ਪੱਟੀ ਵਿੱਚ ਤਿੰਨ ਭੈਣਾਂ ਦੇ ਇਕਲੌਤੇ ਭਰਾ ਨੂੰ ਨਿਗਲ ਗਿਆ ਨਸ਼ਾਂ, ਪਰਿਵਾਰ ਨੇ ਸਰਕਾਰ ਨੂੰ ਲਗਾਈ ਗੁਹਾਰ

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਪੰਜਾਬ ਦਾ ਨੌਜ਼ਵਾਨ ਲਗਾਤਾਰ ਨਸ਼ਿਆਂ ਵਿੱਚ ਡੁੱਬਦਾ ਜਾ ਰਿਹਾ ਹੈ ਪਰ ਸਰਕਾਰ ਵੱਲੋਂ ਕੋਈ ਵੀ ਸਖਤੀ ਨਹੀਂ ਵਰਤੀ ਜਾ ਰਹੀ ਅਤੇ ਨਾਂ ਹੀ ਇਹਨਾਂ ਪਦਾਰਥਾਂ ਦੇ ਰੋਕ ਲਗਾਈ ਜਾ ਰਹੀ ਹੈ। ਪੰਜਾਬ ਵਿੱਚ ਬਿਨਾਂ ਕਿਸੇ ਡਰ ਤੋਂ ਸ਼ਰੇਆਮ ਨਸ਼ਾਂ ਵਿਕ ਰਿਹਾ ਹੈ ਅਤੇ ਹਰ ਪੰਜਾਬੀ ਨੌਜ਼ਵਾਨ ਇਸ ਨਸ਼ੇ ਦੀ ਦਲਦਲ ਵਿੱਚ ਫਸ ਰਿਹਾ ਹੈ। ਅਜਿਹਾ ਹੀ ਮਾਮਲਾ ਜ਼ਿਲਾ ਹੁਸ਼ਿਆਰਪੁਰ ਵਿੱਚ ਪੱਟੀ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਇੱਕ 22 ਸਾਲਾਂ ਨੌਜ਼ਵਾਨ ਦੀ ਨਸ਼ੇ ਵਾਲਾ ਟੀਕਾ ਲਗਾਉਣ ਨਾਲ ਮੌਕੇ ਤੇ ਮੌਤ ਹੋ ਗਈ, ਜੋ ਕਿ ਤਿੰਨ ਭੈਣਾਂ ਦਾ ਇਕਲੌਤਾਂ ਭਰਾ ਸੀ।

Advertisements

ਮਿ੍ਰਤਕ ਨੌਜ਼ਵਾਨ ਦੇ ਪਰਿਵਾਰ ਨੇ ਨਮ ਭਰੀਆਂ ਅੱਖਾਂ ਨਾਲ ਦੱਸਿਆਂ ਕਿ ਉਸਦਾ ਬੇਟਾ ਕਾਫੀ ਲੰਬੇ ਸਮੇਂ ਤੋਂ ਨਸ਼ੇ ਦਾ ਆਦੀ ਸੀ ਜਿਸਦੇ ਕਾਰਣ ਉਸਨੂੰ ਕਈ ਵਾਰ ਨਸ਼ਾ ਛਡਾਓ ਕੇਂਦਰ ਵਿੱਚ ਦਖਿਲ ਕਰਵਾਇਆਂ ਗਿਆ ਪਰ ਫਿਰ ਵੀ ਉਸਨੇ ਆਪਣੀ ਨਸ਼ੇ ਦੀ ਆਦਤ ਨਹੀਂ ਛੱਡੀ। ਜਿਸਦੇ ਕਾਰਣ ਅੱਜ ਉਸਦੀ ਨਸ਼ੇ ਦਾ ਟੀਕਾ ਲਗਾਉਣ ਨਾਲ ਮੌਕੇ ਤੇ ਮੌਤ ਹੋ ਗਈ। ਨੌਜ਼ਵਾਨ ਦੇ ਪਰਿਵਾਰ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਵਿੱਚ ਸ਼ਰੇਆਮ ਵਿੱਕ ਰਹੇ ਨਸ਼ਿਆਂ ਤੇ ਸਖਤ ਤੋਂ ਸ਼ਖਤ ਪਾਬੰਦੀ ਕੀਤੀ ਜਾਵੇ ਤਾਂ ਜੋ ਪੰਜਾਬ ਦਾ ਨੌਜ਼ਵਾਨ ਇਸ ਦਲਦਲ ਵਿੱਚ ਫਸਣ ਤੋਂ ਬਚ ਸਕੇ ।

LEAVE A REPLY

Please enter your comment!
Please enter your name here