ਵਿਧਾਨਸਭਾ ਹਲਕਾ ਕਪੂਰਥਲਾ ਅੰਦਰ ਪਿੰਡਾਂ ਦਾ ਕੋਈ ਵੀ ਵਿਕਾਸ ਨਹੀਂ ਹੋਇਆ: ਰਣਜੀਤ ਖੋਜੇਵਾਲ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਭਾਜਪਾ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਨੇ ਪਿੰਡ-ਪਿੰਡ ਅੰਦਰ ਆਪਣੀ ਚੋਣ ਮੁਹਿੰਮ ਦਾ ਆਗਾਜ਼ ਤੇਜ ਕਰ ਦਿੱਤਾ।ਰਣਜੀਤ ਸਿੰਘ ਖੋਜੇਵਾਲ ਵੱਲੋਂ ਡੋਰ ਟੂ ਡੋਰ ਪਿੰਡਾਂ ਚ ਜਾ ਕੇ ਲੋਕਾਂ ਨਾਲ ਸੰਪਰਕ ਮੁਹਿੰਮ ਤੇਜ਼ ਕੀਤੀ ਗਈ ਹੈ ਅਤੇ ਪਿੰਡਾਂ ਚ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ।ਸੋਮਵਾਰ ਨੂੰ ਭਾਜਪਾ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਨੇ ਪਿੰਡ ਇੱਬਣ ਵਿਖੇ ਲੋਕ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਧਾਨ ਸਭਾ ਹਲਕਾ ਕਪੂਰਥਲਾ ਅੰਦਰ ਪਿੰਡਾਂ ਦਾ ਕੋਈ ਵੀ ਵਿਕਾਸ ਨਹੀਂ ਹੋਇਆ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਦੀਆਂ ਸੜਕਾਂ ਦੀ ਹਾਲਤ ਅਤਿ ਤਰਸਯੋਗ ਹੈ।ਉਨ੍ਹਾਂ ਕਿਹਾ ਕਿ ਪਿੰਡਾਂ ਅੰਦਰ ਅੱਜ ਵੀ ਨਾਲੀਆਂ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਜਿਸ ਕਰਕੇ ਨਾਲੀਆਂ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਅੱਗੇ ਫਿਰ ਰਿਹਾ ਹੈ।

Advertisements

ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਤੇ ਪੰਜਾਬ ਵਿਚ ਭਾਜਪਾ ਅਤੇ ਗਠਜੋੜ ਦੀ ਸਾਂਝੀ ਸਰਕਾਰ ਹੋਵੇਗੀ ਤਾਂ ਹੀ ਪੰਜਾਬ ਸਿਰ ਚੜ੍ਹੇ ਕਰੋੜਾਂ ਰੁਪਿਆ ਦੇ ਕਰਜ਼ੇ ਤੋਂ ਪੰਜਾਬ ਨੂੰ ਰਾਹਤ ਮਿਲ ਸਕੇਗੀ। ਉਨ੍ਹਾਂ ਨੇ ਕਿਹਾ ਕਿ ਉਹ ਪਿੰਡ ਪਿੰਡ ਲੋਕਾਂ ਨਾਲ ਮਿਲ ਰਹੇ ਹਨ ਤੇ ਹਲਕੇ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਚੋਣ ਮੁਹਿੰਮ ਚ ਭਰਵਾਂ ਸਮਰਥਨ ਦਿੱਤਾ ਜਾ ਰਿਹਾ ਹੈ। ਇਕ ਸਵਾਲ ਦਾ ਜਵਾਬ ਦਿੰਦੇ ਹੋਏ ਖੋਜੇਵਾਲ ਨੇ ਕਿਹਾ ਕਿ ਇਸ ਵਾਰ ਪੰਜਾਬ ਵਿਚ ਵਿਧਾਨ ਸਭਾ ਦੇ ਨਤੀਜੇ ਹੈਰਾਨੀਜਨਕ ਹੋਣਗੇ।ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਭਾਜਪਾ ਅਤੇ ਗਠਜੋੜ ਦੇ ਉਮੀਦਵਾਰਾਂ ਦੀ ਸਾਂਝੀ ਸਰਕਾਰ ਬਣੇਗੀ।ਉਨ੍ਹਾਂ ਨੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀ ਸੋਚ ਪੰਜਾਬ ਨੂੰ ਖੁਸ਼ਹਾਲ ਸੂਬਾ ਬਨਾਉਣ ਦੀ ਹੈ। ਉਨ੍ਹਾਂ ਨੇ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਨਵਾਂ ਪੰਜਾਬ ਬਣਾਉਣ ਲਈ ਹਲਕਾ ਕਪੂਰਥਲਾ ਤੋਂ ਲੋਕ ਬਦਲਾਵ ਲਿਆਉਣ ਲਈ ਆਪਣੀ ਅਹਿਮ ਭੂਮਿਕਾ ਨਿਭਾਉਣ। ਇਸ ਮੌਕੇ ਤੇ ਵਿਜੈ ਕੁਮਾਰ ਨਿੱਕਾ,ਸੁਸ਼ੀਲ ਕੁਮਾਰ ਸ਼ੇਰਾਂ,ਰਵਿੰਦਰ ਸਿੰਘ,ਜਸਵੰਤ ਸਿੰਘ, ਬਲਦੇਵ ਸਿੰਘ,ਸੁਖਵਿੰਦਰ ਸਿੰਘ,ਮਨਜੀਤ ਸਿੰਘ ਕਾਕੂ,ਦਵਿੰਦਰ ਸਿੰਘ,ਜਸਵਿੰਦਰ ਸਿੰਘ, ਵਿਜੈ ਕੁਮਾਰ,ਅਮਰਜੀਤ ਸਿੰਘ ਫੁੱਮਣ ਸਿੰਘ,ਹਰਜਿੰਦਰ ਸਿੰਘ,ਸੁੱਚਾ ਸਿੰਘ,ਸੁਰਿੰਦਰ ਸਿੰਘ,ਦੁੱਲਾ ਭੱਟੀ,ਜਗੀਰ ਸਿੰਘ,ਨਿਰਵੈਰ ਸਿੰਘ,ਜਸਵੰਤ ਸਿੰਘ ਮਾਤਾ,ਨਿਰਮਲ ਸਿੰਘ ਨਿਮਬਾ,ਸੰਤੋਖ ਸਿੰਘ ਤੋਖਾ,ਬਲਦੇਵ ਸਿੰਘ,ਕੁਲਵੰਤ ਸਿੰਘ ਆਦਿ ਹਾਜਰ ਸਨ।

LEAVE A REPLY

Please enter your comment!
Please enter your name here