ਯੋਗਿਤਾ ਸ਼ਰਮਾ ਨੇ ਮਿਸ ਇੰਡੀਆ ਕਵੀਨ ਆਫ ਹਾਰਟਸ ਨੋਰਥ ਦਾ ਜਿੱਤਿਆ ਖਿਤਾਬ

ਨਾਭਾ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਕੁਮਾਰ। ਨਾਭਾ ਸ਼ਹਿਰ ਦੀ ਰਹਿਣ ਵਾਲੀ ਯੋਗਿਤਾ ਸ਼ਰਮਾ, ਸ੍ਵਰ੍ਗੀਯ ਨੰਦ ਕੁਮਾਰ ਸ਼ਰਮਾ ਅਤੇ ਸ਼ੀਲਾ ਦੇਵੀ ਦੀ ਪੋਤੀ ਨੇ ਆਪਣੀ ਲਗਨ ਅਤੇ ਮਿਹਨਤ ਦੇ ਨਾਲ‌ ਨੋਰਥ ਜੋਨ ਦਾ ਖਿਤਾਬ ਆਪਣੇ ਨਾਮ ਕੀਤਾ। ਗ੍ਰੇਟਰ ਨੋਇਡਾ ਦੇ ਪੰਜ ਤਾਰਾ ਹੋਟਲ ਕਰਾਊਨ ਪਲਾਜ਼ਾ ਵਿੱਚ ਮਿਸ ਅਤੇ ਮਿਸਜ਼ ਇੰਡੀਆ ਕਵੀਨ ਆਫ ਹਾਰਟਸ 2021 ਦਾ ਸ਼ਾਨਦਾਰ ਆਯੋਜ਼ਨ ਕੀਤਾ ਗਿਆ। ਜਿਸ ਵਿਚ ਗ੍ਰੈਂਡ ਫਿਨਾਲੇ ਸਟੇਜ ਤੇ ਪ੍ਰਤਿਯੋਗਿਆ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਗ੍ਰੈਂਡ ਫਿਨਾਲੇ ਨਾਈਟ ਤੇ ਸੇਲਿਬਿਰ੍ਰਟੀ ਜਿਊਰੀ ਪਵਿੱਤਰਾ ਪੂਨੀਆ ਨੇ ਸਾਰੇ ਪ੍ਰਤਿਭਾਗਿਆਂ ਨੂੰ ਜੱਜ ਕੀਤਾ। ਇਸ ਸ਼ੋ ਦਾ ਆਯੋਜਨ ਸਲੋਨੀ ਅਗਰਵਾਲ ਅਤੇ ਅੰਕੁਰ ਅਗਰਵਾਲ ਨੇ ਗਲੋਬਲ ਪੈਮਾਨੇ ਤੇ ਔਰਤਾਂ ਨੂੰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਕੀਤਾ।

Advertisements

ਯੋਗਿਤਾ ਸ਼ਰਮਾ ਦਾ ਕਹਿਣਾ ਹੈ ਕਿ ਮੈਂ ਆਪਣੇ ਭਾਰਤ ਦੀ ਹਰ ਲੜਕੀ ਨੂੰ ਆਤਮ ਨਿਰਭਰ ਦੇਖਣਾ ਚਾਹੁੰਦੀ ਹਾਂ ਅਤੇ ਇਹ ਸੰਦੇਸ਼ ਦੇਵਾਂਗੀ ਕਿ ਆਪਣੇ ਜ਼ਿੰਦਗੀ ਦੇ ਲਕਸ਼ੇ ਤੇ ਫੋਕਸ ਕਰਨ ਤੇ ਆਪਣੇ ਰਸਤੇ ਖੁਦ ਬਨਾਉਣ ਅਤੇ ਉਸ ਤੇ ਸਫ਼ਲਤਾ ਹਾਸਿਲ ਕਰਨ ਤੇ ਨਾਲ ਹੀ ਯੋਗਿਤਾ ਨੇ ਐਮ ਆਈ ਕਿਉ ਐਚ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਵਾਰਡ ਨੰਬਰ12 ਮੋਜੂਦਾ ਐਮਸੀ ਪਵਨ ਕੁਮਾਰ ਗਰਗ ਹਾਜਰ ਰਹੇ ਤੇ ਸਾਬਕਾ ਐਮਸੀ ਕਿ੍ਸ਼ਨਾ ਰਾਣੀ, ਧਰਮ ਪਾਲ ਜੱਸੋਮਾਜਰਾ, ਅਸਵਨੀ ਸਰਮਾ ,ਰਵੀ ਅਰੋੜਾ, ਪੁਸਪਾ ਰਾਣੀ, ਮੰਜੂ ਸਰਮਾ, ਰਣਧੀਰ ਸਿੰਘ,ਰੀਟਾ ਰਾਣੀ,ਗੁਰਵਿੰਦਰ ਸਿੰਘ, ਕਿਰਨਦੀਪ, ਜਸਵਿੰਦਰ ਕੌਰ ਆਦਿ ਹਾਜਰ ਸਨ।

LEAVE A REPLY

Please enter your comment!
Please enter your name here