ਪੰਜਾਬ ਨਾਲ ਮਤਰੇਈ ਮਾਂ ਵਾਲਾ ਸੁਲੂਕ ਕਰ ਰਹੀ ਹੈ ਕੇਂਦਰ ਸਰਕਾਰ: ਮਨੀਸ਼ ਤਿਵਾੜੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਗੜ੍ਹਸ਼ੰਕਰ ਵਿਖੇ ਦੀਪ ਕਲੋਨੀ, ਵਾਰਡ ਨੰਬਰ 5, ਡਘਾਮ ਅਤੇ ਰਾਮਪੁਰ ਬਿਲੜੋਂ ਵਿਖੇ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸੁਲੂਕ ਕਰ ਰਹੀ ਹੈ । ਉਨ੍ਹਾਂ ਕਿਹਾ ਸਾਨੂੰ ਜੀਐਸਟੀ ਵਿੱਚ ਸੂਬੇ ਦਾ ਬਣਦਾ ਹਿੱਸਾ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਨਂਵਾਂਸ਼ਹਿਰ ਵਿਖੇ ਪਾਸਪੋਰਟ ਦਫਤਰ ਖੋਲਣ ਦੇ ਕੰਮ ਨੂੰ ਜਾਣਬੁੱਝ ਕੇ ਰੋਕਿਆ ਗਿਆ ਤਾਂ ਕਿ ਕਾਂਗਰਸ ਐਮਪੀ ਨੂੰ ਇਸ ਦਾ ਸਿਹਰਾ ਨਾਂ ਮਿਲ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਚਲਾਉਣ ਲਈ ਇੱਕ ਮਜਬੂਤ ਸਰਕਾਰ ਦੀ ਜਰੂਰਤ ਹੈ, ਜੋ ਕਿ ਸਿਰਫ ਕਾਂਗਰਸ ਹੀ ਦੇ ਸਕਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 111 ਦਿਨਾਂ ਦੇ ਰਾਜ ਵਿੱਚ ਕੰਮ ਕਰ ਕੇ ਦਿਖਾਇਆ।

Advertisements

ਉਨ੍ਹਾਂ ਕਿਹਾ ਕਿ ਲੋਕ ਚਰਨਜੀਤ ਸਿੰਘ ਚੰਨੀ ਦੇ ਕੰਮ ਤੋਂ ਪ੍ਰਭਾਵਿਤ ਹਨ। ਉਨ੍ਹਾਂ ਲੋਕਾਂ ਨੂੰ ਗੜ੍ਹਸ਼ੰਕਰ ਤੋਂ ਕਾਂਗਰਸ ਉਮੀਦਵਾਰ ਅਮਰਪ੍ਰੀਤ ਲਾਲੀ ਨੂੰ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਐਡਵੋਕੇਟ ਪੰਕਜ ਕਿ੍ਰਪਾਲ ਨੇ ਅੰਬਿਕਾ ਸੋਨੀ ਤੇ ਟਿੱਪਣੀ ਕਰਨ ਵਾਲੇ ਸੁਨੀਲ ਜਾਖੜ ਤੇ ਵਰਦਿਆਂ ਕਿਹਾ ਕਿ ਖੁਦ ਨੂੰ ਹਿੰਦੂਆਂ ਦਾ ਨੁਮਾਇੰਦਾ ਦੱਸਣ ਵਾਲੇ ਸੁਨੀਲ ਜਾਖੜ ਦੱਸਣ ਕਿ ਉਨ੍ਹਾਂ ਨੇ ਅਜ ਤਕ ਹਿੰਦੂਆਂ ਲਈ ਕੀਤਾ ਕੀ ਹੈ? ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅੱਤਵਾਦ ਸਮੇਂ ਸੁਨੀਲ ਜਾਖੜ ਦਾ ਪਰਿਵਾਰ ਪੰਜਾਬ ਛੱਡ ਕੇ ਰਾਜਸਥਾਨ ਚਲਾ ਗਿਆ ਸੀ। ਇਸ ਮੌਕੇ ਅਮਰਪ੍ਰੀਤ ਲਾਲੀ ਨੇ ਕਿਹਾ ਕਿ ਕਾਂਗਰਸ ਨੇ ਮੇਰੇ ਵਰਗੇ ਸਾਧਾਰਨ ਪਰਿਵਾਰ ਦੇ ਨੌਜਵਾਨ ਨੂੰ ਟਿਕਟ ਦੇ ਕੇ ਗੜ੍ਹਸ਼ੰਕਰ ਦੀ ਸੇਵਾ ਦਾ ਮੌਕਾ ਦਿੱਤਾ ਹੈ ਅਤੇ ਮੈਂ ਪੂਰੀ ਤਨਦੇਹੀ ਨਾਲ ਹਲਕੇ ਦੀ ਸੇਵਾ ਕਰਾਂਗਾ। ਇਸ ਮੌਕੇ ਪ੍ਰਣਵ ਕਿਰਪਾਲ, ਸਰਿਤਾ ਸ਼ਰਮਾ, ਹਰਮਨ ਡਘਾਮ, ਹਰਮੇਸ਼ਵਰ ਸਿੰਘ ਮੈਂਬਰ ਜਿਲਾ ਪਰਿਸ਼ਦ, ਰਿੰਕਾ ਚੌਧਰੀ, ਅਸ਼ਵਨੀ ਬੰਟਾ, ਤ੍ਰਿੰਬਕ ਦੱਤ ਐਰੀ ਆਦਿ ਹਾਜਰ ਹੋਏ।

LEAVE A REPLY

Please enter your comment!
Please enter your name here