ਮੈਡਮ ਸੋਨੀਆ ਨੇ ਡਾ. ਰਾਜ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ, ਕਿਹਾ-ਡਾ. ਰਾਜ ਪਾਰਟੀਬਾਜੀ ਤੋਂ ਉੱਠ ਕੇ ਕਰਦੇ ਨੇ ਹਰੇਕ ਦੇ ਕੰਮ

ਚੱਬੇਵਾਲ (ਦ ਸਟੈਲਰ ਨਿਊਜ਼): ਮੌਜੂਦਾ ਵਿਧਾਇਕ ਡਾ. ਰਾਜ ਕੁਮਾਰ ਦੇ ਹਕ ਵਿੱਚ ਚੋਣ ਪ੍ਰਚਾਰ ਕਰਦਿਆਂ ਕਾਂਗਰਸ ਨੇਤਰੀ ਮੈਡਮ ਸੋਨੀਆ ਨੇ ਚੱਬੇਵਾਲ ਹਲਕਾ ਵਾਸੀਆਂ ਤੱਕ ਪਹੁੰਚ ਕੀਤੀ। ਇਸ ਮੌਕੇ ਤੇ ਘਰ-ਘਰ ਜਾ ਕੇ ਉਹਨਾਂ ਨੇ ਡਾ. ਰਾਜ ਦੇ ਹੱਕ ਵਿੱਚ ਵੋਟਰਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਡਾ. ਰਾਜ ਨੇ ਹਮੇਸ਼ਾ ਹੀ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਕੰਮ ਕੀਤਾ ਹੈ।

Advertisements

ਉਹਨਾਂ ਨੇ ਕਿਹਾ ਕਿ ਡਾ. ਰਾਜ ਨੇ ਆਪਣੇ ਹਲਕਾ ਵਾਸੀਆਂ ਦੀਆਂ ਮੁਸ਼ਕਿਲਾਂ ਹੱਲ ਕਰਣ ਲਈ ਜੀ ਤੋੜ ਮਿਹਨਤ ਕੀਤੀ ਹੈ। ਇਸ ਨੂੰ ਧਿਆਨ ਵਿੱਚ ਰਖਦੇ ਹੋਏ ਅਤੇ ਉਹਨਾਂ ਦੀ ਸੇਵਾ ਦਾ ਫਲ ਮੋੜਦਿਆਂ ਵੱਡੀ ਗਿਣਤੀ ਵਿੱਚ ਆਪਣੀਆਂ ਵੋਟਾਂ ਪਾ ਕੇ ਉਹਨਾਂ ਨੂੰ ਸਫ਼ਲ ਬਣਾਓ। ਮੈਡਮ ਸੋਨੀਆ ਨੇ ਕਿਹਾ ਕਿ ਡਾ. ਰਾਜ ਹੀ ਹਲਕੇ ਦੇ ਸਰਵਪੱਖੀ ਵਿਕਾਸ ਲਈ ਜਰੂਰੀ ਹਨ ਅਤੇ ਅਸੀ ਸਾਰਿਆਂ ਨੇ ਉਹਨਾਂ ਦੇ ਹੱਥ ਮਜਬੂਤ ਕਰਕੇ ਆਪਣੇ ਹਲਕੇ ਦੇ ਵਿਕਾਸ ਦੀ ਬਾਗਦੌੜ ਇੱਕ ਵਾਰ ਫਿਰ ਉਹਨਾਂ ਨੂੰ ਸੌਂਪਣੀ ਹੈ। ਹਲਕਾ ਵਾਸੀਆਂ ਵੱਲੋਂ ਵੀ ਮੈਡਮ ਸੋਨੀਆ ਦੀ ਡੋਰ-ਟੂ-ਡੋਰ ਪ੍ਰਚਾਰ ਮੁਹਿਮ ਨੂੰ ਭਰਵਾਂ ਹੁੰਗਾਰਾ ਮਿਲਿਆ।

LEAVE A REPLY

Please enter your comment!
Please enter your name here