ਫਰੈਂਡਜ਼ ਫੁੱਟਬਾਲ ਕਲੱਬ ਵਲੋਂ ਕਰਵਾਇਆ ਗਿਆ ਫੁੱਟਬਾਲ ਟੂਰਨਾਮੈਂਟ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਫਰੈਂਡਜ਼ ਫੁੱਟਬਾਲ ਕਲੱਬ ਬਜਵਾੜਾ ਕਲਾ ਹੁਸ਼ਿਆਰਪੁਰ ਵੱਲੋਂ ਪਿੰਡ ਦੀ ਪੰਚਾਇਤ ਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਸਲਾਨਾ ਸੱਤ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਇਲਾਕੇ ਦੀਆਂ 32 ਟੀਮਾਂ  ਨੇ ਭਾਗ ਲਿਆ। ਟੂਰਨਾਮੈਂਟ ਦੇ ਆਖਰੀ ਦਿਨ ਇਨਾਮ ਦੀ ਵੰਡ ਕਰਨ ਲਈ ਵਿਸ਼ੇਸ਼ ਮਹਿਮਾਨ ਸ਼ਿਵ ਮੰਦਿਰ ਪਟਿਰੈੜੀਆਂ ਦੇ ਮੁੱਖ ਸੇਵਾਦਾਰ ਬਾਬਾ ਚਰਨ ਦਾਸ ਤੇ ਮੁੱਖ ਮਹਿਮਾਨ ਵਜੋਂ ਐਨ.ਆਰ.ਆਈ. (ਕੈਨੇਡਾ) ਸ. ਸੁਰਿੰਦਰ ਸਿੰਘ ਭੰਗੂ  ਸ਼ਾਮਿਲ ਹੋਏ। ਉਹਨਾਂ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਸਰੀਰਕ ਤੰਦਰੁਸਤੀ ਲਈ ਖੇਡਾਂ ਦਾ ਸਾਡੇ ਜੀਵਨ ਵਿੱਚ ਵਿਸ਼ੇਸ਼ ਮਹੱਤਵ ਹੈ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਉਤਸਾਹਿਤ ਹੋਣਾ ਚਾਹੀਦਾ ਹੈ। ਇਸ ਟੂਰਨਾਮੈਂਟ ਵਿੱਚ ਸਥਾਨ ਰਨਰ ਵਿਨਰ ਟਰਾਫੀ ਤੇ 41000/- ਹਜ਼ਾਰ ਰੁਪਏ ਇਨਾਮ ਬੂਥਗੜ੍ਹ ਦੀ ਟੀਮ ਨੇ ਜਿੱਤਿਆ। ਦੂਜਾ ਇਨਾਮ 31000/- ਰੁਪਏ ਨਕਦ ਤੇ ਟਰਾਫੀ ਬਿਹਾਲਾਂ ਦੀ ਟੀਮ ਨੇ ਜਿੱਤਿਆ।

Advertisements

ਇਸ ਮੌਕੇ ਤੇ ਖੇਤੀਬਾੜੀ ਸਹਿਕਾਰੀ ਸਭਾ ਬਜਵਾੜਾ ਦੇ ਪ੍ਰਧਾਨ ਤੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ 18 ਸਾਲ ਤੋਂ ਘੱਟ ਉਮਰ ਦੇ ਖਿਡਾਰੀਆਂ ਲਈ ਇਕ ਸ਼ੋਅ ਮੈਚ ਵੀ ਕਰਵਾਇਆ ਗਿਆ ਜਿਸ ਵਿੱਚ ਸਿੰੰਘਪੁਰ ਦੀ ਟੀਮ ਵਿਨਰ ਰਹੀ ਤੇ 2100 ਰੁਪਏ ਦਾ ਨਕਦ ਇਨਾਮ ਪ੍ਰਾਪਤ ਕੀਤਾ। ਬਜਵਾੜਾ ਦੀ ਟੀਮ ਰਨਰ ਰਹੀ ਤੇ 1100  ਰੁਪਏ ਇਨਾਮ ਪ੍ਰਾਪਤ ਕੀਤਾ। ਇਸ ਮੌਕੇ ਤੇ ਕਲੱਬ ਦੇ ਪ੍ਰਧਾਨ ਸੁਭਾਸ਼ ਚੰਦਰ ਸ਼ਰਮਾ, ਉਪ ਪ੍ਰਧਾਨ ਨਰੇਸ਼ ਕੁਮਾਰਸ. ਹਰਿੰਦਰ ਸਿੰਘ ਸ਼ੇਰਗਿਲਮਾਸਟਰ ਸਤਪਾਲਜਗਜੀਤ ਸਿੰਘ ਸ਼ੇਰਗਿਲਸਹਿਕਾਰੀ ਖੇਤੀਬਾੜੀ ਸਭਾ ਬਜਵਾੜਾ ਦੇ ਪ੍ਰਧਾਨ ਸ. ਹਰਿੰਦਰ ਸਿੰਘ ਸ਼ੇਰਗਿਲਸੈਕਟਰੀ ਪਿੰਦਰ ਕੁਮਾਰਸਹਾਇਕ ਵਿਨੈ ਤੇ ਨਗਰ ਨਿਵਾਸੀ ਹਾਜ਼ਰ ਸਨ। ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਸ.ਹਰਿੰਦਰ ਸਿੰਘ ਸ਼ੇਰਗਿਲ ਪ੍ਰਧਾਨ ਜੀ ਦਾ ਵਿਸ਼ੇਸ਼ ਯੋਗਦਾਨ ਰਿਹਾ।ਉਹਨਾਂ ਵਲੋਂ ਨਿੱਜੀ ਤੌਰ ਤੇ ਇਨਾਮ ਲਈ ਟਰਾਫੀਆਂ ਦੀ ਸੇਵਾ ਕੀਤੀ।  

LEAVE A REPLY

Please enter your comment!
Please enter your name here