ਡਾ. ਰਾਜ ਦੇ ਉਮੀਦਵਾਰ ਬਨਾਏ ਜਾਣ ਤੇ ਹਲਕੇ ਵਿਚ ਖੁਸ਼ੀ ਦੀ ਲਹਿਰ,ਵੱਖ-ਵੱਖ ਜਥੇਬੰਦੀਆਂ ਤੋਂ ਵੀ ਮਿਲ ਰਿਹਾ ਭਰਪੂਰ ਸਮਰਥਨ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਡਾ. ਰਾਜ ਕੁਮਾਰ ਦੇ ਕਾਂਗਰਸ ਪਾਰਟੀ ਦੇ ਦੁਬਾਰਾ ਉਮੀਦਵਾਰ ਬਨਾਏ ਜਾਣ ਤੇ ਹਲਕੇ ਵਿਚ ਖੁਸ਼ੀ ਦੀ ਲਹਿਰ ਹੈ। ਹਲਕੀ ਦੇ ਵੱਖ ਵੱਖ ਜਥੇਬੰਦੀਆਂ ਤੋਂ ਵੀ ਭਰਪੂਰ ਸਮਰਥਨ ਮਿਲ ਰਿਹਾ ਹੈ। ਕਾਂਗਰਸ ਪਾਰਟੀ ਦੇ ਡਾ. ਰਾਜ ਕੁਮਾਰ ਨੂੰ ਟਿਕਟ ਦੇਣ ਦੇ ਫੈਸਲੇ ਤੋਂ ਜਨਤਾ ਬਹੁਤ ਖੁਸ਼ ਹੈ ਅਤੇ ਕਈ ਲੋਕ ਡਾ. ਰਾਜ ਦੇ ਸਮਰਥਨ ਵਿਚ ਵੱਧ ਚੜ੍ਹ  ਕੇ ਡਾ  ਰਾਜ ਦਾ ਸਾਥ ਦੇਣ ਲੇਈ ਅਗੇ ਆ ਰਹੇ ਹਨ । ਭਗਵਾਨ ਵਾਲਮੀਕਿ ਸਮਾਜ ਦੀਆਂ ਵੱਖ-ਵੱਖ ਸੰਸਥਾਵਾਂ ਨੇ ਡਾ. ਰਾਜ ਕੁਮਾਰ ਵਿਧਾਇਕ ਚੱਬੇਵਾਲ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਡਾ. ਰਾਜ ਕੁਮਾਰ ਦਾ 2022 ਦੀਆਂ ਚੋਣਾ ਵਿੱਚ ਸਮਰਥਨ ਕਰਨ ਦਾ ਏਲਾਨ ਕੀਤਾ। ਇਸ ਮੋਕੇ ਤੇ ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੇ ਜਿਲਾ ਪ੍ਰਧਾਨ ਵਿੱਕੀ ਗਿੱਲ, ਭਗਵਾਨ ਵਾਲਮੀਕਿ ਟਾਇਗਰ ਫੋਰਸ ਦੇ ਪੰਜਾਬ ਉਪ-ਪ੍ਰਧਾਨ ਰਮੇਸ਼ ਹੰਸ (ਬਿੱਲਾ ਕੋਚ), ਭਗਵਾਨ ਵਾਲਮੀਕਿ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਅਸ਼ੋਕ ਗਿੱਲ਼ ਵਿਸ਼ੇਸ਼ ਤੌਰ ਤੇ ਮੋਜੂਦ ਸਨ।

Advertisements

ਇਸ ਮੋਕੇ ਤੇ ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਾਸ) ਦੇ ਜਿਲਾ ਪ੍ਰਧਾਨ ਵਿੱਕੀ ਗਿੱਲ ਨੇ ਕਿਹਾ ਕਿ ਡਾ. ਰਾਜ ਕੁਮਾਰ ਦੀ ਇਮਾਨਦਾਰ ਅਤੇ ਵਾਲਮੀਕਿ ਸਮਾਜ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਦੇ ਹਨ ਅਤੇ ਹੁਣ ਵਾਲਮੀਕਿ ਸਮਾਜ ਵੀ ਹਲਕਾ ਚੱਬੇਵਾਲ ਵਿੱਚ ਡਾ. ਰਾਜ ਕੁਮਾਰ ਦੀ ਜੋ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਵੱਧ ਤੋਂ ਵੱਧ ਵੋਟਾ ਪਾ ਕੇ ਜਿਤਾਉਣ ਵਿੱਚ ਵਾਲਮੀਕਿ ਸਮਾਜ ਵਿਸ਼ੇਸ਼ ਸਹਿਯੋਗ ਕਰੇਗਾ। ਇਸ ਮੋਕੇ ਤੇ ਵਿਕਰਮ ਮਟੂ, ਦਲੀਪ ਕੁਮਾਰ, ਰਾਜ ਕੁਮਾਰ ਮਰਵਾਹਾ, ਮਨੀ ਥਾਪਰ, ਰਕੇਸ਼ ਆਦਿਆ, ਨਿਤਿਨ ਹੰਸ, ਰਵਿੰਦਰ ਸਹੋਤਾ, ਪ੍ਰਿੰਸ ਗਿੱਲ, ਰਮੇਸ਼ ਮਟੂ, ਅਰਜੁਨ ਬੱਗਾ, ਪ੍ਰੇਮ ਥਾਪਰ, ਨਿਖਿੱਲ ਭੋਲਾ, ਹਰੀਸ਼ ਜੈਸਵਾਲ, ਸਨੀ ਖੋਸਲਾ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here