ਅਣਪਾਛਤੇ ਵਾਹਨ ਦੀ ਟੱਕਰ ਨਾਲ ਬਸਤੀ ਸ਼ੇਖ ਦੇ ਰਹਿਣ ਵਾਲੇ ਬੰਟੀ ਦੀ ਮੌਤ

ਜਲੰਧਰ (ਦ ਸਟੈਲਰ ਨਿਊਜ਼) ਰਿਪੋਰਟ: ਅਭਿਸ਼ੇਕ ਕੁਮਾਰ। ਜਲੰਧਰ ਦੇ ਬਾਬੂ ਜਗਜੀਵਨ ਰਾਮ ਚੌਂਕ ‘ਤੇ ਸੜਕ ਹਾਦਸਾ ਵਾਪਰਨ ਕਰਕੇ ਇਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਹਾਦਸਾ ਅਣਪਾਛਤੇ ਵਾਹਨ ਵੱਲੋਂ ਟੱਕਰ ਮਾਰਨ ਕਾਰਨ ਹੋਇਆ ਹੈ, ਜਿਸ ਦੌਰਾਨ ਮਨਜੀਤ ਕੁਮਾਰ ਉਰਫ਼ ਬੰਟੀ ਨਾਮਕ ਵਿਅਕਤੀ ਦੀ ਮੌਕੇ ਉਤੇ ਹੀ ਮੌਤ ਹੋ ਗਈ। ਉਕਤ ਵਿਅਕਤੀ ਜਲੰਧਰ ਦੇ ਬਸਤੀ ਸ਼ੇਖ ਦਾ ਰਹਿਣ ਵਾਲਾ ਸੀ। ਜਿਸ ਤੋਂ ਬਾਅਦ ਮੌਕੇ ‘ਤੇ ਪੁਲਸ ਪੁੱਜੀ ਅਤੇ ਪੁਲਸ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਸਬੰਧੀ ਸੂਚਨਾ ਦਿੱਤੀ ਗਈ। 

Advertisements

ਮੌਕੇ ਉਤੇ ਪੁੱਜੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੁਲਸ ਨੂੰ 302 ਦੇ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ, ਉਥੇ ਹੀ ਆਮ ਆਦਮੀ ਪਾਰਟੀ ਦੇ ਵੈਸਟ ਉਮੀਦਵਾਰ ਸ਼ੀਤਲ ਅੰਗੁਰਾਲ ਪੁੱਜੇ, ਜਿਨ੍ਹਾਂ ਨੇ ਜਲੰਧਰ ਹਲਕਾ ਵੈਸਟ ਦੇ ਸੜਕਾਂ ਅਤੇ ਠੇਕੇਦਾਰਾਂ ਇਹ ਇਲਜ਼ਾਮ ਲਗਾਉਂਦੇ ਕਿਹਾ ਕਿ ਜੋ ਜਲੰਧਰ ਵੈਸਟ ਦੇ ਹਾਲਾਤ ਨੇ ਉਨ੍ਹਾਂ ਦੇ ਜ਼ਿੰਮੇਵਾਰ ਮੌਜੂਦਾ ਕਾਂਗਰਸੀ ਆਗੂ ਹਨ ਅਤੇ ਜਿਨ੍ਹਾਂ ਨੂੰ ਇਹ ਸੜਕ ਦੇ ਕੰਟਰੈਕਟ ਦਿੱਤੇ ਗਏ ਹਨ, ਉਹ ਹਨ ਉਨ੍ਹਾਂ ‘ਤੇ ਵੀ 302 ਦੇ ਤਹਿਤ ਕਾਰਵਾਈ ਹੋਣੀ ਚਾਹੀਦੀ ਹੈ।

LEAVE A REPLY

Please enter your comment!
Please enter your name here