ਬਟਾਲਾ ਸ਼ੁਗਰ ਮਿੱਲ ਵਿੱਚ ਫਟਿਆ ਬਾਇਲਰ, 4 ਲੋਕ ਝੁਲਸੇ

ਬਟਾਲਾ ( ਦ ਸਟੈਲਰ ਨਿਊਜ਼), ਰਿਪੋਰਟ: ਲਵਪ੍ਰੀਤ ਖੁਸ਼ੀਪੁਰ । ਬਟਾਲਾ ਦੀ ਸਹਿਕਾਰੀ ਸ਼ੁਗਰ ਮਿੱਲ ਚ ਅਚਾਨਕ ਬਾਇਲਰ ਖੋਲਣ ਨਾਲ 4 ਸ਼ੁਗਰ ਮਿਲ ਚ ਕੰਮ ਕਰਨ ਵਾਲੇ ਮੁਲਾਜਿਮ ਬੁਰੀ ਤਰ੍ਹਾਂ ਜਖਮੀ ਹੋ ਗਏ। ਉਥੇ ਹੀ ਗਰਮ ਪਾਣੀ ਪੈਣ ਨਾਲ ਜਖਮੀ ਹਾਲਤ ਚ ਝੁਲਸ ਜਾਣ ਦੇ ਚਲਦੇ ਇਹਨਾਂ ਚਾਰਾਂ ਵਿਅਕਤੀਆਂ ਨੂੰ ਸਿਵਲ ਹਸਪਤਾਲ ਬਟਾਲਾ ਚ ਦਾਖਿਲ ਕਰਵਾਇਆ ਗਿਆ।

Advertisements

ਉਥੇ ਹੀ ਜਖਮੀ ਲੋਕਾਂ ਦੇ ਪਰਿਵਾਰ ਨੇ ਕਿਹਾ ਕਿ ਸ਼ੁਗਰ ਮਿਲ ਪ੍ਰਸ਼ਾਸ਼ਨ ਵਲੋਂ ਕੋਈ ਸਾਰ ਨਹੀਂ ਲਈ ਜਾ ਰਹੀ ਹੈ। ਉਧਰ ਸਿਵਲ ਹਸਪਤਾਲ ਬਟਾਲਾ ਦੇ ਪ੍ਰਸ਼ਾਸ਼ਨ ਦਾ ਕਹਿਣਾ ਹੈ ਕਿ 4 ਲੋਕ ਜਖਮੀ ਹਾਲਤ ਚ ਆਏ ਸਨ ਜਿਹਨਾਂ ਦਾ ਇਲਾਜ ਚੱਲ ਰਿਹਾ ਹੈ।

LEAVE A REPLY

Please enter your comment!
Please enter your name here