ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਹਲਕਾ ਸੁਲਤਾਨਪੁਰ ਲੋਧੀ ‘ਚ ਆਉਂਦੇ ਸੁਜੋਕਾਲੀਆ ਵਿਖੇ ਆਜ਼ਾਦ ਉਮੀਦਵਾਰ ਰਾਣਾ ਇੰਦਰਪ੍ਰਤਾਪ ਸਿੰਘ ਦੇ ਹੱਕ ਵਿੱਚ ਹੰਗਾਮੀ ਚੋਣ ਰੈਲੀ ਹੋਈ। ਨਵਦੀਪ ਸਿੰਘ ਨੱਡਾ ਦੀ ਪ੍ਰਧਾਨਗੀ ਹੇਠ ਹੋਈ ਇਸ ਰੈਲੀ ਵਿੱਚ ਹਲਕਾ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਚੋਣ ਲੜ ਰਹੇ ਉਮੀਦਵਾਰ ਰਾਣਾ ਇੰਦਰਪ੍ਰਤਾਪ ਸਿੰਘ ਹੁਮ ਹੁੱਮਾ ਕੇ ਪੁੱਜੇ। ਪੰਡਾਲ ਵਿੱਚ ਹਾਜ਼ਿਰ ਜਨਤਾ ਨੂੰ ਸੰਬੋਧਿਤ ਕਰਦਿਆਂ ਰਾਣਾ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਦੇ ਮੌਜੂਦਾ ਵਿਧਾਇਕ ਨਵਤੇਜ ਚੀਮਾ ਦੇ ਪਿਛਲੇ 5 ਸਾਲ ਤੋਂ ਕਰਦੇ ਆ ਰਹੇ ਜਬਰ ਜ਼ੁਲਮ ਦੇ ਖਿਲਾਫ ਡੱਟ ਕੇ ਖੜੇ ਹੋਵੋ ਤੇ ਚੀਮਾ ਵਲੋਂ ਕੀਤੇ ਝੂਠੇ ਪਰਚਿਆਂ, 550 ਸਾਲ ਤੇ ਗੁਰਪੁਰਬ ਦੇ ਖਾਦੇ ਕਰੋੜਾ ਰੁਪਏ ਦਾ ਹਿਸਾਬ ਲੈਣ ਲਈ ਇਸ ਵਾਰ ਨਵਤੇਜ ਚੀਮਾ ਨੂੰ ਚੋਣ ਅਖਾੜੇ ਤੋਂ ਬਾਹਰ ਕਰਦੋ ਤੇ ਆਪਣੇ ਸੇਵਾਦਾਰ ਆਜ਼ਾਦ ਉਮੀਦਵਾਰ ਇੰਦਰ ਪ੍ਰਤਾਪ ਨੂੰ ਵੋਟਾਂ ਪਾਕੇ ਜਿਤਾਓ ਤੇ ਸੁਲਤਾਨਪੁਰ ਲੋਧੀ ਹਲਕੇ ਨਾਲ ਹੋਏ ਧੱਕੇ ਦਾ ਡੱਟ ਕੇ ਹਿਸਾਬ ਲੋ। ਰਾਣਾ ਨੇ ਹਲਕੇ ਦੇ ਲੋਕਾਂ ਨੂੰ ਕਿਹਾ ਕਿ ਨਵਤੇਜ ਚੀਮਾ ਨੇ ਫ਼ਸਲਾਂ ਦੇ ਖਰਾਬੇ ਦੇ ਪੈਸੇ ਵੀ ਲੋਕਾਂ ਦੇ ਖਾਦੇ ਤੇ ਲੋਕਾਂ ਤੇ ਝੂਠੇ ਪਰਚੇ ਕਰਵਾਕੇ ਬਹੁਤ ਪੈਸੇ ਲੋਕਾਂ ਦਾ ਖਾਧਾ ਇਸ ਸਾਰੇ ਜਬਰ ਜ਼ੁਲਮ ਦਾ ਖਾਤਮਾ ਕਰਨ ਲਈ ਤੇ ਹਲਕੇ ਵਿੱਚ ਅਮਨ ਸ਼ਾਂਤੀ ਦਾ ਮਹੌਲ ਬਣਾਉਣ ਲਈ ਇਸ ਵਾਰ ਆਪਣੇ ਸੇਵਕ ਇੰਦਰਪ੍ਰਤਾਪ ਨੂੰ ਮੌਕਾ ਦਿਓ। ਇਸ ਤੋਂ ਅਲਾਵਾ ਸਟੇਜ ਤੇ ਵੱਖ ਵੱਖ ਬੁਲਾਰਿਆਂ ਨੇ ਵੀ ਆਪਣੇ ਵਿਚਾਰ ਲੋਕਾਂ ਅੱਗੇ ਰੱਖੇ ਇਸ ਮੌਕੇ ਹਲਕੇ ਦੇ ਕਾਫੀ ਅਕਾਲੀ ਵਰਕਰ ,ਆਗੂ ਤੇ ਵਿਧਾਇਕ ਨਵਤੇਜ ਸਿੰਘ ਚੀਮਾ ਤੋਂ ਨਾਰਾਜ਼ ਕਾਂਗਰਸੀ ਆਗੂ ਰਾਣਾ ਇੰਦਰਪ੍ਰਤਾਪ ਨਾਲ ਮੋਢੇ ਨਾਲ ਮੋਡਾ ਜੋੜਕੇ ਖੜੇ ਹੋਏ।
ਇਸ ਮੌਕੇ ਸੀਨੀਅਰ ਆਗੂ ਨਵਦੀਪ ਸਿੰਘ ਨੱਡਾ ਨੇ ਆਏ ਸਾਰੇ ਪਤਵੰਤਿਆਂ ਤੇ ਲੋਕਾਂ ਦਾ ਧੰਨਵਾਦ ਕੀਤਾ ਤੇ ਆਪਣਾ ਸਮਰਥਨ ਰਾਣਾ ਇੰਦਰਪ੍ਰਤਾਪ ਨੂੰ ਦਿੱਤਾ ਰੈਲੀ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਜੈਲਦਾਰ ਅਜੀਤ ਸਿੰਘ ਬਾਜਵਾ ਡਾਇਰੈਕਟਰ ਇਮਰੂਵਮੇੰਟ ਟ੍ਰਸ੍ਟ ਤੇ ਸਰਪੰਚ ਹੁਸੈਨਪੁਰ-ਦੂਲੋਵਾਲ ਨੇ ਬਾਖੂਬੀ ਨਿਭਾਈ ਦਿਹਾਤੀ ਪ੍ਰਧਾਨ ਕਾਂਗਰਸ ਅਮਰਜੀਤ ਸੈਦੋਵਾਲ ,ਰਣਜੀਤ ਸਿੰਘ ਸੰਧੂ, ਦੀਪੂ ਸਰਪੰਚ, ਅਵਤਾਰ ਸਿੰਘ ਸੋਢੀ, ਸਰਜਾ ਸਿੰਘ ਸੰਧੂ ਸਾਬਕਾ ਸਰਪੰਚ, ਹਰਜੀਤ ਸਿੰਘ ਢਿੱਲੋਂ ਹਨੀ, ਬੱਬੂ ਖੈੜਾ, ਸਤਬੀਰ ਸਿੰਘ ਬਿੱਟੂ ਖੀਰਾਂਵਾਲੀ, ਅਮਰਜੀਤ ਸਿੰਘ ਵਲੈਤੀਆ ਸੁਰਖਪੁਰ, ਵਰਿੰਦਰ ਜੱਜ, ਮੰਗਲ ਸਿੰਘ ਮੁੰਡੀ, ਨਵਦੀਪ ਸਿੰਘ, ਜਤਿੰਦਰ ਸਿੰਘ ਬਦੇਸ਼ਾ, ਬਲਵਿੰਦਰ ਸਿੰਘ ਬਿੰਦੂ, ਗੁਰਜਿੰਦਰ ਸਿੰਘ ਮੁੰਡੀ, ਅਮਰਜੀਤ ਸਿੰਘ ਮੁੰਡੀ, ਜਸਵਿੰਦਰ ਸਿੰਘ ਨੱਢਾ, ਹਰਚਰਨ ਸਿੰਘ ਬੱਗਾ ਚੇਅਰਮੈਨ ਤੋਂ ਅਲਾਵਾ ਵੱਡੀ ਗਿਣਤੀ ਵਿੱਚ ਲੋਕਾਂ ਦਾ ਹਜ਼ੂਮ ਇਕੱਤਰ ਹੋਇਆ।