ਜੇਕਰ ਪ੍ਰਧਾਨ ਮੰਤਰੀ ਦੀ ਪੰਜਾਬ ਨਾਲ ਪੁਰਾਣੀ ਸਾਂਝ ਤੇ ਪਿਆਰ ਸੀ ਤਾਂ 700 ਕਿਸਾਨ ਸ਼ਹੀਦ ਕਿਉ ਹੋਣ ਦਿੱਤੇ: ਬਾਦਲ

ਲੰਬੀ ( ਦ ਸਟੈਲਰ ਨਿਊਜ਼),ਰਿਪੋਰਟ: ਜੋਤੀ ਗੰਗੜ੍ਹ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਆਪਣੇ ਹਲਕੇ ਲੰਬੀ ਦੇ ਪਿੰਡਾਂ ਵਿਚ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਵਲੋਂ ਪਿੰਡਾਂ ਵਿਚ ਚੋਣ ਜਲਸਿਆਂ ਨੂੰ ਸਬੋਧਨ ਕੀਤਾ ਗਿਆ । ਇਸ ਮੌਕੇ ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਵਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਉਤੇ ਉਪ ਮੁੱਖ-ਮੰਤਰੀ ਮੁਦੇ ਤੇ ਉਠਾਏ ਸਵਾਲ ਤੇ ਬਾਦਲ ਨੇ ਕਿਹਾ ਕਿ ਇਸ ਬਾਰੇ ਸਾਰਿਆਂ ਦੀ ਰਾਏ ਲਈ ਗਈ ਸੀ, ਮੈਨੂੰ ਦੁੱਖ ਹੁੰਦਾ ਜਦੋ ਇੰਨੇ ਵੱਡੇ ਲੀਡਰ ਅਜਿਹੀਆਂ ਗੱਲਾਂ ਕਰਨ।

Advertisements

ਇਸ ਮੌਕੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਹਿ ਰਹੇ ਹਨ ਕਿ ਮੇਰੀ ਪੰਜਾਬ ਨਾਲ ਪੁਰਾਣੀ ਸਾਂਝ ਅਤੇ ਪਿਆਰ ਹੈ, ਉਹਨਾਂ ਕਿਹਾ ਕਿ ਜੇ ਇਨ੍ਹਾਂ ਹੀ ਪਿਆਰ ਸੀ ਤਾਂ 700 ਕਿਸਾਨਾਂ ਸਹੀਦ ਕਿਉਂ ਹੋਏ। ਪਹਿਲਾ ਕਨੂੰਨ ਬਣਾਏ ਫਿਰ ਵਾਪਸ ਲਏ ਜੇ ਕਿਸਾਨਾਂ ਦੇ ਹੱਕਾਂ ਵਿਚ ਲੜਾਈ ਲੜੀ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਲੜੀ ਸੀ । ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਵਲੋਂ ਆਪਣਾ ਮੈਨੀਫਸਟੋ ਜਾਰੀ ਕੀਤੀ ਜਾਣ ਤੇ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਸਾਨੂੰ ਸਾਰਾ ਪਤਾ ਕਿਸ ਤਰਾਂ ਦੀਆ ਲੋਕਾ ਦੀਆ ਜ਼ਰੂਰਤਾਂ ਹਨ, ਕਿਉਕਿ ਅਸੀਂ ਸਾਰਾ ਕੁਝ ਸਮਝਦੇ ਹਾਂ ਬੇਰੁਜ਼ਗਾਰੀ ਕਿਸਾਨੀ, ਮੁੱਖ ਮੁਦੇ ਹਨ ।

LEAVE A REPLY

Please enter your comment!
Please enter your name here