ਭਾਜਪਾ ਨੇ ਦਸੂਹਾ ਤੋਂ ਰਘੂਨਾਥ ਰਾਣਾ ਨੂੰ ਐਲਾਨਿਆ ਆਪਣਾ ਉਮੀਦਵਾਰ,ਵਰਕਰਾਂ ਵਿੱਚ ਖੁਸ਼ੀ ਦੀ ਲਹਿਰ

ਤਲਵਾੜਾ( ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਆਣ ਵਾਲੀਆਂ ‌ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਸ਼ੁੱਕਰਵਾਰ ਨੂੰ ਕਰ ਦਿੱਤਾ ਹੈ। ਦਸੂਹਾ ਵਿੱਚ ਕੁੱਝ ਦਿਨਪਹਿਲਾਂ ਮਾਤਾ ਕਮਾਕਸ਼ੀ ਦੇਵੀ ਮੰਦਰ ਕਮਾਹੀਦੇਵੀ ਦੇ ਮੁਖੀ ਮੰਹਤ ਰਾਜਗਿਰੀ ਨੂੰ ਭਾਜਪਾ ਦੀ ਟਿਕਟ ਮਿਲਣ ਦਾ ਕੁੱਝ ਅਖਵਾਰਾਂ ਵਲੋਂ ਦਾਵਾ ਵੀ ਕਰ ਦਿੱਤਾ ਗਿਆ ਸੀ।ਪਰ ਸਾਰੀਆਂ ਅਫ਼ਵਾਹਾਂ ਤੇ ਅਟਕਲਾਂ ਨੂੰ ਵਿਰਾਮ ਲਗਾਉਂਦੇ ਹੋਏ ਪਾਰਟੀ ਹਾਈਕਮਾਨ ਨੇ ਦਸੂਹਾ ਹਲਕੇ ਤੋਂ ਟਿਕਟ ਭਾਜਪਾ ਦੇ ਸੀਨੀਅਰ ਆਗੂ ਰਘੂਨਾਥ ਰਾਣਾ ਦੀ ਝੋਲੀ ਵਿੱਚ ਪਾਈ ਹੈ। ਜੋ ਸਾਬਕਾ ਪੰਜਾਬ ਲਘੂ ਉਦਯੋਗ ਕਮੇਟੀ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ। ਰਾਣਾ ਨੂੰ ਹਲਕੇ ਅੰਦਰ ਸਮਾਜ ਸੇਵਕ ਦੇ ਰੂਪ ਵਿੱਚ ਵੱਡਾ ਸਤਿਕਾਰ ਮਿਲਦਾ ਹੈ। ਸਿਆਸਤ ਦੇ ਨਾਲ-ਨਾਲ ਉਹ ਧਾਰਮਿਕ, ਸਮਾਜਿਕ ਤੇ ਵਪਾਰਕ ਖੇਤਰਾਂ ਵਿੱਚ ਲਗਾਤਾਰ ਕਾਰਜ ਕਰਦੇ ਆ ਰਹੇ ਹਨ ਤੇ ਲੋਕਾਂ ਦੇ ਹਰ ਦੁੱਖ-ਸੁੱਖ ਦੀ ਘੜੀ ਵਿੱਚ ਖੜੇ ਹੋਣ ਕਰਕੇ ਹਲਕੇ ਅੰਦਰ ਉਹ ਖਾਸੀ ਪੈਂਠ ਰੱਖਦੇ ਹਨ।

Advertisements

ਜਦੋਂ ਰਾਣਾ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਵਲੋਂ ਟਿਕਟ ਨਹੀਂ ਮਿਲੀ ਤਾਂ ਉਹ ਆਜ਼ਾਦ ਚੋਣ ਲੜਨ ਲਈ ਫਾਰਮ ਭਰਨ ਲਈ ਜਦੋਂ ਦਸੂਹਾ ਦੇ ਐਸਡੀਐਮ ਦਫਤਰ ਜਾ ਰਹੇ ਸਨ, ਤਾਂ ਉਦੋਂ ਉਹਨਾਂ ਨੂੰ ਭਾਜਪਾ ਦੇ ਇਕ ਵੱਡੇ ਆਗੂ ਦਾ ਫੋਨ ਆਇਆ ਕਿ ਉਹ ਆਜ਼ਾਦ ਉਮੀਦਵਾਰ ਵਜੋਂ ਫਾਰਮ ਨਾਂ ਭਰਨ, ਅਤੇ ਪਾਰਟੀ ਦੇ ਹੱਕ ਵਿੱਚ ਹੀ ਖੜੇ ਰਹਿਣ ਅਤੇ ਉਸ ਵੇਲੇ ਰਾਣਾ ਨੇ ਪਾਰਟੀ ਦੇ ਸੀਨੀਅਰ ਆਗੂ ਦੀ ਹਿਦਾਇਤ ਨੂੰ ਲੜ ਵੰਨੀਆ ਤੇ ਆਜ਼ਾਦ ਚੋਣ ਨਹੀਂ ਲੜਕੇ ਕੇਵਲ ਪਾਰਟੀ ਦੇ ਹੱਕ ਵਿੱਚ ਹੀ ਖੜੇ ਰਹੇ। ਪਰ ਉਸ ਸਮੇਂ ਭਾਜਪਾ ਦੀ ਉਮੀਦਵਾਰ ਸੁਖਜੀਤ ਕੋਰ ਸਾਹੀ ਕਾਂਗਰਸ ਦੇ ਉਮੀਦਵਾਰ ਅਰੁਣ ਡੋਗਰਾ ਦੇ ਕੋਲੋਂ ਹਾਰ ਗਏ ਸਨ। ਟਿਕਟ ਮਿਲਣ ਤੋਂ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਰਾਣਾ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਭਾਜਪਾ ਦੇ ਹਰ ਇੱਕ ਆਗੂ ਤੇ ਵਰਕਰ ਨੂੰ ਨਾਲ ਲੈ ਕੇ ਚੱਲਣਗੇ ਤੇ ਦਸੂਹਾ ਵਿਧਾਨ ਸਭਾ ਦੀ ਸੀਟ ਪੂਰੀ ਮਿਹਨਤ ਨਾਲ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਜਰੂਰ ਪਾਉਣਗੇ।

LEAVE A REPLY

Please enter your comment!
Please enter your name here