ ਜ਼ਿਲ੍ਹਾ ਉਦਯੋਗ ਕੇਂਦਰ ਬਲਵੰਤ ਸਿੰਘ ਨੇ ਦੱਸਿਆ ਕਿ ਇਹ ਕੈਂਪ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਫਿਰੋਜ਼ਪੁਰ ਦੇ ਦਫਤਰ ਵਿਖੇ ਸਵੇਰੇ 11.00 ਵਜੇ ਤੋਂ ਸ਼ਾਮ 3.00 ਤੱਕ ਲਗਾਇਆ ਜਾਵੇਗਾ।

Advertisements

ਉਨ੍ਹਾਂ ਦੱਸਿਆ ਕਿ  ਇਸ ਕੈਂਪ ਵਿੱਚ ਕੋਈ ਵੀ ਵਿਅਕਤੀ ਜਿਸ ਦੀ ਉਮਰ ਘੱਟੋ ਘੱਟ 18 ਸਾਲ ਦੀ ਹੋਵੇ। 10 ਲੱਖ ਤੋ ਵਧੇਰੇ ਦੇ ਉਤਪਾਦਨ ਖੇਤਰ ਅਤੇ 5 ਲੱਖ ਤੋਂ ਵਧੇਰੇ ਸੇਵਾ ਖੇਤਰ ਦੇ ਲਈ ਘੱਟ ਘੱਟ ਵਿਦਿਅਕ ਯੋਗਤਾ ਅਠਵੀ ਪਾਸ ਹੋਣਾ ਜਰੂਰੀ ਹੈ । ਇਸ ਸਕੀਮ ਅਧੀਨ ਕਰਜ਼ਾ ਲੈ ਕੇ ਆਪਣਾ ਕਾਰੋਬਾਰ ਸ਼ੁਰੂ ਕਰ ਸਕਦਾ ਹੈ । ਉਨ੍ਹਾ ਦੱਸਿਆ ਕਿ ਇਸ ਲਈ ਜਨਰਲ ਵਰਗ ਲਈ ਪ੍ਰਾਜੈਕਟ ਦੀ ਲਾਗਤ ਦਾ ਖੁਦ ਦਾ ਯੋਗਦਾਨ 10 ਫੀਸਦੀ ਹੋਵੇਗਾ ਅਤੇ ਸਬਸਿਡੀ ਦੀ ਦਰ ਸ਼ਹਿਰੀ 15 ਫੀਸਦੀ ਅਤੇ ਪੇਂਡੂ 25 ਫੀਸਦੀ ਹੋਵੇਗੀ। ਇਸੇ ਤਰ੍ਹਾਂ ਐਸ.ਸੀ/ਐਸਟੀ/ਓ.ਬੀ.ਸੀ, ਘੱਟ ਗਿਣਤੀ, ਮਹਿਲਾਵਾ, ਸਾਬਕਾ ਫੋਜੀ, ਅੰਗਹੀਣ, ਐਨ.ਈ.ਆਰ, ਹਿੱਲ ਅਤੇ ਸਰੱਹਦੀ ਏਰੀਆ ਲਾਭਪਾਤਰੀਆਂ ਲਈ ਪ੍ਰਾਜੈਕਟ ਦੀ ਲਾਗਤ ਦਾ ਖੁਦ ਦਾ ਯੋਗਦਾਨ 5 ਫੀਸਦੀ ਅਤੇ ਸਬਸਿਡੀ ਦੀ ਦਰ ਸ਼ਹਿਰੀ 25 ਫੀਸਦੀ ਅਤੇ ਪੇਂਡੂ 35 ਫੀਸਦੀ ਹੋਵੇਗੀ। ਉਨ੍ਹਾਂ ਵੱਧ ਤੋਂ ਵੱਧ ਲੋਕਾਂ ਨੂੰ ਇਸ ਕੈਂਪ ਦਾ ਲਾਭ ਲੈਣ ਦੀ ਅਪੀਲ ਕੀਤੀ। 

LEAVE A REPLY

Please enter your comment!
Please enter your name here