ਅਮਰਿੰਦਰ ਸਿੰਘ ਨੇ ਆਪਣੇ ਪਿਤਾ ਦੀ ਯਾਦ ਵਿੱਚ ਸਾਂਝੀ ਰਸੋਈ ਨੂੰ ਭੇਂਟ ਕੀਤੀ ਸਹਾਇਤਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਐਮਐਸ ਰੈਜੀਡੈਂਸੀ ਦੇ ਮਾਲਿਕ ਅਮਰਿੰਦਰ ਸਿੰਘ ਵਲੋ ਆਪਣੇ ਸਵਰਗਵਾਸੀ ਪਿਤਾ ਡਾ. ਮਨਮੋਹਨ ਸਿੰਘ ਦੀ ਯਾਦ ਵਿੱਚ ਸਾਂਝੀ ਰਸੋਈ, ਹੁਸ਼ਿਆਰਪੁਰ ਨੂੰ 5,200/- ਰੁਪਏ ਦੀ ਸਹਾਇਤਾ ਮੁਹੱਈਆ ਕਰਵਾਈ ਗਈ। ਨਰੇਸ਼ ਗੁਪਤਾ, ਸਕੱਤਰ, ਜਿਲ੍ਹਾ ਰੈੱਡ ਕਰਾਸ ਸੁਸਾਇਟੀ, ਹੁਸ਼ਿਆਰਪੁਰ ਨੇ ਦੱਸਿਆ ਗਿਆ ਕਿ ਜਿਲ੍ਹਾ ਰੈੱਡ ਕਰਾਸ ਵਲੋਂ ਮੁਹੱਲਾ ਈਸ਼ ਨਗਰ, ਹੁਸ਼ਿਆਰਪੁਰ ਵਿਖੇ ਚਲਾਇਆ ਜਾ ਰਿਹਾ ‘ਸਾਂਝੀ ਰਸੋਈ ਪ੍ਰੋਜੈਕਟ ਮਾਣਯੋਗ ਅਪਨੀਤ ਰਿਆਤ, ਆਈ.ਏ.ਐੱਸ; ਡਿਪਟੀ ਕਮਿਸ਼ਨਰ ਅਤੇ ਪ੍ਰਧਾਨ ਦੀ ਰਹਿਣੁਮਈ ਅਤੇ ਯੋਗ ਅਗਵਾਈ ਹੇਠ ਬਹੁਤ ਹੀ ਸਫਲਤਾਪੂਰਵਕ ਚੱਲ ਰਿਹਾ ਹੈ। ਜਿਸ ਦੁਆਰਾ ਰੋਜਾਨਾ ਲੱਗਭੱਗ 300 ਤੋਂ 350 ਦੇ ਕਰੀਬ ਗਰੀਬ/ਲੋੜਵੰਦ/ਬੇਘਰੇ ਵਿਅਕਤੀ ਦੁਪਹਿਰ ਦੇ ਖਾਣੇ ਦਾ ਲਾਭ ਪ੍ਰਾਪਤ ਕਰ ਰਹੇ ਹਨ।

Advertisements

ਇਸਦੇ ਸਬੰਧ ਵਿੱਚ ਗੁਪਤਾ ਨੇ ਦੱਸਿਆ ਕਿ ਸਾਂਝੀ ਰਸੋਈ, ਹੁਸ਼ਿਆਰਪੁਰ ਨੂੰ ਜਿੱਥੇ ਹੁਸ਼ਿਆਰਪੁਰ ਸ਼ਹਿਰ ਅਤੇ ਪਿੰਡਾਂ/ਕਸਬਿਆਂ ਦੇ ਦਾਨੀ ਸੱਜਣਾ/ਸਮਾਜ ਸੇਵਕਾਂ ਦੁਆਰਾ ਆਪਣੇ ਪਰਿਵਾਰਿਕ ਮੈਂਬਰਾਂ ਦੇ ਜਨਮ ਦਿੰਨ/ਵਿਆਹ ਸ਼ਾਦੀ ਵਰੇ ਗੰਢ/ਯਾਦਾਂ ਆਦਿ ਨਾਲ ਸਬੰਧਤ ਦਿੰਨ ‘ਬੁੱਕ-ਏ-ਡੇਅ’’ ਸਕੀਮ ਅਧੀਨ ਮਨਾਉਣ ਦੁਆਰਾ ਵਧੀਆ ਯੋਗਦਾਨ ਪ੍ਰਾਪਤ ਹੋ ਰਿਹਾ ਹੈ। ਉੱਥੇ ਇਸ ਪ੍ਰੋਜੈਕਟ ਨੂੰ ਅਮਰਿੰਦਰ ਸਿੰਘ ਵਲੋਂ ਆਪਣੇ ਸਵਰਗਵਾਸੀ ਪਿਤਾ ਡਾ. ਮਨਮੋਹਨ ਸਿੰਘ ਦੀ ਯਾਦ ਵਿੱਚ ਸਾਂਝੀ ਰਸੋਈ, ਹੁਸ਼ਿਆਰਪੁਰ ਨੂੰ 5,200/- ਰੁਪਏ ਦੀ ਸਹਾਇਤਾ ਮੁਹੱਈਆ ਕਰਵਾਈ ਗਈ ਇਸ ਤੋਂ ਇਲਾਵਾ ਅਮਰਿੰਦਰ ਸਿੰਘ ਜੀ ਨੇ ਸਾਂਝੀ ਰਸੋਈ ਪ੍ਰੋਜੇਕਟ ਦੀ ਪ੍ਰਸੰਸਾਂ ਕਰਦੇ ਹੋਏ ਦੱਸਿਆ ਕਿ ਰੈੱਡ ਕਰਾਸ ਸੁਸਾਇਟੀ, ਹੁਸਿਆਰਪਰ ਇਸ ਤਰਾਂ ਦੀਆਂ ਲੋਕ ਭਲਾਈ ਸਕੀਮਾਂ ਨੂੰ ਚਾਲੂ ਕਰਕੇ ਸਹੀ ਅਰਥਾਂ ਵਿੱਚ ਮਾਨਵਤਾ ਦੀ ਸੇਵਾ ਕਰ ਰਹੀ ਹੈ। ਇਹਨਾਂ ਕੋਸ਼ਿਸ਼ਾਂ ਨਾਲ ਰੈੱਡ ਕਰਾਸ ਦੁਆਰਾ ਗਰੀਬ, ਲੋੜਵੰਦ, ਅਤੇ ਬੇਸਹਾਰਾ ਲੋਕਾਂ ਦਾ ਮਿਆਰ ਉੱਚਾ ਚੁੱਕਣ ਵਿੱਚ ਬਹੁਤ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਪ੍ਰੋਜੈਕਟ ਨੂੰ ਗਰੀਬ/ਲੋੜਵੰਦ/ਬੇਘਰੇ ਵਿਆਕਤੀਆਂ ਦੀ ਸਹਾਇਤਾ ਲਈ ਬਹੁਤ ਲਾਭਦਾਇਕ ਪ੍ਰੋਜੈਕਟ ਹੋਣ ਸਬੰਧੀ ਵਿਚਾਰ ਪ੍ਰਗਟ ਕੀਤੇ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਪ੍ਰੋਜੈਕਟ ਨੂੰ ਲਗਾਤਾਰ ਸਹਾਇਤਾ ਮੁਹੱਈਆ ਕਰਨ ਦਾ ਭਰੋਸਾ ਵੀ ਦਿਵਾਇਆ। ਇਸ ਮੌਕੇ ਅਮਰਿੰਦਰ ਸਿੰਘ ਜੀ ਦੇ ਪਰਿਵਾਰਿਕ ਮੈਂਬਰ ਅਤੇ ਆਗਿਆਪਾਲ ਸਿੰਘ ਮੈਂਬਰ, ਰੈੱਡ ਕਰਾਸ, ਸ਼੍ਰੀਮਤੀ ਕਰਮਜੀਤ ਕੌਰ ਆਹਲੂਵਾਲੀਆ, ਮੈਂਬਰ ਰੈੱਡ ਕਰਾਸ ਹਾਜਰ ਸਨ। ਗੁਪਤਾ ਨੇ ਪਰਿਵਾਰ ਨੂੰ ਸਾਂਝੀ ਰਸੋਈ ਵਲੋਂ ਸਨਮਾਨਿਤ ਚਿੰਨ ਵੀ ਭੇਂਟ ਕੀਤਾ।

LEAVE A REPLY

Please enter your comment!
Please enter your name here