ਨਡਾਲਾ ‘ਚ ਸੁਖਪਾਲ ਸਿੰਘ ਖਹਿਰਾ ਦੀ ਪਤਨੀ ਜਤਿੰਦਰ ਕੋਰ ਖਹਿਰਾ ਨੇ ਕੀਤਾ ਡੋਰ ਟੂ ਡੋਰ ਪ੍ਰਚਾਰ

ਭੁਲੱਥ/ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਅਗਾਮੀ ਵਿਧਾਨ ਸਭਾ ਚੋਣਾ ਦੇ ਮਦੇਨਜ਼ਰ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਦਿਆ ਨਡਾਲਾ ਚ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਪਤਨੀ ਜਤਿੰਦਰ ਕੋਰ ਖਹਿਰਾ ,ਉਹਨਾ ਦੀ ਬੇਟੀ ਤੇ ਹੋਰਨਾਂ ਕਾਂਗਰਸੀ ਵਰਕਰਾਂ ਨੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਡੋਰ ਟੂ ਡੋਰ ਚੋਣ ਪ੍ਚਾਰ ਕੀਤਾ। ਇਸ ਮੋਕੇ ਉਹਨਾ ਘਰ-ਘਰ ਜਾ ਕੇ, ਹਲਕੇ ਚ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਚ ਹੋਏ ਵਿਕਾਸ ਕੰਮਾਂ ਤੋ ਲੋਕਾ ਨੂੰ ਕਰਾਉਦਿਆ ਕਾਂਗਰਸ ਦੇ ਹੱਕ ਵਿੱਚ ਮਤਦਾਨ ਕਰਨ ਲਈ ਲੋਕਾ ਨੂੰ ਪੇਰਿਤ ਕੀਤਾ। ਜਤਿੰਦਰ ਕੌਰ ਖਹਿਰਾ ਨੇ ਆਖਿਆ ਕਿ ਕਾਂਗਰਸ ਨੇ ਹਮੇਸ਼ਾਂ ਹੀ ਲੋਕ ਹਿਤੈਸ਼ੀ ਕੰਮ ਕੀਤੇ ਹਨ ਗਰੀਬ ਤੇ ਲੋੜਵੰਦ ਪਰਿਵਾਰਾਂ ਲਈ ਬੇਹਤਰੀ ਲਈ ਕੰਮ ਕੀਤੇ ਹਨ ਉਹਨਾ ਕਿਹਾ ਕਿ ਅਕਾਲੀ ਦਲ , ਭਾਜਪਾ ਤੇ ਆਪ ਪਾਰਟੀ ਨੇ ਹਮੇਸ਼ਾਂ ਹੀ ਪੰਜਾਬ ਦੀ ਜਨਤਾ ਨੂੰ ਆਪਣੇ ਫਾਇਦੇ ਲਈ ਵਰਤਿਆ ਹੈ। ਉਹਨਾ ਕਿਹਾ ਕਿ ਪੰਜਾਬ ਚ ਮੁੜ ਕਾਂਗਰਸ ਸਰਕਾਰ ਬਨਣ ਜਾ ਰਹੀ ਹੈ ਅਤੇ ਸੁਖਪਾਲ ਸਿੰਘ ਖਹਿਰਾ ਹਲਕੇ ਚ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ ।

Advertisements

ਇਸ ਮੌਕੇ ਨਡਾਲਾ ਤੋ ਕਾਂਗਰਸੀ ਆਗੂ ਅਵਤਾਰ ਸਿੰਘ ਵਾਲੀਆ, ਨੰਬਰਦਾਰ ਬਲਰਾਮ ਸਿੰਘ ਮਾਨ, ਬਿੱਕਰ ਸਿੰਘ ਮਾਨ, ਡਾ ਸੰਦੀਪ ਪਸ਼ਰੀਚਾ, ਇੰਦਰਜੀਤ ਸਿੰਘ ਖੱਖ ਨੇ ਕਿਹਾ ਕਿ ਨਡਾਲਾ ਤੋਂ ਸੁਖਪਾਲ ਖਹਿਰਾ ਨੂੰ ਵੱਡੀ ਲੀਡ ਨਾਲ ਜਿਤਾਵਾਗੇਂ। ਇਸ ਮੌਕੇ ਰਾਮ ਸਿੰਘ ਨਡਾਲਾ, ਹਰਜਿੰਦਰ ਸਿੰਘ ਸਾਹੀ, ਗੁਰਪ੍ਰੀਤ ਸਿੰਘ ਵਾਲੀਆ, ਪਰਮਜੀਤ ਸਿੰਘ ਕੰਗ, ਮਾਸਟਰ ਹਰਭਜਨ ਲਾਲ, ਮਹਿੰਦਰ ਸਿੰਘ ਸਹੋਤਾ ਤੇ ਹੋਰ ਹਾਜ਼ਰ ਸਨ।

LEAVE A REPLY

Please enter your comment!
Please enter your name here