ਸ਼੍ਰੀ ਹਨੂਮਤ ਇੰਸਟੀਚਿਊਟ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਲੋਹੜੀ ਦਾ ਤਿਉਹਾਰ

ਜਲੰਧਰ (ਦ ਸਟੈਲਰ ਨਿਊਜ਼) ਰਿਪੋਰਟ: ਅਭਿਸ਼ੇਕ ਕੁਮਾਰ। ਸ਼੍ਰੀ ਹਨੂਮਤ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਗੁਰਾਇਆ ਵਿਖੇ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਲੋਹੜੀ ਜਲਾ ਕੇ ਅਤੇ ਪੰਜਾਬੀ ਪਰੰਪਰਾ ਅਨੁਸਾਰ ਲੋਹੜੀ ਨਾਲ ਸਬੰਧਤ ਲੋਕ ਗੀਤ ਗਾ ਕੇ ਕੀਤੀ ਗਈ।

Advertisements

ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਗਿਰੀਸ਼ ਗੁਪਤਾ, ਪਿ੍ੰਸੀਪਲ ਨਰੇਸ਼ ਗੁਪਤਾ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਕੰਗ, ਡਾਇਰੈਕਟਰ ਡਾ: ਸ਼ੈਲੀ ਰੇਖੀ ਸ਼ਰਮਾ ਸਮੇਤ ਸਮੂਹ ਸਟਾਫ਼ ਨੇ ਲੋਹੜੀ ਦੀ ਅਗਨੀ ‘ਚ ਤਿਲ, ਮੂੰਗਫਲੀ, ਰੇਵੜੀ ਅਤੇ ਗੱਚਕ ਪਾ ਕੇ ਅਰਦਾਸ ਕੀਤੀ। ਉਪਰੰਤ ਸਾਰਿਆਂ ਨੇ ਅਗਨੀ ਪਰਿਕਰਮਾ ਕਰਦੇ ਹੋਏ ਕਾਲਜ ਦੀ ਤਰੱਕੀ ਲਈ ਅਰਦਾਸ ਕੀਤੀ।  ਇਸ ਦੇ ਨਾਲ ਹੀ ਇੱਕ ਦੂਜੇ ਨੂੰ ਮੂੰਗਫਲੀ, ਰੇਵੜੀ ਅਤੇ ਗੱਚਕ ਵੰਡ ਕੇ ਲੋਹੜੀ ਦੇ ਤਿਉਹਾਰ ਦੀ ਵਧਾਈ ਦਿੱਤੀ।

LEAVE A REPLY

Please enter your comment!
Please enter your name here