ਮਜੀਠਿਆਂ ਪਹੁੰਚੇ ਆਪ ਦੇ ਦਫਤਰ, ਆਪ ਆਗੂ ਕੁਨਾਲ ਧਵਨ ਨਾਲ ਜੱਫੀਆਂ ਪਾ ਕੇ ਕੀਤੀ ਮੁਲਾਕਾਤ

ਅੰਮ੍ਰਿਤਸਰ ( ਦ ਸਟੈਲਰ ਨਿਊਜ਼) , ਰਿਪੋਰਟ: ਜੋਤੀ ਗੰਗੜ੍ਹ। ਅੰਮ੍ਰਿਤਸਰ ਪੂਰਬੀ ਸਥਿਤ ਆਮ ਆਦਮੀ ਪਾਰਟੀ ਦੇ ਦਫਤਰ ਸਾਬਕਾ ਕੈਬਿਨੇਟ ਮੰਤਰੀ ਤੇ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਇਕੱਠੇ ਪਹੁੰਚ ਗਏ। ਉਨ੍ਹਾਂ ਨੇ ਕੁਨਾਲ ਧਵਨ ਨਾਂ ਦੇ ‘ਆਪ’ ਆਗੂ ਨਾਲ ਲੰਬੀ ਮੁਲਾਕਾਤ ਕੀਤੀ ਅਤੇ ਦੋਵਾਂ ਨੇ ਮੀਡੀਆ ਸਾਹਮਣੇ ਇਕ-ਦੂਜੇ ਨੂੰ ਜੱਫੀ ਪਾਈ। ਗੱਲਬਾਤ ਕਰਦਿਆਂ ਮਜੀਠੀਆ ਨੇ ਕੁਨਾਲ ਬਾਰੇ ਕਿਹਾ ਕਿ ਉਹ ਇਕ ਦੂਜੇ ਦੇ ਭਰਾ ਹਨ ਅਤੇ ਇਸ ਮੁਲਾਕਾਤ ਨੂੰ ਸਿਆਸੀ ਨਾ ਸਮਝਿਆ ਜਾਵੇ। ਮਜੀਠੀਆ ਨੇ ਕਿਹਾ ਕਿ ਮੈਂ ਪੂਰੇ ਪੂਰਬੀ ਖੇਤਰ ਦਾ ਭਰਾ ਹਾਂ।

Advertisements

ਮਜੀਠੀਆ ਨੇ ਪੱਤਰਕਾਰਾਂ ਨਾਲ ਮਜ਼ਾਕੀਆ ਢੰਗ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁਨਾਲ ਵੀ ਇਲਾਕੇ ਦਾ ਭਲਾ ਚਾਹੁੰਦਾ ਹੈ ਅਤੇ ਲੰਬੇ ਸਮੇਂ ਤੋਂ ਮੇਰੇ ਨਾਲ ਜੁੜੇ ਹੋਏ ਹਨ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ‘ਕੁਨਾਲ ਜੀ ਮੇਰੇ ਬੜੇ ਅਜ਼ੀਜ ਤੇ ਸਤਿਕਾਰਯੋਗ ਹਨ ਅਤੇ ਜਿਵੇਂ ਹਲਕੇ ਈਸਟ ਦਾ ਭਲਾ ਜਿਵੇਂ ਲੋਕ ਚਾਹੁੰਦੇ ਹਨ, ਉਸ ਤਰਾਂ ਸੱਚੇ-ਸੁੱਚੇ ਨੁਮਾਇੰਦਾ ਹੋਣ ਦੇ ਨਾਤੇ ਇਹ ਵੀ ਚਾਹੁੰਦੇ ਹਨ। ਅਸੀਂ ਦੋਵੇਂ ਭਰਾ ਮਿਲੇ ਹਾਂ ਤੇ ਵਿਚਾਰ ਵਟਾਂਦਰਾ ਕੀਤਾ ਹੈ। ਇਸ ਮੌਕੇ ਉੱਤੇ ਆਪ ਆਗੂ ਕੁਨਾਲ ਧਵਨ ਨੇ ਕਿਹਾ ਕਿ ‘ਮੇਰੇ ਸਤਿਕਾਰਯੋਗ ਬਿਕਰਮ ਸਿੰਘ ਮਜੀਠੀਆ ਜੀ ਮੇਰੇ ਬਹੁਤ ਹੀ ਪੁਰਾਣੇ ਸੱਜਣ ਹਨ। ਛੋਟਾ ਜਿਹਾ ਸ਼ਹਿਰ ਹੈ ਤੇ ਛੋਟੀ ਜਿਹੀ ਬਾਗਵਾਨੀ ਹੈ। ਇਹ ਮੇਰੇ ਵੱਡੇ ਭਰਾ ਹਨ। ਸਾਡੇ ਮਿਲਣਾ ਹੋਇਆ ਤੇ ਅਸੀਂ ਮਿਲੇ ਹਾਂ ਪਰ ਇਹ ਸ਼੍ਰੋਮਣੀ ਅਕਾਲੀ ਦਲ ਦੇ ਹੀਰਾ ਨੇ ਤੇ ਮੈਂ ਆਮ ਆਦਮੀ ਪਾਰਟੀ ਦਾ ਸੇਵਾਦਾਰ ਹਾਂ। ‘

LEAVE A REPLY

Please enter your comment!
Please enter your name here