ਹਰਗੁਰਜੀਤ ਕੌਰ ਮਾਨਯੋਗ ਪ੍ਰਿੰਸੀਪਲ ਜੱਜ ਅਤੇ ਸੀ.ਜੇ.ਐੱਮ. ਮਿਸ ਏਕਤਾ ਉੱਪਲ ਸਹਿਤ ਜੁਡੀਸ਼ੀਅਲ ਕੋਰਟ ਕੰਪਲੈਕਸ ਜੀਰਾ ਦਾ ਕੀਤਾ ਦੌਰਾ

??????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????

ਫਿਰੋਜ਼ਪੁਰ ( ਦ ਸਟੈਲਰ ਨਿਊਜ਼): ਮਾਨਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ. ਏ. ਐੱਸ. ਨਗਰ ਜੀਆਂ ਦੀ ਰਹਿਨੁਮਾਈ ਹੇਠ ਸਚਿਨ ਸ਼ਰਮਾ ਮਾਨਯੋਗ ਇੰਚਾਰਜ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਜੀਆਂ ਨੇ ਮਿਸ ਹਰਗੁਰਜੀਤ ਕੌਰ ਮਾਨਯੋਗ ਪ੍ਰਿੰਸੀਪਲ ਜੱਜ ਫੈਮਲੀ ਕੋਰਟ, ਫਿਰੋਜ਼ਪੁਰ ਅਤੇ ਸੀ. ਜੇ. ਐੱਮ. ਮਿਸ ਏਕਤਾ ਉੱਪਲ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਨਾਲ ਜੁਡੀਸ਼ੀਅਲ ਕੋਰਟ ਕੰਪਲੈਕਸ ਜੀਰਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਸਬ ਡਵੀਜਨ ਜੀਰਾ ਦੇ ਜੱਜ ਸਾਹਿਬਾਨ ਮਿਸ ਪਰਵਿੰਦਰ ਕੌਰ, ਜਗਵਿੰਦਰ ਸਿੰਘ ਅਤੇ ਅੰਸ਼ੁਮਨ ਸਿਆਗ ਵੀ ਹਾਜ਼ਰ ਸਨ । ਇਸ ਮੌਕੇ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਹਰਵਿੰਦਰ ਸਿੰਘ ਕੰਵਲ ਅਤੇ ਬਾਰ ਸੈਕਟਰੀ ਇੰਦਰਜੀਤ ਸਿੰਘ ਧੰਜੂ ਵੀ ਹਾਜ਼ਰ ਸਨ ।

Advertisements

ਇਸ ਮੌਕੇ ਇੰਚਾਰਜ ਸੈਸ਼ਨਜ਼ ਜੱਜ ਸਾਹਿਬ ਨੇੇ ਜੀਰਾ ਵਿਖੇ ਮਾਨਯੋਗ ਐੱਸ. ਡੀ. ਐੱਮ. ਸਾਹਿਬ, ਡੀ. ਐੱਸੀ. ਪੀ. ਅਤੇ ਜੀਰਾ ਬਾਰ ਐਸੋਸੀਏਸ਼ਨ ਦੇ ਸਾਰੇ ਐਡਵੋਕੇਟ ਸਾਹਿਬਾਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਿਤੀ 12.03.2022 ਨੂੰ ਨੈਸ਼ਨਲ ਲੋਕ ਅਦਾਲਤ ਆ ਰਹੀ ਹੈ ਜਿਸ ਵਿੱਚ ਅਸੀਂ ਸਾਰਿਆਂ ਨੇ ਆਪਣੇ ਆਪਣੇ ਯਤਨਾਂ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਕੇ ਇਸ ਲੋਕ ਅਦਾਲਤ ਵਿੱਚ ਕੇਸ ਲਗਵਾਉਣੇ ਹਨ ਤਾਂ ਜ਼ੋ ਅਸੀਂ ਇਸ ਨੈਸ਼ਨਲ ਲੋਕ ਅਦਾਲਤ ਨੂੰ ਸਫਲ ਬਣਾ ਸਕੀਏ । ਇਸ ਨਾਲ ਲੋਕਾਂ ਦਾ ਪੈਸਾ ਅਤੇ ਸਮਾਂ ਵੀ ਬਰਬਾਦ ਹੋਣ ਤੋਂ ਬਚੇਗਾ । ਇਸ ਦੇ ਨਾਲ ਹੀ ਜੱਜ ਸਾਹਿਬ ਨੇ ਸਾਰੇ ਪੈਨਲ ਐਡਵੋਕੇਟ ਨੂੰ ਵਿਕਟਮ ਕੰਪਨਸੇਸ਼ਨ ਸਕੀਮ ਤੋਂ ਜਾਣੂ ਕਰਵਾਇਆ ਅਤੇ ਇਸ ਤਹਿਤ ਲੋਕਾਂ ਨੂੰ ਮਿਲਣ ਵਾਲੇ ਫਾਇਦਿਆਂ ਤੋਂ ਜਾਣੂ ਕਰਵਾਇਆ । ਇਸ ਤੋਂ ਇਲਾਵਾ ਜੱਜ ਸਾਹਿਬ ਨੇ ਸਾਰੇ ਜੁਡੀਸ਼ੀਅਲ ਅਫਸਰ ਸਾਹਿਬਾਨ ਜ਼ੋ ਕਿ ਸਬ ਤਹਿਸੀਲ ਜੀਰਾ ਵਿਖੇ ਤਾਇਨਾਤ ਹਨ ਨੂੰ ਇਸ ਨੈਸ਼ਨਲ ਲੋਕ ਅਦਾਲਤ ਨੂੰ ਸਫਲ ਬਣਾਉਣ, ਇਸ ਸਬੰਧੀ 12.03.2022 ਨੂੰ ਲੱਗਣ ਵਾਲੀ ਨੈਸ਼ਨਲ ਲੋਕ ਅਦਾਲਤ ਸਬੰਧੀ ਪੰਫਲੈਟਸ ਵੀ ਵੰਡੇ ਗਏ ਅਤੇ ਇਸ ਦੇ ਨਾਲ ਜੱਜ ਸਾਹਿਬ ਨੇ ਫਰੰਟ ਆਫਿਸ ਜੀਰਾ ਕੋਰਟ ਕੰਪਲੈਕਸ ਦਾ ਵੀ ਦੌਰਾ ਕੀਤਾ ਫਰੰਟ ਆਫਿਸ ਵਿੱਚ ਆਉਣ ਵਾਲੀ ਆਮ ਜਨਤਾ ਅਤੇ ਪੈਨਲ ਦੇ ਵਕੀਲ ਸਾਹਿਬਾਨ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਸੁਣਿਆ ਅਤੇ ਉਨ੍ਹਾਂ ਨੂੰ ਜਲਦੀ ਹੱਲ ਕਰਨ ਬਾਰੇ ਵੀ ਭਰੋਸਾ ਦਿੱਤਾ ।

ਇਸ ਤੋਂ ਇਲਾਵਾ ਜੱਜ ਸਾਹਿਬ ਨੇ ਜੀਰਾ ਦੇ ਐੱਸ. ਡੀ. ਜੇ. ਐੱਮ ਮੈਡਮ ਮਿਸ ਪਰਵਿੰਦਰ ਕੌਰ ਦੇ ਬੇਨਤੀ ਕਰਨ ਤੇ ਕੋਰਟ ਕੰਪਲੈਕਸ ਦਾ ਦੌਰਾ ਕੀਤਾ ਅਤੇ ਜੱਜ ਸਾਹਿਬ ਦੇ ਧਿਆਨ ਵਿੱਚ ਆਇਆ ਕਿ ਕੋਰਟ ਕੰਪਲੈਕਸ ਦੀ ਚਾਰ ਦਿਵਾਰੀ ਦੀ ਕੰਧ ਤੋੜੀ ਗਈ ਸੀ ਉਸ ਉਪਰੋਂ ਲੋਹੇ ਦੀ ਗਰਿੱਲ ਵੀ ਚੋਰੀ ਕੀਤੀ ਗਈ ਹੈ । ਇਸ ਦੇ ਸਬੰਧ ਵਿੱਚ ਜੱਜ ਸਾਹਿਬ ਨੇ ਮੈਡਮ ਪਰਮਿੰਦਰ ਕੌਰ ਜੱਜ ਸਾਹਿਬ ਅਤੇ ਮਾਨਯੋਗ ਐੱਸ. ਡੀ. ਐੱਮ ਸਾਹਿਬ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਕਿ ਇਹ ਕੰਧ ਜਲਦੀ ਤੋਂ ਜਲਦੀ ਬਣਵਾਈ ਜਾਵੇ ਤਾਂ ਜ਼ੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ ।

LEAVE A REPLY

Please enter your comment!
Please enter your name here