ਬੈਂਕ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਅੱਗੇ ਆਉਣ ਲੋਕ: ਮੈਨੇਜਰ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਬੈਪਟਿਸਟ ਚੈਰੀਟੇਬਲ ਸੋਸਾਇਟੀ ਵਲੋਂ ਪਿੰਡ ਹੁਸੈਨਪੁਰ ਵਿੱਚ ਸਵੈ ਸਹਾਈ ਗਰੁੱਪਾਂ ਦੇ ਸਹਿਯੋਗ ਨਾਲ ਬੈਂਕ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਆਮ ਲੋਕਾਂ ਨੂੰ ਜਾਗਰਕ ਕਰਨ ਲਈ ਸੁਸਾਇਟੀ ਦੇ ਸਰਗਰਮ ਕਾਰਜਕਰਤਾ ਹਰਪਾਲ ਸਿੰਘ ਦੀ ਅਗਵਾਈ ਹੇਠ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ।

Advertisements

ਇਸ ਸਮਗਾਮ ਵਿੱਚ ਬੈਪਟਿਸਟ ਚੈਰੀਟੇਬਲ ਸੋਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਅਤੇ ਸੋਨੀਆ ਕੁਮਾਰੀ ਮੈਨੇਜਰ ਕੇਨਰਾ ਬੈਂਕ ਕਪੂਰਥਲਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਤੇ ਉਨਾਂ ਦੇ ਨਾਲ ਬੈਂਕ ਅਧਿਕਾਰੀ ਵਨੀਸ਼ ਵਸ਼ਿਸ਼ਟ, ਸਟਾਫ ਮੈਂਬਰ ਮਹੇਸ਼ ਸ਼ਰਮਾ, ਅਰਸ਼ਦੀਪ ਸਿੰਘ ਸੈਲ ਅਧਿਕਾਰੀ ਵੀ ਮੌਜੂਦ ਸੀ। ਮੈਨੇਜਰ ਸੋਨੀਆ ਕੁਮਾਰੀ ਨੇ ਭਾਰਤ ਸਰਕਾਰ ਅਤੇ ਬੈਂਕ ਦੀਆਂ ਵੱਖ ਵੱਖ ਸਕੀਮਾਂ ਦੀ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਇਨ੍ਹਾਂ ਸਕੀਮਾਂ ਦਾ ਲਾਭ ਲੈਣ ਲਈ ਪਿੰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਬੈਂਕ ਨਾਲ ਸੰਪਰਕ ਕਰਨ।
ਬੈਪਟਿਸਟ ਚੈਰੀਟੇਬਲ ਸੋਸਾਇਟੀ ਜੋਗਾ ਸਿੰਘ ਅਟਵਾਲ ਨੇ ਇਸ ਮੌਕੇ ਤੇ ਕਿਹਾ ਕਿ ਉੱਦਮੀ ਔਰਤਾਂ ਅਤੇ ਮਰਦ ਸਾਂਝੀ ਜ਼ਿੰਮੇਵਾਰੀ ਵਾਲਾ ਗਰੁੱਪ ਬਣਾ ਕੇ ਬੈਂਕ ਤੋਂ ਆਸਾਨ ਕਿਸ਼ਤਾਂ ਤੇ ਕਰਜ਼ ਪ੍ਰਾਪਤ ਕਰਕੇ ਆਤਮ ਨਿਰਭਰ ਬਣ ਸਕਦੇ ਹਨ। ਸੇਲ ਅਧਿਕਾਰੀ ਅਰਸ਼ਦੀਪ ਸਿੰਘ ਨੇ ਗੋਲਡ ਲੋਨ ਅਤੇ ਪ੍ਰਧਾਨ ਮੰਤਰੀ ਰੋਜ਼ਗਾਰ ਸਕੀਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਇਸ ਕਾਰਜ ਵਿੱਚ ਸਰਬਜੀਤ ਸਿੰਘ ਗਿੱਲ, ਅਰੁਨ ਅਟਵਾਲ, ਰਬਿੰਦਰ ਕੌਰ, ਸੁਰਿੰਦਰ ਕੌਰ, ਮਧੂਬਾਲਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here