ਹੁਸ਼ਿਆਰਪੁਰ ਪੁਲਿਸ ਨੇ ਗੁੰਮ ਹੋਏ 50 ਫੋਨ ਬਰਾਮਦ ਕਰਕੇ ਅਸਲ ਮਾਲਿਕਾਂ ਦੇ ਕੀਤੇ ਹਵਾਲੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ) ਰਿਪੋਰਟ: ਸਮੀਰ ਸੈਣੀ। ਹੁਸ਼ਿਆਰਪੁਰ ਪੁਲਿਸ ਨੇ ਆਮ ਲੋਕਾਂ ਦੇ ਗਵਾਚੇ ਹੋਏ 50 ਮੋਬਾਈਲ ਫੋਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

Advertisements

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕੁਲਵੰਤ ਸਿੰਘ ਹੀਰ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਨੇ ਦੱਸਿਆ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਸੀ ਕੇ ਬਹੁਤ ਸਾਰੇ ਲੋਕਾਂ ਦੇ ਫੋਨ ਜਦੋਂ ਗਵਾਚ ਜਾਂਦੇ ਹਨ ਤਾਂ ਉਹ ਮੋਬਾਈਲ ਗਵਾਚਨ ਸਬੰਧੀ ਸਬੰਧਤ ਥਾਣਾ ਵਿੱਚ ਰਿਪੋਰਟ ਦਰਜ ਕਰਵਾ ਦਿੰਦੇ ਹਨ, ਜਿਹਨਾਂ ਵਿੱਚੋਂ ਬੁਹਤ ਘੱਟ ਫੋਨ ਹੀ ਬਰਾਮਦ ਹੋ ਪਾਉਂਦੇ ਹਨ, ਜਿਸਤੇ ਉਹਨਾਂ ਵੱਲੋਂ ਮਨਦੀਪ ਸਿੰਘ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਅਤੇ ਸਰਬਜੀਤ ਰਾਏ ਉਪ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਦੀ ਅਗਵਾਈ ਹੇਠ ਇੰਚਾਰਜ ਸੀ.ਆਈ.ਏ. ਸਟਾਫ ਇੰਸਪੈਕਟਰ ਬਲਵਿੰਦਰ ਪਾਲ ਦੀ ਸਪੈਸਲ ਟੀਮ ਬਣਾਈ ਗਈ ਅਤੇ ਇਹਨਾਂ ਗਵਾਚੇ ਫੋਨਾਂ ਨੂੰ ਬਰਾਮਦ ਕਰਨ ਲਈ ਇੱਕ ਮੁਹਿੰਮ ਚਲਾਈ ਗਈ। ਜਿਸਦੇ ਤਹਿਤ ਜਿਲਾ ਪੁਲਿਸ ਵੱਲੋਂ ਗਵਾਚੇ ਹੋਏ 50 ਫੋਨ ਬਰਾਮਦ ਕਰਕੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ। ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਮੋਬਾਇਲ ਫੋਨ ਅਸਲੀ ਮਾਲਕਾ ਦੇ ਹਵਾਲੇ ਕੀਤੇ।

LEAVE A REPLY

Please enter your comment!
Please enter your name here