ਯੂਥ ਲੀਡਰ ਤੇ ਸਮਾਜ ਸੇਵਕ ਚੇਤਨ ਸੂਰੀ ਨੂੰ ਭਾਜਪਾ ਮੰਡਲ ਪ੍ਰਧਾਨ ਬਣਾਉਣਾ ਸ਼ਲਾਘਾਯੋਗ: ਵਿਕਰਮ ਅਰੋੜਾ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆਂ। ਭਾਰਤੀ ਜਨਤਾ ਪਾਰਟੀ ਵਲੋਂ ਯੂਥ ਨੇਤਾਵਾਂ ਨੂੰ ਅਹੁਦੇ ਦੇ ਕੇ ਨਿਵਾਜਣਾ ਸ਼ਲਾਘਾਯੋਗ ਕੰਮ ਹੈ। ਕਪੂਰਥਲਾ ਦੇ ਯੂਥ ਲੀਡਰ ਤੇ ਸਮਾਜ ਸੇਵਕ ਚੇਤਨ ਸੂਰੀ ਨੂੰ ਭਾਜਪਾ ਨੇ ਮੰਡਲ ਪ੍ਰਧਾਨ ਬਣਾ ਕੇ ਭਾਜਪਾ ਪਾਰਟੀ ਨੇ ਯੂਥ ਨੂੰ ਨਾਲ ਜੋੜਿਆ ਹੈ, ਜਿਸ ਨਾਲ ਯੂਥ ਨੂੰ ਉਤਸ਼ਾਹ ਮਿਲੇਗਾ ਤੇ ਭਾਜਪਾ ਨੂੰ ਮਜਬੂਤੀ ਮਿਲੇਗੀਂ ਇਹ ਗੱਲ ਵਪਾਰ ਮੰਡਲ ਕਪੂਰਥਲਾ ਦੇ ਸੀਨੀਅਰ ਵਾਈਸ ਪ੍ਰਧਾਨ ਵਿਕਰਮ ਅਰੋੜਾ ਨੇ ਇਕ ਪ੍ਰੈਸ ਨੋਟ ਰਾਹੀਂ ਕਹੀਂ।

Advertisements

ਵਿਕਰਮ ਅਰੋੜਾ ਨੇ ਕਿਹਾ ਕਿ ਯੂਥ ਆਗੂ ਕਿਸੇ ਵੀ ਸੰਸਥਾ ਦੀ ਕਾਮਯਾਬੀ ਲਈ ਰੀੜ੍ਹ ਦੀ ਹੱਡੀ ਵਾਂਗ ਕੰਮ ਕਰਦੇ ਹਨ, ਜਿਸ ਨੂੰ ਅਣਗੋਲਿਆਂ ਨਹੀਂ ਕੀਤਾ ਜਾ ਸਕਦਾਂ ਭਾਰਤੀ ਜਨਤਾ ਪਾਰਟੀ ਵਲੋਂ ਚੇਤਨ ਸੂਰੀ ਨੂੰ ਮੰਡਲ ਪ੍ਰਧਾਨ ਬਣਾ ਕੇ ਯੂਥ ਨੂੰ ਜੋ ਮਾਣ ਸਨਮਾਨ ਦਿੱਤਾ ਗਿਆ ਹੈ, ਉਸਦਾ ਫਾਇਦਾ ਪਾਰਟੀ ਨੂੰ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਜਰੂਰ ਮਿਲੇਗਾ। ਅਰੋੜਾ ਨੇ ਕਿਹਾ ਕਿ ਚੇਤਨ ਸੂਰੀ ਨੇ ਬਤੋਰ ਮਿਉਂਸਿਪਲ ਕੌਂਸਲਰ ਰਹਿੰਦੇ ਹੋਏ ਵਾਰਡ ਨੂੰ ਨਵੀਂ ਦਿੱਖ ਪ੍ਰਦਾਨ ਕੀਤੀ ਅਤੇ ਪਿਛਲੇ ਸਾਲ ਕੋਰੋਨਾ ਕਾਲ ਵਿਚ ਵੀ ਨਾ ਕੇਵਲ ਆਪਣੇ ਵਾਰਡ ਬਲਕਿ ਪੂਰੇ ਸ਼ਹਿਰ ਵਿਚ ਸੈਣੀਟਾਈਜੇਸ਼ਨ ਕਰਵਾ ਕੇ ਲੋਕਾਂ ਵਿਚ ਮਹਿਬੂਬ ਨੇਤਾ ਦੀ ਛਾਪ ਛੱਡੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਦੇਸ਼ ਬੁਲੰਦੀਆਂ ਨੂੰ ਛੂਹ ਰਿਹਾ ਹੈ। ਅੱਜ ਹਰ ਵਰਗ ਤਕ ਸਰਕਾਰ ਦੀਆਂ ਸੁਵਿਧਾਵਾਂ ਪਹੁੰਚ ਰਹੀਆਂ ਹਨਂ। ਜਲਦੀ ਹੀ ਪੰਜਾਬ ਵਿਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਅਤੇ ਆਮ ਜਨਤਾ ਤੱਕ ਸਰਕਾਰ ਦੀਆਂ ਸਾਰੀਆਂ ਸੁਵਿਧਾਵਾਂ ਪਹੁੰਚਣਗੀਆਂਂ।

LEAVE A REPLY

Please enter your comment!
Please enter your name here