Sunday, November 1, 2026
Home National ਧੀ ਦੀ ਮੌਤ ਦਾ ਸੋਗ ਮਨਾਉਣ ਜਾ ਰਹੇ ਇਕੋ ਪਰਿਵਾਰ ਦੇ 4...

ਧੀ ਦੀ ਮੌਤ ਦਾ ਸੋਗ ਮਨਾਉਣ ਜਾ ਰਹੇ ਇਕੋ ਪਰਿਵਾਰ ਦੇ 4 ਜੀਆਂ ਦੀ ਸੜ੍ਹਕ ਹਾਦਸੇ ਵਿੱਚ ਮੌਤ, 4 ਜ਼ਖਮੀ

ਹਰਿਆਣਾ: (ਦ ਸਟੈਲਰ ਨਿਊਜ਼),ਰਿਪੋਰਟ: ਜੋਤੀ ਗੰਗੜ੍ਹ। ਸਿਲਾਪੁਰ ਨੋਇਡਾ ਤੋਂ ਧੀ ਦੀ ਮੌਤ ਦਾ ਸੋਗ ਮਨਾਉਣ ਆਏ ਪਰਿਵਾਰ ਦੀ ਪਾਣੀਪਤ ‘ਚ ਸੜਕ ਹਾਦਸੇ ‘ਚ ਮੌਤ ਹੋ ਗਈ। ਤੇਜ਼ ਰਫਤਾਰ ਦੀ ਕਹਿਰ ਨੇ ਪੂਰੇ ਪਰਿਵਾਰ ਦੀ ਜਾਨ ਲੈ ਲਈ। ਇਸ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਸਵੇਰੇ ਕਰੀਬ 5 ਵਜੇ ਪੁਲਿਸ ਲਾਈਨ ਨੇੜੇ ਇਕ ਤੇਜ਼ ਰਫਤਾਰ ਟਰੱਕ ਨੇ ਈਕੋ ਗੱਡੀ ਨੂੰ ਟੱਕਰ ਮਾਰ ਦਿੱਤੀ। ਹਾਦਸੇ ‘ਚ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋ ਗਈ, ਜਦਕਿ 1 ਸਾਲ ਦੀ ਬੱਚੀ, 2 ਔਰਤਾਂ ਅਤੇ ਡਰਾਈਵਰ ਜ਼ਖਮੀ ਹੋ ਗਏ। ਹਾਦਸੇ ਵਿੱਚ ਇੱਕ ਬਜ਼ੁਰਗ ਸਮੇਤ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ।

Advertisements

ਇਸ ਦੇ ਨਾਲ ਹੀ ਮਰਨ ਵਾਲਿਆਂ ਵਿੱਚ 5 ਸਾਲ ਦਾ ਇੱਕ ਬੱਚਾ ਵੀ ਸ਼ਾਮਲ ਹੈ। ਜਾਣਕਾਰੀ ਮੁਤਾਬਕ ਬੇਟੀ ਦੀ ਮੌਤ ਦੀ ਖਬਰ ਸੁਣਕੇ ਇਹ ਪਰਿਵਾਰ ਨੋਇਡਾ ਦੇ ਸਿਲਾਪੁਰ ਤੋਂ ਹਰਿਆਣਾ ਦੇ ਕੈਥਲ ਜ਼ਿਲੇ ਦੇ ਰਸਤੇ ਖਨੋਰੀ ਪੰਜਾਬ ਜਾ ਰਿਹਾ ਸੀ। ਪਰ ਰਾਸਤੇ ਵਿੱਚ ਇਹ ਪਰਿਵਾਰ ਭਿਆਨਕ ਸੜ੍ਹਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਦੇ ਨਾਲ ਹੀ ਹਾਦਸੇ ਦੇ ਤੁਰੰਤ ਬਾਅਦ ਡਰਾਈਵਰ ਟਰੱਕ ਛੱਡ ਕੇ ਫ਼ਰਾਰ ਹੋ ਗਿਆ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਪਾਣੀਪਤ ਦੇ ਜਨਰਲ ਹਸਪਤਾਲ ‘ਚ ਰਖਵਾਇਆ ।

LEAVE A REPLY

Please enter your comment!
Please enter your name here