ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਨੇ ਸਤਿਸੰਗ ਸਮਾਗਮ ਦਾ ਕੀਤਾ ਆਯੋਜਨ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਕਪੂਰਥਲਾ ਆਸ਼ਰਮ ਵਿੱਚ ਸਪਤਾਹਿਕ ਸਤਿਸੰਗ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸਿਸ਼ਯਾ ਸਾਧਵੀ ਨਿਧੀ ਭਾਰਤੀ ਜੀ ਨੇ ਆਪਣੇ ਪ੍ਰਵਚਨਾਂ ਵਿੱਚ ਕਿਹਾ ਕਿ ਮਨੁੱਖਾ ਜ਼ਿੰਦਗੀ ਦੀ ਪਰਿਭਾਸ਼ਾ ਨੂੰ ਬਿਆਨ ਕਰਨ ਲਈ ਵਿਦਵਾਨ ਲੋਕ ਬਹੁਤ ਸਾਰੇ ਢੰਗ ਤਰੀਕੇ ਅਪਣਾਉਦੇ ਹਨ।ਪਰੰਤੂ ਉਹ ਇਸ ਨੂੰ ਪੂਰੀ ਤਰ੍ਹਾਂ ਪਰਿਭਾਸ਼ਿਤ ਕਰਨ ਵਿੱਚ ਅਸਮਰਥ ਹੀ ਰਹੇ ਹਨ।ਕੀ ਬਚਪਨ, ਜਵਾਨੀ, ਬੁਢਾਪਾ ਅਤੇ ਆਖਿਰ ਵਿੱਚ ਮੌਤ ਦੀ ਕਿਰਿਆ ਨੂੰ ਪੂਰਨ ਕਰਨਾ ਹੀ ਜੀਵਨ ਹੈ ਜਾਂ ਫਿਰ ਜੀਵਨ ਕਿਸੇ ਹੋਰ ਸ਼ੈਲੀ ਨੂੰ ਕਿਹਾ ਜਾਂਦਾ ਹੈ।

Advertisements

ਮੌਜੂਦਾ ਵਿਗਿਆਨ ਜਾਂ ਵਿਦਵਾਨ ਇਹਨਾਂ ਸੁਆਲਾਂ ਨੂੰ ਲੈ ਕੇ ਚੁੱਪ ਹੋ ਜਾਂਦੇ ਹਨ ਅਤੇ ਉਹਨਾਂ ਦੀ ਸੋਚ ਦੀ ਹੱਦ ਇਸ ਤੋਂ ਬਹੁੱਤ ਪਿੱਛੇ ਹੋ ਜਾਣ ਕਾਰਨ ਉਸ ਅਜਿਹੇ ਸੁਆਲ ਕਰਨ ਵਾਲਿਆਂ ਨੂੰ ਰੂੜ੍ਹਵਾਦੀ ਸੋਚ ਦੇ ਧਾਰਨੀ ਮੰਨਦੇ ਹਨ।ਪਰੰਤੂ ਇਲਾਹੀ ਮਹਾਪੁਰਸ਼ਾਂ ਦੇ ਦਰਸ਼ਨ ਦੀ ਸ਼ੂਰੁਆਤ ਹੀ ਇਹਨਾਂ ਪ੍ਰਸ਼ਨਾਂ ਤੋਂ ਹੁੰਦੀ ਹੈ ਕਿ ਮਨੁੱਖ ਆਪਣੇ ਜੀਵਨ ਦੇ ਮਕਸਦ ਨੂੰ ਜਾਣਦਾ ਹੈ ਜਾਂ ਫਿਰ ਮਨੁੱਖ ਦਾ ਇਸ ਸੰਸਾਰ ਵਿੱਚ ਆਉਣ ਦਾ ਕੀ ਕਾਰਨ ਹੈ? ਉਹ ਵਿਅਕਤੀ ਨੂੰ ਇਹਨਾਂ ਪ੍ਰਸ਼ਨਾਂ ਦੇ ਉੱਤਰ ਲੱਭਣ ਲਈ ਪ੍ਰੇਰਿਤ ਕਰਦੇ ਹਨ।

ਇਸ ਚੱਕਰ ਤੋਂ ਬਚਣ ਲਈ ਸਾਰੇ ਹੀ ਧਾਰਮਿਕ ਗ੍ਰੰਥਾ ਵਿੱਚ ਇੱਕ ਹੀ ਤਰੀਕਾ ਦੱਸਿਆ ਗਿਆ ਹੈ ਕਿ ਸਮੇਂ ਦੇ ਤੱਤ ਦਰਸ਼ੀ ਮਹਾਂਪੁਰਸ਼ ਦੀ ਸ਼ਰਨ ਵਿੱਚ ਜਾ ਕੇ ਉਸ ਬ੍ਹ਼ਮ ਗਿਆਨ ਨੂੰ ਪ੍ਰਾਪਤ ਕਰੋ ਜੋ ਸਿਸ਼ਟੀ ਦੇ ਆਦਿ ਤੋਂ ਹੀ ਚੱਲਿਆ ਆ ਰਿਹਾ ਹੈ। ਆਤਮਿਕ ਗਿਆਨ ਦਾ ਅਰਥ ਸ਼ਰੀਰ ਰੂਪੀ ਘੱਟ ਵਿਚ ਪਰਮਾਤਮਾ ਦਾ ਪ੍ਰਤੱਖ ਦਰਸ਼ਨ ਕਰਨਾ ਹੈ। ਇਹ ਗਿਆਨ ਹੀ  ਇਸ ਪੂਰੀ ਫਲਸਫੇ ਦੇ ਸੱਚ ਹੋਣ ਦਾ ਪ੍ਰਮਾਣ ਹੈ ਕਿਉਂਕਿ ਜੋ ਆਤਮਿਕ ਗਿਆਨ ਸਾਡੇ ਸ਼ਾਸਤਰਾ ਵਿਚ ਦਰਜ ਹੈ ਉਹ ਉਸੇ ਵਿਧੀ ਅਨੁਸਾਰ ਆਪ ਨੂੰ ਮਿਲ ਜਾਵੇ ਤਾਂ ਇਹ ਆਪਣੇ ਆਪ ਹੀ ਸਾਬਿਤ ਹੋ ਜਾਂਦਾ ਹੈ ਕਿ ਗ੍ੰਥਾ ਦੇ ਸਾਰੇ ਕਥਨ ਸਹੀ ਹਨ।

LEAVE A REPLY

Please enter your comment!
Please enter your name here