ਵਿਆਹ ਤੋਂ ਘਰ ਪਰਤ ਰਹੀ ਕਾਰ ਡੂੰਗੀ ਖੱਡ ਵਿੱਚ ਡਿੱਗੀ, 14 ਲੋਕਾਂ ਦੀ ਮੌਤ

ਉਤਰਾਖੰਡ : ( ਦ ਸਟੈਲਰ ਨਿਊਜ਼),ਰਿਪੋਰਟ: ਜੋਤੀ ਗੰਗੜ੍ਹ। ਉਤਰਾਖੰਡ ਵਿੱਚ ਸੋਮਵਾਰ ਰਾਤ ਨੂੰ ਵੱਡਾ ਹਾਦਸਾ ਵਾਪਰ ਗਿਆ। ਟਨਕਪੁਰ-ਚੰਪਾਵਤ ਹਾਈਵੇਅ ਨਾਲ ਜੁੜੀ ਸੁਖੀਧਾਂਗ-ਦੰਡਾਮਿਨਾਰ ਰੋਡ ‘ਤੇ ਮੈਕਸ ਹਾਦਸੇ ‘ਚ ਸਵਾਰ 16 ਲੋਕਾਂ ‘ਚੋਂ 14 ਦੀ ਮੌਤ ਹੋ ਗਈ। ਗੰਭੀਰ ਜ਼ਖਮੀ ਡਰਾਈਵਰ ਅਤੇ ਇਕ ਹੋਰ ਵਿਅਕਤੀ ਨੂੰ ਇਲਾਜ ਲਈ ਜ਼ਿਲਾ ਹਸਪਤਾਲ ਲਿਆਂਦਾ ਗਿਆ ਹੈ। ਇਹ ਹਾਦਸਾ ਬੁਡਮ ਤੋਂ ਕਰੀਬ ਤਿੰਨ ਕਿਲੋਮੀਟਰ ਅੱਗੇ ਵਾਪਰਿਆ ਦੱਸਿਆ ਜਾ ਰਿਹਾ ਹੈ। ਹੁਣ ਤਕ ਪ੍ਰਾਪਤ ਜਾਣਕਾਰੀ ਅਨੁਸਾਰ, ਮੈਕਸ ਗੱਡੀ ਨੰਬਰ-ਯੂ.ਕੇ. 04, ਟੀ.ਏ.-4712 ਵਿੱਚ ਸਵਾਰ ਸਾਰੇ ਵਿਅਕਤੀ ਪੰਚਮੁਖੀ ਧਰਮਸ਼ਾਲਾ, ਟਨਕਪੁਰ ਵਿੱਚ ਰੱਖੇ ਵਿਆਹ ਵਿੱਚ ਸ਼ਾਮਲ ਹੋ ਕੇ ਘਰ ਪਰਤ ਰਹੇ ਸਨ।

Advertisements

ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਕਰੀਬ 3.20 ਵਜੇ ਮੈਕਸ ਬੇਕਾਬੂ ਹੋ ਕੇ ਡੂੰਘੀ ਖੱਡ ‘ਚ ਜਾ ਡਿੱਗੀ। ਸੂਚਨਾ ਤੋਂ ਬਾਅਦ ਪੁਲਿਸ ਅਤੇ ਬਚਾਅ ਟੀਮ ਮੌਕੇ ‘ਤੇ ਪਹੁੰਚ ਗਈ। ਸਾਰੀਆਂ 14 ਲਾਸ਼ਾਂ ਨੂੰ ਖਾਈ ‘ਚੋਂ ਬਾਹਰ ਕੱਢ ਲਿਆ ਗਿਆ ਹੈ। ਹਾਦਸੇ ‘ਚ ਗੰਭੀਰ ਰੂਪ ‘ਚ ਜ਼ਖਮੀ ਹੋਏ ਦੋ ਲੋਕਾਂ ਨੂੰ ਇਲਾਜ ਲਈ ਜ਼ਿਲਾ ਹਸਪਤਾਲ ‘ਚ ਲਿਆਂਦਾ ਗਿਆ ਹੈ। ਇੱਥੇ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਜਾ ਰਹੀ ਹੈ। ਇਨ੍ਹਾਂ ਵਿੱਚੋਂ ਡਰਾਈਵਰ ਦੀ ਹਾਲਤ ਜ਼ਿਆਦਾ ਗੰਭੀਰ ਬਣੀ ਹੋਈ ਹੈ। ਮ੍ਰਿਤਕ ਕਾਕਨਈ ਦੇ ਪਿੰਡ ਡੰਡਾ ਅਤੇ ਕਥੋਟੀ ਨਾਲ ਸਬੰਧਤ ਸੀ। ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਹਾਦਸਾ ਮੈਕਸ ਦੀ ਓਵਰ ਰਾਈਡਿੰਗ ਕਾਰਨ ਵਾਪਰਿਆ ਹੈ।

LEAVE A REPLY

Please enter your comment!
Please enter your name here