ਕੇਐਮ ਕਿਡਜ਼ ਕੈਸਲ ਸਕੂਲ ਦੇ ਬੱਚਿਆਂ ਨੇ ਪੇਂਟਿੰਗ ਬਣਾ ਕੇ ਧਰਤੀ ਨੂੰ ਬਚਾਉਣ ਦਾ ਦਿੱਤਾ ਸੰਦੇਸ਼

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਬੱਚਿਆਂ ਨੂੰ ਚੰਗੇ ਸੰਸਕਾਰ ਦੇ ਕੇ ਉਨ੍ਹਾਂਨੂੰ ਇੱਕ ਆਦਰਸ਼ ਨਾਗਰਿਕ ਬਣਾਉਣ ਵਿੱਚ ਇੱਕ ਸਕੂਲ ਦੀ ਭੂਮਿਕਾ ਮਹੱਤਵਪੂਰਣ ਹੁੰਦੀ ਹੈ। ਕਿਉਂਕਿ ਬੱਚੇ ਗੀਲੀ ਮਿੱਟੀ ਦੇ ਸਮਾਨ ਹੁੰਦੇ ਹਨ, ਉਨ੍ਹਾਂਨੂੰ ਜਿਸ ਰੂਪ ਵਿੱਚ ਢਾਲਿਆ ਜਾਵੇਗਾ ਉਹ ਉਸੀ ਰੁਪ ਵਿੱਚ ਢਲ ਜਾਣਗੇ।ਇਸ ਲਈ ਸਕੂਲਾਂ ਦਾ ਇਹ ਫਰਜ ਬਣਦਾ ਹੈ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਸੰਸਕਾਰਾਂ ਦੀ ਸਿੱਖਿਆ ਪ੍ਰਦਾਨ ਕਰਨ।ਸ਼ੁੱਕਰਵਾਰ ਨੂੰ ਹੈਰੀਟੇਜ ਸਿਟੀ ਕਪੂਰਥਲਾ ਦੇ ਕੇਐਮ ਕਿਡਜ਼ ਕੈਸਲ ਸਕੂਲ ਵਿਖੇ ਸਕੂਲ ਵਲੋਂ ਬੱਚਿਆਂ ਨੂੰ ਸ਼ਮੇ ਸ਼ਮੇ ਤੇ ਪੜਾਈ ਦੇ ਨਾਲ ਨਾਲ ਸਮਾਜ ਦੇ ਪ੍ਰਤੀ ਉਨ੍ਹਾਂਦੀ ਬਣਦੀ ਜਿੰਮੇਵਾਰੀ ਪ੍ਰਤੀ ਕਿਸ ਤਰਾਂ ਜਾਗਰੂਕ ਕੀਤਾ ਜਾ ਰਿਹਾ ਇਹ ਦੇਖ ਕੇ ਇਹ ਮਹਿਸੂਸ ਹੋਇਆ ਕਿ ਜੇਕਰ ਹਰ ਸਕੂਲ ਬੱਚਿਆਂ ਨੂੰ ਇਸ ਤਰਾਂ ਬਚਪਨ ਤੋਂ ਹੀ ਸਮਾਜਿਕ ਗਿਆਨ ਵੰਡੇ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਮਾਧਾਨ ਹੋ ਸਕਦਾ ਹੈ।ਸ਼ੁੱਕਰਵਾਰ ਨੂੰ ਧਰਤੀ ਦਿਵਸ ਦੇ ਮੌਕੇ ਤੇ ਕੇਐਮ ਕਿਡਜ਼ ਕੈਸਲ ਸਕੂਲ ਵਲੋਂ ਬੱਚਿਆਂ ਨੂੰ ਵਾਤਾਵਰਨ ਦੇ ਪ੍ਰਤੀ ਜਾਗਰੂਕ ਕਰਦੇ ਹੋਏ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ।

Advertisements

ਇਸ ਦੌਰਾਨ ਬੱਚਿਆਂ ਨੇ ਪੇਂਟਿੰਗ ਬਣਾਕੇ ਧਰਤੀ ਨੂੰ ਬਚਾਉਣ ਦਾ ਸੰਦੇਸ਼ ਦਿੱਤਾ।ਇਸ ਮੌਕੇ ਤੇ ਬੱਚਿਆਂ ਨੇ ਸਕੂਲ ਵਿੱਚ ਬੂਟੇ ਲਗਾਉਣ ਤੋਂ ਬਾਅਦ ਨਰਸਰੀ ਤੋਂ ਬੂਟੇ ਖਰੀਦ ਕੇ ਆਪਣੇ ਆਪਣੇ ਘਰਾਂ ਵਿਚ ਵੀ ਵਾਦੀ ਗਿਣਤੀ ਵਿਚ ਬੂਟੇ ਲਗਾਏ। ਇਸਤੋਂ ਪਹਿਲਾ ਸਕੂਲ ਦੇ ਮੈਨਿਜਿੰਗ ਡਾਈਰੈਕਟਰ ਡਾ. ਧਰਮਵੀਰ ਕੰਡਾ ਨੇ ਬੱਚਿਆਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਕਿ ਵਿਸ਼ਵ ਧਰਤੀ ਦਿਨ ਮਨਾਉਣ ਦੇ ਪਿੱਛੇ ਇਹ ਕਾਰਨ ਹੈ ਕਿ ਲੋਕ ਵਾਤਾਵਰਨ ਦੇ ਮਹੱਤਵ ਨੂੰ ਸਮਝਣ ਅਤੇ ਧਰਤੀ ਬਚਾਉਣ ਲਈ ਜਰੂਰੀ ਕਦਮ ਚੁੱਕਣ। ਇਸ ਦਿਨ ਨੂੰ ਇੰਟਰਨੈਸ਼ਨਲ ਮਦਰ ਅਰਥ ਡੇ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ। ਧਰਤੀ ਨੂੰ ਸਾਡੀ ਮਾਂ ਸਵਰੂਪ ਮੰਨਿਆ ਜਾਂਦਾ ਹੈ। ਇਸ ਲਈ ਅਸੀ ਬੱਚਿਆਂ ਨੂੰ ਵਾਤਾਵਰਨ ਸੁਰੱਖਿਅਤ ਕਰਣ ਲਈ ਸਿੱਖਿਅਤ ਕਰਦੇ ਹਾਂ। ਸਾਨੂੰ ਆਪਣੇ ਕੁਦਰਤੀ ਸੰਸਾਧਨਾਂ ਦਾ ਮਹੱਤਵ ਸੱਮਝਣਾ ਚਾਹੀਦਾ ਹੈ ਅਤੇ ਉਨ੍ਹਾਂਨੂੰ ਸੁਰੱਖਿਅਤ ਰੱਖਣਾ ਚਾਹੀਦਾ ਹੈ।ਤਾਂਕਿ ਭਵਿੱਖ ਵਿੱਚ ਸੰਸਾਧਨਾਂ ਦੀ ਕਮੀ ਦੀ ਵਜ੍ਹਾ ਨਾਲ ਜੀਵਨ ਮੁਸ਼ਕਲ ਵਿੱਚ ਨਾ ਪੈ ਜਾਵੇ। ਉਨ੍ਹਾਂ ਕਿਹਾ ਕਿ ਧਰਤੀ ਨੂੰ ਸੁਰੱਖਿਅਤ ਰੱਖਕੇ ਹੀ ਇਨਸਾਨੀ-ਜੀਵਨ ਬਚਾਇਆ ਜਾ ਸਕਦਾ ਹੈ। ਇਨਸਾਨੀ-ਜੀਵਨ ਸੁਰੱਖਿਅਤ ਰੱਖਣ ਨੂੰ ਸਾਨੂੰ ਆਪਣੀ ਧਰਤੀ ਮਾਤਾ ਦਾ ਸ਼ਿੰਗਾਰ ਕਰਕੇ ਉਸਨੂੰ ਹਰਾ-ਭਰਾ ਰੱਖਣਾ ਹੋਵੇਗਾ।ਇਸ ਲਈ ਸਾਰੇ ਬੱਚੇ ਸਕੂਲ ਅਤੇ ਘਰ ਵਿੱਚ ਬੂਟੇ ਲਗਾਉਣ ਤੇ ਉਨ੍ਹਾਂਦੀ ਦੇਖਭਾਲ ਵੀ ਕਰਨ।ਊਨਾ ਕਿਹਾ ਕਿ ਅੱਜ ਸਾਡੀ ਧਰਤੀ ਖਤਰੇ ਵਿੱਚ ਹੈ ਅਤੇ ਇਸਨੂੰ ਬਚਾਉਣ ਲਈ ਜ਼ਿਆਦਾ ਤੋਂ ਜ਼ਿਆਦਾ ਬੂਟੇ ਲਗਾਉਣੇ ਚਾਹੀਦੇ ਹਨ।ਉਨ੍ਹਾਂ ਨੇ ਕਿਹਾ ਕਿ ਗੁਰਬਾਣੀ ਵਿੱਚ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ ਅਤੇ ਧਰਤੀ ਹੀ ਸਾਨੂੰ ਅਨਾਜ ਅਤੇ ਪਾਣੀ ਦਿੰਦੀ ਹੈ।ਇਹ ਜਗਤ ਕਲਿਆਣੀ ਹੈ।

LEAVE A REPLY

Please enter your comment!
Please enter your name here