ਬਸਪਾ ਝੰਡੇ ਵਾਲੇ ਈ-ਰਿਕਸ਼ਾ ਫੜਨ ਤੇ ਵਰਕਰਾ ਨੇ ਐਸਡੀਐਮ ਦਾ ਪੁਤਲਾ ਫੂਕ ਕੇ ਕੀਤਾ ਰੋਸ਼ ਪ੍ਰਦਰਸ਼ਨ

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼)। ਬਹੁਜਨ ਸਮਾਜ ਪਾਰਟੀ ਵਰਕਰਾਂ ਵਲੋਂ ਡਾ. ਅੰਬੇਡਕਰ ਚੌਂਕ ਬੱਸ ਸਟੈਂਡ ਹੁਸ਼ਿਆਰਪੁਰ ਵਿਖੇ ਦਿਨੇਸ਼ ਪੱਪੂ ਸਕੱਤਰ ਬਸਪਾ ਪੰਜਾਬ ਦੀ ਅਗਵਾਈ ਹੇਠ ਐਸ. ਡੀ. ਐਮ ਹੁਸ਼ਿਆਰਪੁਰ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਦਿਨੇਸ਼ ਪੱਪੂ ਤੇ ਵਰਿੰਦਰ ਬੱਧਣ ਸ਼ਹਿਰੀ ਪ੍ਰਧਾਨ ਨੇ ਕਿਹਾ ਕਿ ਅਫਸਰਸ਼ਾਹੀ ਅਤੇ ਸਰਕਾਰੀ ਅਧਿਕਾਰੀ ਭਾਜਪਾ, ਕਾਂਗਰਸ ਦੇ ਦਬਾਅ ਹੇਠ ਕੰਮ ਕਰ ਰਹੇ ਹਨ, ਅਤੇ ਚੋਣਾਂ ਦੌਰਾਨ ਪੱਖਪਾਤੀ ਰਵੱਈਆਂ ਅਪਣਾ ਕੇ ਭਾਜਪਾ, ਕਾਂਗਰਸ ਵਿਰੋਧੀ ਪਾਰਟੀਆਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ।

Advertisements

ਉਨਾਂ ਕਿਹਾ ਕਿ ਭਾਜਪਾ, ਕਾਂਗਰਸ ਤੇ ਆਪ ਪਾਰਟੀ ਦੇ ਲੋਕ ਈ ਰਿਕਸ਼ਾ ਅਤੇ ਆਟੋ ਰਿਕਸ਼ਾ ਤੇ ਝੰਡੇ ਲਾ ਕੇ ਆਮ ਘੁੰਮ ਰਹੇ ਹਨ, ਪਰ ਬਸਪਾ ਦੇ ਲੱਗੇ ਝੰਡਿਆਂ ਵਾਲੇ ਈ-ਰਿਕਸ਼ਾ ਤੇ ਆਟੋ ਰਿਕਸ਼ਾ ਨੂੰ ਰੋਕ ਕਾਰਵਾਈ ਕਰਕੇ ਬਸਪਾ ਦੀ ਚੋਣ ਮੁਹਿੰਮ ਨੂੰ ਕਮਜ਼ੋਰ ਕਰਨ ਦੀ ਸ਼ਾਜਿਸ ਤਹਿਤ ਪੱਖਪਾਤੀ ਰਵਈਆ ਅਪਣਾ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਦੀ ਜਨਤਾ ਨੇ ਕਾਂਗਰਸ, ਭਾਜਪਾ ਤੇ ਆਪ ਨੂੰ ਨਕਾਰ ਦਿੱਤਾ ਹੈ, ਬਸਪਾ ਦੀ ਲਹਿਰ ਦੇਖ ਕੇ ਵਿਰੋਧੀ ਬੁਖਲਾ ਗਏ ਹਨ। ਇਸ ਸਮੇਂ ਜਗਮੋਹਨ ਸੱਜਣਾਂ ਜਿਲਾ ਇੰਚਾਰਜ, ਦਰਸ਼ਨ ਲੱਧੜ ਪ੍ਰਧਾਨ ਯੂਥ ਵਿੰਗ, ਵਿਜੇ ਕੁਮਾਰ ਬਸੀ ਖਵਾਜੂ, ਰਾਕੇਸ਼ ਕੁਮਾਰ ਅਟਵਾਲ, ਜੌਨੀ ਵੋਹਰਾ, ਰਾਮ ਮੂਰਤੀ ਰੋੜੀਆਂ, ਸਤੀਸ਼ ਪਾਲ ਅਤੇ ਕਈ ਆਗੂ ਹਾਜਰ ਸਨ।

LEAVE A REPLY

Please enter your comment!
Please enter your name here