ਇਕ ਕਿੱਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤੇ ਗਏ ਸਾਬਕਾ ਫੌਜੀ ਰਿਆਜ਼ ਅਤੇ ਉਸ ਦੇ ਸਾਥੀ ਜੌਹਰ ਦੇ ਮੋਬਾਇਲ ਫੋਨ ਨੇ ਕਈ ਰਾਜ਼ ਖੋਲ੍ਹੇ

ਜਲੰਧਰ (ਦ ਸਟੈਲਰ ਨਿਊਜ਼) ਰਿਪੋਰਟ: ਅਭਿਸ਼ੇਕ ਕੁਮਾਰ। ਜਲੰਧਰ ‘ਚ ਇਕ ਕਿੱਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤੇ ਗਏ ਸਾਬਕਾ ਫੌਜੀ ਰਿਆਜ਼ ਅਤੇ ਉਸ ਦੇ ਸਾਥੀ ਜੌਹਰ ਦੇ ਮੋਬਾਇਲ ਫੋਨ ਨੇ ਕਈ ਰਾਜ਼ ਖੋਲ੍ਹੇ ਹਨ। ਹਾਲਾਂਕਿ ਪੁਲਸ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਇਸ ‘ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਪਰ ਦੱਸਿਆ ਜਾ ਰਿਹਾ ਹੈ ਕਿ ਦੋਵਾਂ ਨੇ ਜੰਮੂ, ਸ਼੍ਰੀਨਗਰ ਤੋਂ ਹੈਰੋਇਨ ਦੀ ਤਸਕਰੀ ਦਾ ਕੰਮ ਸ਼ੁਰੂ ਕੀਤਾ ਅਤੇ ਕਈ ਕਿਲੋ ਹੈਰੋਇਨ ਪੰਜਾਬ ‘ਚ ਸਪਲਾਈ ਕੀਤੀ। ਦੋਵੇਂ ਮੁਲਜ਼ਮ ਮਿਲ ਕੇ ਹੈਰੋਇਨ ਸਪਲਾਈ ਕਰਦੇ ਸਨ ਅਤੇ ਇਨ੍ਹਾਂ ਦੇ ਸੰਪਰਕ ਵਿੱਚ ਪੰਜਾਬ ਦੇ ਕਈ ਸਮੱਗਲਰ ਸਨ। ਪੁਲਿਸ ਨੇ ਕਈ ਸ਼ੱਕੀ ਵਿਅਕਤੀਆਂ ਦੇ ਮੋਬਾਈਲਾਂ ਦੇ ਨੰਬਰ ਲਏ ਹਨ ਅਤੇ ਉਨ੍ਹਾਂ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਟਰੇਸਿੰਗ ‘ਤੇ ਰੱਖਿਆ ਗਿਆ ਹੈ। ਪੁਲਸ ਨੇ ਦੋਵਾਂ ਦੇ ਮੋਬਾਇਲਾਂ ਤੋਂ ਕਾਫੀ ਵੇਰਵੇ ਹਾਸਲ ਕਰ ਲਏ ਹਨ ਅਤੇ ਜਲਦ ਹੀ ਪੁਲਸ ਇਸ ਮਾਮਲੇ ‘ਚ ਹੋਰ ਗ੍ਰਿਫਤਾਰੀਆਂ ਦਿਖਾ ਸਕਦੀ ਹੈ।

Advertisements

ਪੁਲਸ ਜਾਂਚ ਦੌਰਾਨ ਦੋਵਾਂ ਨੇ ਦਾਅਵਾ ਕੀਤਾ ਸੀ ਕਿ ਉਹ ਇਕ ਸਾਲ ਤੋਂ ਹੀ ਇਸ ਧੰਦੇ ‘ਚ ਸ਼ਾਮਲ ਸਨ ਪਰ ਪੁਲਸ ਦੀ ਜਾਂਚ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਦੋਵੇਂ ਕਾਫੀ ਪੁਰਾਣੇ ਸਮੱਗਲਰ ਹਨ।  ਜਲੰਧਰ ਪੁਲਿਸ ਨੇ ਦੋਵਾਂ ਦਾ ਵੇਰਵਾ ਲੈਣ ਲਈ ਜੰਮੂ-ਕਸ਼ਮੀਰ ਪੁਲਿਸ ਨਾਲ ਸੰਪਰਕ ਕੀਤਾ ਸੀ, ਜਿਸ ਤੋਂ ਪਤਾ ਚੱਲਿਆ ਕਿ ਦੋਵੇਂ ਉਥੋਂ ਦੀ ਪੁਲਿਸ ਲਈ ਵੀ ਸਿਰਦਰਦੀ ਬਣ ਰਹੇ ਹਨ । ਡੀਸੀਪੀ ਜਸਕਿਰਨ ਜੀਤ ਸਿੰਘ ਤੇਜਾ ਨੇ ਕਿਹਾ ਕਿ ਜਲਦੀ ਹੀ ਇਸ ਮਾਮਲੇ ਦੇ ਨੈੱਟਵਰਕ ਨੂੰ ਤੋੜ ਕੇ ਇਸ ਧੰਦੇ ਵਿੱਚ ਸ਼ਾਮਲ ਹੋਰ ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇਗਾ।

LEAVE A REPLY

Please enter your comment!
Please enter your name here