ਸੀ.ਜੇ.ਐੱਮ. ਏਕਤਾ ਉੱਪਲ ਨੇ ਵਨ ਸਟਾਪ ਸਖੀ ਸੈਂਟਰ ਦਾ ਕੀਤਾ ਦੌਰਾ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ. ਨਗਰ ਦੀ ਰਹਿਨੁਮਾਈ ਹੇਠ ਸਚਿਨ ਸ਼ਰਮਾ, ਇੰਚਾਰਜ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀ. ਜੇ. ਐੱਮ. ਏਕਤਾ ਉੱਪਲ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੱਲੋਂ ਵਨ ਸਟਾਪ ਸਖੀ ਸੈਂਟਰ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਮਾਨਯੋਗ ਸੀ. ਜੇ. ਐੱਮ. ਮੈਡਮ ਨੇ ਸਖੀ ਸੈਂਟਰ ਵਿੱਚ ਸ਼ੈਲਟਰ ਰੂਮ, ਕਾਊਸਲਿੰਗ ਰੂਮ, ਲੀਗਲ ਏਡ ਕਲੀਨਿਕ ਦੀ ਚੈਕਿੰਗ ਅਤੇ ਘਰੇਲੂ ਹਿੰਸਾ ਦੇ ਵਿਸ਼ੇ ਵਿੱਚ ਪੇਸ਼ ਹੋਈਆਂ ਪਾਰਟੀਆਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਮੌਕੇ ਇਸ ਸਖੀ ਸੈਂਟਰ ਦੇ ਮੁੱਖ ਅਫਸਰ ਮਿਸ ਰਿਤੂ ਪਲਟਾ ਅਤੇ ਲੀਗਲ ਅਡਵਾਈਜ਼ਰ ਮਿਸ ਮਨਜਿੰਦਰ ਕੌਰ ਦੇ ਨਾਲ ਸੈਂਟਰ ਦਾ ਸਟਾਫ ਵੀ ਮੌਜੂਦ ਸਨ। ਇਸ ਮੌਕੇ ਇੱਕ ਘਰੇਲੂ ਹਿੰਸਾ ਦਾ ਕੇਸ ਵੀ ਲੱਗਿਆ ਹੋਇਆ ਸੀ। ਜਿਸ ਵਿੱਚ ਬਬਲੀ ਬਨਾਮ ਮਿਠਨ ਕੇਸ ਵਿੱਚ ਲੜਕੇ ਵਾਲੇ ਲੜਕੀ ਨਾਲ ਕੁੱਟਮਾਰ ਕਰਦੇ ਸਨ ਅਤੇ ਉਸ ਨੂੰ

Advertisements

ਘਰ ਰੱਖਣ ਤੋਂ ਮਨ੍ਹਾ ਕਰ ਰਹੇ ਸਨ। ਇਸ ਮੌਕੇ ਜੱਜ ਸਾਹਿਬ ਨੇ ਆਪ ਇਸ ਕੇਸ ਦੀ ਕਾਊਸਲਿੰਗ ਕਰਵਾ ਕੇ ਇੱਥੋਂ ਹੀ ਲੜਕੀ ਨੂੰ ਆਪਣੇ ਪਤੀ ਦੇ ਨਾਲ ਭੇਜਿਆ ਅਤੇ ਇਸ ਕੇਸ ਦਾ ਨਿਪਟਾਰਾ ਕਰਵਾਇਆ। ਇਹ ਪਾਰਟੀ ਬਾਰਡਰ ਰੋਡ ਸੁਨਵਾ ਬਸਤੀ ਜ਼ਿਲ੍ਹਾ ਫਿਰੋਜ਼ਪੁਰ ਦੀ ਰਹਿਣ ਵਾਲੀ ਸੀ। ਇਸ ਤੋਂ ਇਲਾਵਾ ਸੀ. ਜੇ. ਐੱਮ. ਮੈਡਮ ਨੇ ਸਿਵਿਲ ਹਸਪਤਾਲ ਦਾ ਦੌਰਾ ਕੀਤਾ। ਇਸ ਦੌਰਾਨ ਜੱਜ ਸਾਹਿਬ ਨੇ ਆਮ ਜਨਤਾ ਨੂੰ ਮਾਸਕ ਪਹਿਨਣ ਦੇ ਆਦੇਸ਼ ਵੀ ਦਿੱਤੇ। ਇਸ ਦੇ ਤਹਿਤ ਜੱਜ ਸਾਹਿਬ ਨੇ ਇਸ ਸੰਸਥਾ ਵਿਖੇ ਪੇਸ਼ ਹੋਣ ਵਾਲੀਆਂ ਸਾਰੀਆਂ ਪਾਰਟੀਆਂ ਨੂੰ ਕੋਵਿਡ ਵੈਕਸੀਨ ਲਗਵਾਉਣ ਅਤੇ ਕੋਵਿਡ ਪ੍ਰਤੀ ਸਾਰੀਆਂ ਸਾਵਧਾਨੀਆਂ ਨੂੰ ਮੁੱਖ ਰੱਖਦੇ ਹੋਏ ਘਰ ਤੋਂ ਬਾਹਰ ਨਿਕਲਣ ਦੇ ਆਦੇਸ਼ ਦਿੱਤੇ।

LEAVE A REPLY

Please enter your comment!
Please enter your name here