ਨੌਜਵਾਨਾਂ ਲਈ ਨੌਕਰੀ ਅਤੇ ਆਰਥਿਕ ਪੱਖੋਂ ਮਜ਼ਬੂਤ ਪੰਜਾਬ ਭਾਜਪਾ ਦੀ ਡਬਲ ਇੰਜਨ ਸਰਕਾਰ ਵਿਚ ਹੀ ਸੰਭਵ: ਖੋਜੇਵਾਲ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਆਰਥਿਕ ਪੱਖੋਂ ਕਮਜ਼ੋਰ ਹੋ ਚੁੱਕੇ ਪੰਜਾਬ ਨੂੰ ਮਜ਼ਬੂਤ ਕਰਨ ਜਾਂ ਨੌਜਵਾਨਾਂ ਨੂੰ ਨੌਕਰੀ ਦੇਣ ਦੀਆਂ ਗੱਲਾਂ ਸਭ ਪਾਰਟੀਆਂ ਕਰ ਰਹੀਆਂ ਹਨ। ਪਰ ਇਹ ਸਭ ਕਰਨ ਲਈ ਲੋੜੀਂਦੇ ਕਦਮ ਕਿਸ ਤਰਾਂ ਚੁੱਕਣੇ ਹਨ, ਇਸ ਦੀ ਗੱਲ ਕੋਈ ਪਾਰਟੀ ਨਹੀਂ ਕਰ ਰਹੀ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਨੇ ਪਿੰਡ ਗੋਸਲ ਵਿਚ ਚੋਣ ਮੀਟਿੰਗ ਦੌਰਾਨ ਕਹੇ। ਇਸ ਮੌਕੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਰਾਜੇਸ਼ ਪਾਸੀ, ਸੀਨੀਅਰ ਆਗੂ ਬਲਵਿੰਦਰ ਸਿੰਘ ਰਿਆਵਾਲ,ਗੁਰਪੀਤ ਸਿੰਘ ਰੰਧਾਵਾ,ਨਿਰਮਲ ਸਿੰਘ ਨਾਹਰ,ਸੋਨੂੰ ਔਜਲਾ ਆਦਿ ਵਿਸ਼ੇਸ਼ ਤੋਰ ਤੇ ਹਾਜ਼ਰ ਸਨ।ਇਸ ਦੌਰਾਨ ਬੀਤੇ ਪੰਜ ਵਰ੍ਹਿਆਂ ਤੋਂ ਦਹਿਸ਼ਤ ਚ ਚੱਲ ਰਹੇ ਲੋਕਾਂ ਨੇ ਖੁੱਲ੍ਹ ਖੋਜੇਵਾਲ ਦੇ ਸਮਰਥਨ ਦਾ ਐਲਾਨ ਕੀਤਾ।

Advertisements

ਖੋਜੇਵਾਲ ਨੇ ਕਿਹਾ ਕਿ ਸਿਰਫ਼ ਭਾਜਪਾ ਹੀ ਇਕ ਅਜਿਹੀ ਪਾਰਟੀ ਹੈ, ਜੋ ਪੰਜਾਬ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਸੂਬੇ ਵਿਚ ਕਿਸਾਨੀ ਨੂੰ ਮਜ਼ਬੂਤ ਕਰਦੇ ਹੋਏ ਪੰਜਾਬ ਵਿਚ ਐਗਰੋ ਬੇਸਡ ਉਦਯੋਗ ਲਿਆਏਗੀ। ਜਿਸ ਰਾਹੀਂ ਨਾ ਸਿਰਫ਼ ਪੰਜਾਬ ਦੀ ਆਰਥਿਕ ਹਾਲਤ ਮਜ਼ਬੂਤ ਹੋਵੇਗੀ, ਉਸ ਦੇ ਨਾਲ ਹੀ ਕਿਸਾਨਾਂ ਦੀ ਆਮਦਨੀ ਵਿਚ ਵੀ ਵਾਧਾ ਹੋਵੇਗਾ। ਜਦਕਿ ਪਿਛਲੇ ਪੰਜ ਸਾਲਾਂ ਵਿਚ ਕਾਂਗਰਸੀਆਂ ਦੀਆਂ ਮਾੜੀਆਂ ਨੀਤੀਆਂ ਦੇ ਚੱਲਦਿਆਂ ਨਾ ਸਿਰਫ਼ ਸੂਬੇ ਵਿਚੋਂ ਉਦਯੋਗ ਪਲਾਇਨ ਕਰਕੇ ਦੂਜੇ ਰਾਜਾਂ ਵਿਚ ਗਏ ਬਲਕਿ ਕਿਸਾਨਾਂ ਦੀ ਹਾਲਤ ਸੁਧਾਰਨ ਲਈ ਵੀ ਕਾਂਗਰਸ ਦੀ ਸਰਕਾਰ ਨੇ ਕੋਈ ਕਦਮ ਨਹੀਂ ਚੁੱਕੇ। ਖੋਜੇਵਾਲ ਨੇ ਕਿਹਾ ਕਿ ਕਾਂਗਰਸੀਆਂ ਨੇ ਪੰਜਾਬ ਨੂੰ ਮਾਫ਼ੀਆ ਦਾ ਸਵਰਗ ਬਣਾ ਦਿਤਾ। ਜਦਕਿ ਭਾਜਪਾ ਦੀਆਂ ਦੇਸ਼ ਦੇ ਦੂਜੇ ਰਾਜਾਂ ਦੀਆਂ ਸਰਕਾਰਾਂ ਨੇ ਉੱਥੇ ਮਾਫ਼ੀਆ ਨੂੰ ਪੂਰੀ ਤਰਾਂ ਖ਼ਤਮ ਕਰ ਦਿਤਾ। ਪੰਜਾਬ ਵਿਚ ਵੀ ਭਾਜਪਾ ਸਰਕਾਰ ਆਉਣ ਤੇ ਨਸ਼ਾ ਤਸਕਰ,ਭੂ-ਮਾਫੀਆ,ਰੇਤ ਮਾਫ਼ੀਆ ਜਿਹੇ ਸਭ ਮਾੜੇ ਅਨਸਰ ਖ਼ਤਮ ਕਰਕੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਰਾਜ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹਲਕੇ ਚ ਗੁੰਡਾਗਰਦੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਬਿਨਾਂ ਕਿਸੇ ਡਰ ਤੋਂ ਘਰ ਤੋਂ ਬਾਹਰ ਨਿਕਲ ਕੇ ਭਾਜਪਾ ਦੇ ਹਿੱਤ ਵਿੱਚ ਪ੍ਰਚਾਰ ਕਰਨ ਅਤੇ ਚੋਣਾਂ ਚ ਭਾਜਪਾ ਨੂੰ ਵੋਟ ਦੇਣ ਤਾਂ ਜੋ ਜ਼ਿਲ੍ਹੇ ਚ ਵਿਕਾਸ ਦੀ ਲਹਿਰ ਨੂੰ ਵਧਾਇਆ ਜਾ ਸਕੇ। ਉਨ੍ਹਾਂ ਦਾ ਉਦੇਸ਼ ਚ ਕਪੂਰਥਲਾ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਸਾਧਨ ਮੁਹੱਈਆ ਕਰਵਾਉਣਾ,ਸਕਿੱਲ ਡਿਵੈਲਪਮੈਂਟ ਸੈਂਟਰ ਖੁਲਵਾਉਣਾ, ਜਿੱਥੇ ਨੌਜਵਾਨ ਵਰਗ ਹੁਨਰ ਹਾਸਿਲ ਕਰ ਸਕੇ। ਉਨ੍ਹਾਂ ਨੇ ਕਿਹਾ ਕਿ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਬੇਵਕੂਫ਼ ਬਣਾਉਣ ਵਾਲੇ 20 ਸਾਲਾਂ ਤੋਂ ਜਿੱਤਦੇ ਆ ਰਹੇ ਹਨ, ਪਰ ਇਸ ਬਾਅਦ ਲੋਕਾਂ ਦੀ ਉਮੀਦ ਤੋਂ ਜ਼ਿਆਦਾ ਵਿਕਾਸ ਕੀਤੇ ਜਾਣਗੇ। ਹਲਕੇ ਨੂੰ ਮਾਡਲ ਸਿਟੀ ਬਣਾਉਣਾ,ਨੌਜਵਾਨਾਂ ਲਈ ਰੁਜ਼ਗਾਰ ਦੇ ਸਾਧਨ ਪੈਦਾ ਕਰਨਾ,ਗੁੰਡਾਗਰਦੀ ਦਾ ਖ਼ਾਤਮਾ,ਸ਼ਾਂਤੀ ਪਸੰਦ ਸ਼ਾਸਨ ਮੁਹੱਈਆ ਕਰਵਾਉਣਾ,ਉਨ੍ਹਾਂ ਦੀ ਪਹਿਲ ਦਾ ਹਿੱਸਾ ਰਹੇਗਾ।
ਇਸ ਮੌਕੇ ਮੋਹਨ ਸਿੰਘ ਗੋਸਲ,ਮੱਖਣ ਸਿੰਘ ਪ੍ਰਧਾਨ,ਸੁਖਦੇਵ ਸਿੰਘ, ਕੁਲਜੀਤ ਸਿੰਘ,ਰਾਮ ਸਿੰਘ,ਮੰਗਲ ਸਿੰਘ,ਕਸ਼ਮੀਰ ਸਿੰਘ,ਜਸਵੰਤ ਨਾਹਰ,ਜਗੀਰ ਸਿੰਘ,ਮੱਖਣ ਸਿੰਘ,ਸਤਨਾਮ ਸਿੰਘ, ਹਰਬੰਸ ਸਿੰਘ,ਪਰਮਜੀਤ ਸਿੰਘ,ਸੰਤੋਖ ਸਿੰਘ,ਹਰਜਿੰਦਰ ਸਿੰਘ,ਸੇਵਾ ਸਿੰਘ,ਜੁਝਾਰ ਸਿੰਘ,ਪ੍ਰਤਾਪ ਸਿੰਘ,ਸਤਨਾਮ ਸਿੰਘ, ਗੁਰਪ੍ਰੀਤ ਸਿੰਘ,ਗੁਰਦਿਆਲ ਸਿੰਘ,ਹਰਪ੍ਰੀਤ ਸਿੰਘ,ਜਗਜੀਤ ਸਿੰਘ,ਬਲਵਿੰਦਰ ਸਿੰਘ,ਮਹਿੰਦਰ ਸਿੰਘ,ਸਤਨਾਮ ਸਿੰਘ ਗੋਸਲ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here