ਰੋਡਵੇਜ਼ ਦੇ ਕੱਚੇ ਕਾਮੇ 20 ਨੂੰ ਪੂਰੇ ਪੰਜਾਬ ਵਿੱਚ ਕਰਨਗੇ ਡੀਸੀ ਦਫ਼ਤਰਾਂ ਦਾ ਘਿਰਾਓ: ਗੁਰਪ੍ਰੀਤ ਪਨੂੰ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆਂ। ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਨੇ ਕਿਹਾ ਕਿ ਸਰਕਾਰ ਦੀਆਂ ਮਾਰੂ ਨੀਤੀਆਂ ਖਿਲਾਫ ਅੱਜ ਕਰੋਨਾ ਮਹਾਂਮਾਰੀ ਵਿੱਚ ਵੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਨੂੰ ਮੀਟਿੰਗ ਕਰਨੀ ਪਈ ਜਿਸ ਦਾ ਕਾਰਨ ਕਾਂਗਰਸ ਸਰਕਾਰ ਦੇ ਝੂਠੇ ਵਾਅਦੇ ਅਤੇ ਮੈਨਿੰਜਮੈਨਟ ਦੀਆਂ ਮੁਲਾਜ਼ਮਾ ਨਾਲ ਕੀਤੀ ਜਾ ਰਹੀ ਧੱਕੇਸ਼ਾਹੀਆ ਹਨ ਉਹਨਾਂ ਕਿਹਾ ਕਿ ਪਹਿਲਾਂ ਸਰਕਾਰ ਨੇ ਪੱਕੇ ਕਰਨ ਦੇ ਲਾਰੇ ਲਗਾ ਕੇ ਸਮਾਂ ਕੱਢਿਆ ਅਤੇ ਅਫ਼ਸਰਸ਼ਾਹੀ ਵੀ ਇਹ ਕਹਿੰਦੀ ਸੀ ਕਿ ਤੁਹਾਨੂੰ ਅਸੀਂ ਪੱਕੇ ਕਰਦੇ ਹਾਂ ਅਤੇ ਸਾਰੀ ਮੰਗਾਂ ਪੂਰੀਆਂ ਕਰਾਗੇ ਇਹ ਕਹਿ ਕੇ ਹੜਤਾਲ ਸਮਾਪਤ ਕਰਵਾਈ ਸੀ ਹੁਣ ਇਸ ਦੇ ਉਲਟ ਨਵੀਂ ਭਰਤੀ ਕੀਤੀ ਜਾ ਰਹੀ ਹੈ ਜ਼ੋ ਕਿ 1 ਲੱਖ 50 ਹਜ਼ਾਰ ਤੱਕ ਜਾ ਇਸ ਤੋਂ ਵੱਧ ਰਿਸ਼ਵਤ ਲੈ ਕੇ ਬਿਨਾਂ ਅਖ਼ਬਾਰ ਦੇ ਇਸ਼ਤਿਹਾਰ ਬਿਨਾ ਕੋਈ ਟੈਸਟ ਲਏ ਟਰਾਂਸਪੋਰਟ ਮੰਤਰੀ ਦੇ ਹਲਕੇ ਦੇ ਜਾਂ ਹੋਰ ਮੰਤਰੀਆਂ ਦੇ ਕਹਿਣ ਤੇ ਡਰਾਈਵਰ ਕੰਡਕਟਰ ਵਰਕਸ਼ਾਪ ਵਿੱਚ 9100 ਰੁਪਏ ਤੇ ਭਰਤੀ ਕੀਤੀ ਜਾ ਰਹੀ ਹੈ ਇਸ ਭਰਤੀ ਕਾਰਨ ਲੋਕਾਂ ਦੀ ਜਾਨ ਖਿਲਵਾੜ ਕਰਨ ਤੋਂ ਵੀ ਅਫ਼ਸਰਸ਼ਾਹੀ ਪਿੱਛੇ ਨਹੀਂ ਹੱਟ ਰਹੀ ਇਸ ਸਬੰਧੀ ਮਾਨਯੋਗ ਚੋਣ ਕਮਿਸ਼ਨਰ ਪੰਜਾਬ ਜੀ ਨੂੰ ਮੰਗ ਪੱਤਰ ਦਿੱਤਾ ਜਾ ਚੁੱਕਾ ਹੈ ਕਿ ਇਹ ਸਭ ਕੁੱਝ ਨਜਾਇਜ਼ ਅਤੇ ਸਿਆਸਤ ਤੋਂ ਪ੍ਰੇਰਿਤ ਹੈ

Advertisements

ਜਿਸ ਦਾ ਯੂਨੀਅਨ ਵਿਰੋਧ ਕਰਦੀ ਹੈ ਹਰਜੀਤ ਸਿੰਘ ਹੀਰਾ ਨੇ ਰਿਪੋਰਟਾਂ ਵਾਲੇ ਮੁਲਾਜ਼ਮਾਂ ਅਤੇ ਸੰਘਰਸ਼ਾਂ ਵਿੱਚ ਫਾਰਗ ਕੀਤੇ ਤਜੁਰਬੇ ਵਾਲੇ ਪੁਰਾਣੇ ਮੁਲਾਜ਼ਮਾਂ ਨੂੰ ਬਹਾਲ ਤਾਂ ਕਿ ਕਰਨਾ ਸੀ ਉਲਟਾ ਨਜਾਇਜ਼ ਭਰਤੀ ਸ਼ੁਰੂ ਕਰ ਲਈ ਅਤੇ 100% ਹੜਤਾਲ ਹੋਣ ਦੇ ਬਾਵਜੂਦ ਐਗਰੀਮੈਂਟ ਦੇ ਉਲਟ ਤਨਖਾਹ ਨੂੰ ਕੰਮ ਨਹੀਂ ਤਨਖਾਹ ਨਹੀਂ ਲਾਗੂ ਕਰਨ ਦੀ ਬਜਾਏਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚੋ 525 ਰੁਪਏ ਪ੍ਰਤੀ ਦਿਨ ਦੀ ਨਜਾਇਜ਼ ਕਟੋਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਜ਼ੋ ਕਿ ਮੈਨਿੰਜਮੈਂਟ ਵਲੋਂ ਮੁਲਾਜ਼ਮਾਂ ਨੂੰ ਹੜਤਾਲ ਵਰਗੇ ਕਦਮ ਚੁੱਕਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਪਨਬੱਸ ਨੂੰ 40 ਕਰੋੜ ਰੁਪਏ ਫ੍ਰੀ ਸਫ਼ਰ ਸਹੂਲਤਾਂ ਦੇ ਨਹੀਂ ਦਿੱਤੇ ਗਏ ਜੇਕਰ ਇਹੀ ਹਾਲ ਰਿਹਾ ਤਾਂ ਮੁਲਾਜ਼ਮ ਅਤੇ ਮਹਿਕਮਾ ਸਰਕਾਰ ਅਤੇ ਅਫ਼ਸਰਸ਼ਾਹੀ ਦੀਆਂ ਮਾੜੀਆਂ ਨੀਤੀਆਂ ਕਾਰਨ ਬੰਦ ਹੋ ਜਾਵੇਗਾ ਕਿਉਂਕਿ ਬੱਸਾਂ ਬੈਂਕਾ ਤੋਂ ਕਰਜ਼ੇ ਲੈ ਕੇ ਪਾਈਆਂ ਹਨ ਅਤੇ ਫੋਟੋਆਂ ਫ੍ਰੀ ਵਿੱਚ ਮੁੱਖ ਮੰਤਰੀ ਪੰਜਾਬ ਅਤੇ ਟਰਾਂਸਪੋਰਟ ਮੰਤਰੀ ਪੰਜਾਬ ਨੇ ਖਿੱਚਵਾਈਆਂ ਫੇਰ 400 ਕਰੋੜ ਕਰਜ਼ਾ ਲੈ ਕੇ ਬੱਸਾਂ ਦਾ ਨਵੀਨੀਕਰਨ ਕਰਨ ਦੀ ਗੱਲ ਅਤੇ ਟਰਾਂਸਪੋਰਟ ਮੰਤਰੀ ਪੰਜਾਬ ਫੋਕੀ ਵਾਹ ਵਾਹ ਖੱਟੀ ਜਾਂਦਾ ਹੈ

ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਅਤੇ ਭ੍ਰਿਸ਼ਟ ਮੈਨਿੰਜਮੈਟ ਦਾ ਭੰਡੀ ਪ੍ਰਚਾਰ ਸੋਮਵਾਰ ਤੋਂ ਸ਼ੁਰੂ ਕਰਕੇ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਈ ਜਾਵੇਗੀ ਅਤੇ ਪ੍ਰੈੱਸ ਕਾਨਫਰੰਸ ਕਰਨ ਤੋਂ ਬਾਅਦ ਸਾਰੇ ਜਿਲ੍ਹਿਆਂ ਦੇ DC office ਦੇ ਗੇਟਾਂ ਅੱਗੇ 20/01/2022 ਨੂੰ ਰੋਸ ਧਰਨਾ ਦੇਣ ਦੇ ਨਾਲ ਨਾਲ ਹੋਰ ਵੀ ਤਿੱਖੇ ਐਕਸ਼ਨ ਜਿਵੇਂ ਕਿ 24/01/2022 ਤੋਂ ਬਾਅਦ ਕਰੋਨਾ ਬਾਰੇ ਸਰਕਾਰੀ ਹਦਾਇਤਾਂ ਅਨੁਸਾਰ ਗੁਰੂ ਨਾਨਕ ਦੇਵ ਜੀ ਦੀ ਫੋਟੋ ਤੇ ਹੱਥ ਰੱਖ ਕੇ ਮੁੱਕਰੇ ਟਰਾਂਸਪੋਰਟ ਮੰਤਰੀ ਰਾਜਾ ਅਮਰਿੰਦਰ ਸਿੰਘ ਵੜਿੰਗ ਦੇ ਹਲਕੇ ਵਿੱਚ ਝੰਡਾ ਮਾਰਚ ਕਰਕੇ ਲੋਕਾਂ ਨੂੰ ਮੰਤਰੀ ਦਾ ਸੱਚਾ ਨੰਗਾ ਚਿਹਰਾ ਦੱਸਣਗੇ ਜੇਕਰ ਮੈਨਿਜਮੈਟ ਨੇ ਜੇਕਰ ਫੇਰ ਵੀ ਮੰਗ ਨਾ ਮੰਨੀਆਂ ਤਾਂ ਮੈਨਿੰਜਮੈਟ ਦੇ ਪੁਤਲੇ ਫੂਕਣ ਸਮੇਤ ਬੱਸ ਸਟੈਂਡ ਬੰਦ ਕਰਨ ਅਤੇ ਹੜਤਾਲ ਵੀ ਕੀਤੀ ਜਾਵੇਗੀ

LEAVE A REPLY

Please enter your comment!
Please enter your name here