21 ਮਹੀਨਿਆਂ ਤੋਂ ਜੰਮੂ-ਕਸ਼ਮੀਰ ਲਈ ਬੰਦ ਪਈਆਂ ਬੱਸਾਂ ਦੀ ਆਵਾਜਾਈ ਸ਼ੁਰੂ

ਜਲੰਧਰ (ਦ ਸਟੈਲਰ ਨਿਊਜ਼), ਰਿਪੋਰਟ- ਅਭਿਸ਼ੇਕ ਕੁਮਾਰ। ਟਰੇਨਾਂ ਬੰਦ ਹੋਣ ਕਾਰਨ ਜੰਮੂ ਰੂਟ ’ਤੇ ਜਾਣ ਲਈ ਪ੍ਰੇਸ਼ਾਨੀ ਝੱਲ ਰਹੇ ਯਾਤਰੀਆਂ ਲਈ ਰਾਹਤ ਦੀ ਵੱਡੀ ਖਬਰ ਹੈ। 21 ਮਹੀਨਿਆਂ ਤੋਂ ਜੰਮੂ-ਕਸ਼ਮੀਰ (ਜੇ. ਐਂਡ ਕੇ.) ਲਈ ਬੰਦ ਪਈਆਂ ਬੱਸਾਂ ਦੀ ਆਵਾਜਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਲੜੀ ਵਿਚ ਹੁਣ ਪੰਜਾਬ ਦੀਆਂ ਬੱਸਾਂ ਬਿਨਾਂ ਕਿਸੇ ਰੋਕ-ਟੋਕ ਦੇ ਜੇ. ਐਂਡ ਕੇ. ਵਿਚ ਦਾਖਲ ਹੋ ਸਕਣਗੀਆਂ ਅਤੇ ਉਥੋਂ ਦੀਆਂ ਬੱਸਾਂ ਪੰਜਾਬ ਵਿਚ ਆ ਸਕਣਗੀਆਂ।

Advertisements

ਆਵਾਜਾਈ ਸ਼ੁਰੂ ਹੁੰਦੇ ਹੀ ਜੰਮੂ ਲਈ ਜਾਣ ਵਾਲੀਆਂ ਬੱਸਾਂ ਵਿਚ ਯਾਤਰੀਆਂ ਦਾ ਸੈਲਾਬ ਉਮੜਿਆ ਨਜ਼ਰ ਆਇਆ। ਪਠਾਨਕੋਟ ਤੋਂ ਬੱਸਾਂ ਬਦਲ ਕੇ ਅੱਗੇ ਜਾਣ ਦੀ ਸੋਚ ਕੇ ਆਏ ਯਾਤਰੀਆਂ ਨੂੰ ਸਿੱਧੀਆਂ ਬੱਸਾਂ ਮਿਲ ਗਈਆਂ। ਟਰਾਂਸਪੋਰਟ ਵਿਭਾਗ ਵੱਲੋਂ ਅੰਮ੍ਰਿਤਸਰ, ਜਲੰਧਰ, ਪਠਾਨਕੋਟ, ਲੁਧਿਆਣਾ ਆਦਿ ਮੁੱਖ ਡਿਪੂਆਂ ਨੂੰ ਜੰਮੂ ਲਈ ਵੱਧ ਬੱਸਾਂ ਭੇਜਣ ਦੇ ਹੁਕਮ ਦਿੱਤੇ ਗਏ ਹਨ ਤਾਂ ਕਿ ਟਰੇਨਾਂ ਬੰਦ ਹੋਣ ਕਾਰਨ ਕਈ ਸ਼ਹਿਰਾਂ ਵਿਚ ਫਸ ਚੁੱਕੇ ਯਾਤਰੀ ਆਪਣੀ ਮੰਜ਼ਿਲ ਲਈ ਰਵਾਨਾ ਹੋ ਸਕਣ।

LEAVE A REPLY

Please enter your comment!
Please enter your name here