ਘਰ ਦੇ ਬਾਹਰ ਖੜ੍ਹੀ ਅਰਵਿੰਦ ਦੀ ਕਾਰ ਦੇ ਚੋਰ ਚਾਰੋਂ ਪਹੀਏ ਲੈ ਕੇ ਹੋਏ ਫਰਾਰ

ਲੰਧਰ, (ਦ ਸਟੈਲਰ ਨਿਊਜ਼)। ਜਲੰਧਰ ’ਚ ਚੋਰਾਂ ਦੀ ਤਕਨੀਕ ਡਬਲ ਅਤੇ ਇਰਾਦੇ ਪ੍ਰਬਲ ਹੁੰਦੇ ਜਾ ਰਹੇ ਹਨ, ਉੱਥੇ ਹੀ ਪ੍ਰਸ਼ਾਸਨ ਸੁੱਤਾ ਹੋਇਆ ਹੈ।  ਦਿਨ ਪ੍ਰਤੀਦਿਨ ਚੋਰਾਂ ਦੀ ਤਕਨੀਕ ਹੋਰ ਵੀ ਡਬਲ ਹੁੰਦੀ ਜਾ ਰਹੀ ਹੈ । ਪਹਿਲੇ ਚੋਰ ਕਿਸੇ ਸਾਮਾਨ ਦੀ ਚੋਰੀ ਕਰਦੇ ਸੀ ਅਤੇ ਉਹ ਪੂਰਾ ਸਮਾਨ ਹੀ ਲੈ ਜਾਂਦੇ ਸਨ ਪਰ ਹੁਣ ਚੋਰਾਂ ਨੇ ਇਕ ਤਰੀਕਾ ਅਪਣਾਇਆ ਹੈ ਕਿ ਪੂਰਾ ਸਮਾਨ ਨਹੀਂ ਤਾਂ ਉਸਦਾ ਕੁਝ ਹਿੱਸਾ ਹੀ ਸਹੀ। ਇਸ ਤਰ੍ਹਾਂ ਦੀਆਂ ਘਟਨਾ ਜਲੰਧਰ ਦੀ ਜੈਨ ਕਾਲੋਨੀ  ਵਾਰਡ ਨੰਬਰ 66 ’ਚ ਹੋਈ ਹੈ।

Advertisements

ਦਰਅਸਲ ਮਾਮਲਾ ਇਸ ਤਰ੍ਹਾਂ ਹੈ ਕਿ ਜੈਨ ਕਾਲੋਨੀ ਦੇ ਰਹਿਣ ਵਾਲੇ ਅਰਵਿੰਦ ਵਾਲਿਆ ਜਦੋਂ ਦੇਰ ਰਾਤ 12 ਵਜੇ ਕਿਤੋਂ ਘੁੰਮ ਕੇ ਆ ਰਹੇ ਸਨ ਤਾਂ ਕਿਸੇ ਨੇ ਉਨ੍ਹਾਂ ਨੂੰ ਫੋਨ ਕਰ ਕੇ ਦੱਸਿਆ ਕਿ ਤੁਹਾਡੀ ਕਾਰ ਦੇ ਚਾਰੋਂ ਪਹੀਏ ਚੋਰ ਲੈ ਗਏ ਹਨ, ਜਦੋਂ ਕਾਰ ਦੇ ਮਾਲਕ ਉੱਥੇ ਪਹੁੰਚੇ ਤਾਂ ਦੇਖਿਆ ਕਿ ਸੱਚ ’ਚ ਉਨ੍ਹਾਂ ਦੀ ਕਾਰ ਦੇ ਚਾਰੋਂ ਪਹੀਏ ਕਾਰ ’ਚ ਨਹੀਂ ਸਨ। ਉਨ੍ਹਾਂ ਨੇ ਇਸ ਦੀ ਜਾਣਕਾਰੀ ਪੁਲਸ ਕਰਮਚਾਰੀਆਂ ਨੂੰ ਦਿੱਤੇ ਅਤੇ ਪੁਲਸ ਕਰਮਚਾਰੀਆਂ ਨੇ ਸੀ.ਸੀ.ਟੀ.ਵੀ. ਫੁਟੇਜ ਦੇਖੀ ਅਤੇ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਕੁਝ ਹੀ ਸਮਾਂ ’ਚ ਇਨ੍ਹਾਂ ਚੋਰਾਂ ਨੂੰ ਅਸੀਂ ਫੜ ਲਵਾਂਗੇ। ਅਜੇ ਤੱਕ ਉਨ੍ਹਾਂ ਚੋਰਾਂ ਦੀ ਪਹਿਚਾਣ ਨਹੀਂ ਹੋ ਸਕੀ ਪਰ ਪੁਲਸ ਨੇ ਨੇ ਦਾਅਵਾ ਕੀਤਾ ਹੈ ਕਿ ਉਹ ਉਨ੍ਹਾਂ ਨੂੰ ਜਲਦ ਹੀ ਫੜ੍ਹ ਲਵੇਗੀ।

LEAVE A REPLY

Please enter your comment!
Please enter your name here