ਪੁਲਿਸ ਵਲੋਂ ਪਲੇਟਫਾਰਮਾਂ, ਵੇਟਿੰਗ ਹਾਲ ਅਤੇ ਖਾਣ-ਪੀਣ ਵਾਲੇ ਸਟਾਲਾਂ ’ਤੇ ਸਰਚ ਅਭਿਆਨ ਸ਼ੁਰੂ

ਜਲੰਧਰ (ਦ ਸਟੈਲਰ ਨਿਊਜ਼), ਰਿਪੋਰਟ- ਅਭਿਸ਼ੇਕ ਕੁਮਾਰ। ਲੁਧਿਆਣਾ ਕੋਰਟ ਕੰਪਲੈਕਸ ਵਿਚ ਹੋਏ ਧਮਾਕੇ ਤੋਂ ਬਾਅਦ ਪੰਜਾਬ ਭਰ ਵਿਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਵੀਰਵਾਰ ਸ਼ਾਮੀਂ ਅਚਾਨਕ ਸਿਟੀ ਰੇਲਵੇ ਸਟੇਸ਼ਨ ਵੀ ਪੁਲਸ ਛਾਉਣੀ ਵਿਚ ਤਬਦੀਲ ਹੋ ਗਿਆ। ਪੀ.ਸੀ.ਆਰ. ਦੀਆਂ ਇਕ ਦਰਜਨ ਤੋਂ ਵੱਧ ਗੱਡੀਆਂ ਅਤੇ ਕਈ ਮੋਟਰਸਾਈਕਲ ਸਟੇਸ਼ਨ ਦੇ ਸਰਕੁਲੇਟਿੰਗ ਏਰੀਆ ਵਿਚ ਪੁੱਜੇ। ਕਮਿਸ਼ਨਰੇਟ ਪੁਲਸ ਦੇ ਆਲ੍ਹਾ ਅਧਿਕਾਰੀ ਵੀ ਇਸ ਦੌਰਾਨ ਮੌਜੂਦ ਰਹੇ। ਏ.ਸੀ.ਪੀ. ਹੈੱਡਕੁਆਰਟਰ ਆਦਿੱਤਿਆ ਅਤੇ ਏ.ਸੀ.ਪੀ. ਨਾਰਥ ਸੁਖਜਿੰਦਰ ਸਿੰਘ ਨੇ ਪੁਲਸ ਮੁਲਾਜ਼ਮਾਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਅਤੇ ਟੀਮਾਂ ਬਣਾ ਕੇ ਮੁਲਾਜ਼ਮਾਂ ਨੂੰ ਪਲੇਟਫਾਰਮਾਂ ’ਤੇ ਤਲਾਸ਼ੀ ਮੁਹਿੰਮ ਚਲਾਉਣ ਲਈ ਭੇਜਿਆ। ਇਸ ਦੌਰਾਨ ਸ਼ਹਿਰ ਦੇ ਵੱਖ-ਵੱਖ ਥਾਣਿਆਂ ਦੀ ਪੁਲਸ ਦੇ ਨਾਲ-ਨਾਲ ਆਰ.ਪੀ.ਐੱਫ. ਦੇ ਇੰਸਪੈਕਟਰ ਮੋਹਨ ਲਾਲ, ਸਬ-ਇੰਸਪੈਕਟਰ ਕੇ.ਪੀ. ਮੀਣਾ, ਜੀ. ਆਰ. ਪੀ. ਦੇ ਸਬ-ਇੰਸਪੈਕਟਰ ਰਾਜਵੀਰ ਸਿੰਘ ਆਦਿ ਵੀ ਮੌਜੂਦ ਸਨ।

Advertisements

ਉਨ੍ਹਾਂ ਡਾਗ ਸਕੁਐਡ ਦੀ ਮਦਦ ਨਾਲ ਸਟੇਸ਼ਨ ਦੇ ਚੱਪੇ-ਚੱਪੇ ਨੂੰ ਛਾਣਿਆ। ਸਾਰੇ ਪਲੇਟਫਾਰਮਾਂ, ਵੇਟਿੰਗ ਹਾਲ ਅਤੇ ਖਾਣ-ਪੀਣ ਵਾਲੇ ਸਟਾਲਾਂ ’ਤੇ ਸਰਚ ਕੀਤੀ ਗਈ। ਟਰੇਨਾਂ ਦੀ ਉਡੀਕ ਵਿਚ ਖੜ੍ਹੇ ਯਾਤਰੀਆਂ ਦੇ ਸਾਮਾਨ ਦੀ ਵੀ ਜਾਂਚ ਕੀਤੀ ਗਈ। ਕੁਝ ਸ਼ੱਕੀ ਲੋਕਾਂ ਕੋਲੋਂ ਪੁੱਛਗਿੱਛ ਵੀ ਕੀਤੀ ਗਈ। ਪੁਲਸ ਅਧਿਕਾਰੀਆਂ ਨੇ ਮੁਲਾਜ਼ਮਾਂ ਨੂੰ ਸਟੇਸ਼ਨ ’ਤੇ ਆਉਣ-ਜਾਣ ਵਾਲੇ ਹਰ ਯਾਤਰੀ ’ਤੇ ਨਜ਼ਰ ਰੱਖਣ ਨੂੰ ਕਿਹਾ। ਉਨ੍ਹਾਂ ਕੁਲੀਆਂ, ਵੈਂਡਰਾਂ ਅਤੇ ਟੈਕਸੀ ਚਾਲਕਾਂ ਨੂੰ ਵੀ ਹਦਾਇਤਾਂ ਦਿੱਤੀਆਂ ਕਿ ਜੇਕਰ ਉਨ੍ਹਾਂ ਨੂੰ ਸਟੇਸ਼ਨ ’ਤੇ ਕੋਈ ਸ਼ੱਕੀ ਵਿਅਕਤੀ ਜਾਂ ਚੀਜ਼ ਦਿਖਾਈ ਦੇਵੇ ਤਾਂ ਉਹ ਤੁਰੰਤ ਪੁਲਸ ਨੂੰ ਸੂਚਿਤ ਕਰਨ।

LEAVE A REPLY

Please enter your comment!
Please enter your name here