ਅੰਬੇਦਕਰ ਸੰਘਰਸ਼ ਪਾਰਟੀ ਵੱਲੋਂ ਡੀਐਸਪੀ ਨੂੰ ਦਿੱਤਾ ਗਿਆ ਮੰਗ ਪੱਤਰ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਅੰਬੇਦਕਰ ਸੰਘਰਸ਼ ਪਾਰਟੀ ਪੰਜਾਬ ਵੱਲੋਂ ਮੀਟਿੰਗ ਪਾਰਟੀ ਪ੍ਰਧਾਨ ਪਰਮਜੀਤ ਸਿੰਘ ਔਜਲਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੋਰਾਨ ਪਿਛਲੇ ਲੰਬੇ ਸਮੇਂ ਤੋਂ ਲਟਕ ਰਹੀਆਂ ਦਰਖਾਸਤਾਂ ਦੀ ਪੈਰਵੀ ਕਰਨ ਲਈ ਇਕ ਮੰਗ ਪੱਤਰ ਡੀਐਸਪੀ ਗੁਰਮੀਤ ਸਿੰਘ ਨੂੰ ਦਿੱਤਾ ਗਿਆ। ਇਸ ਮੌਕੇ ਪਾਰਟੀ ਪ੍ਰਧਾਨ ਪਰਮਜੀਤ ਸਿੰਘ ਔਜਲਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਦੱਬੇ ਕੁਚਲੇ ਲੋਕਾਂ ਦੇ ਥਾਣੇ ਕਚਿਹਰੀਆਂ ਦੇ ਪਹਿਲ ਦੇ ਅਧਾਰ ਤੇ ਕੰਮ ਹੋਣਗੇ ਪਰ ਲੋਕ ਇਨਸਾਫ ਲਈ ਥਾਣਿਆਂ ਤੇ ਕਚਿਹਰੀ ਵਿੱਚ ਚਕੱਰ ਕੱਢ ਰਹੇ ਹਨ।

Advertisements

ਸਰਕਾਰੀ ਕਰਮਚਾਰੀਆਂ ਵਲੋਂ ਓਹਨਾ ਨੂੰ ਦਫਤਰਾਂ ਦੇ ਚੱਕਰ ਤੇ ਚੱਕਰ ਲਗਾਏ ਜਾ ਰਹੇ ਹਨ ਔਜਲਾ ਨੇ ਕਿਹਾ ਕਿ ਅੰਬੇਦਕਰ ਸੰਘਰਸ਼ ਪਾਰਟੀ ਹਰ ਦੱਬੇ ਕੁਚਲੇ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਹਰ ਵਕਤ ਤਿਆਰ ਹੈ। ਜੇਕਰ ਥਾਣਿਆਂ ਵਿਚ ਇਨਸਾਫ ਨਹੀਂ ਮਿਲਦਾ ਤਾਂ ਮਜਬੂਰਨ ਅੰਬੇਦਕਰ ਸੰਘਰਸ਼ ਪਾਰਟੀ ਨੂੰ ਸੰਘਰਸ਼ ਕਰਨਾ ਪਵੇਗਾ। ਇਸ ਮੌਕੇ  ਦੀਪਾ, ਪ੍ਰਦੀਪ, ਹਰਵਿੰਦਰ, ਕਰਮਜੀਤ, ਜਿੰਦਰ, ਵਿੱਕੀ ਆਦਿ ਹਾਜਰ ਹਨ।

LEAVE A REPLY

Please enter your comment!
Please enter your name here