ਸਿਖਲਾਈ ਪ੍ਰਾਪਤ ਕਰ ਚੁੱਕੀਆਂ ਔਰਤਾਂ ਨੂੰ ਵੰਡੇ ਸਰਟੀਫਿਕੇਟ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਆਰ.ਸੈਟੀ ( ਰੁਰਲ ਸੇਲਫ਼ ਟ੍ਰੇਨਿੰਗ ਇੰਸਟੀਚਿਊਟ) ਕਪੂਰਥਲਾ ਦਾ ਲਕਸ਼ ਪਿੰਡਾਂ ਅਤੇ ਸ਼ਹਿਰਾਂ ਦੀਆਂ ਔਰਤਾਂ ਨੂੰ ਕਿੱਤਾ ਮੁਖੀ ਸਿਖਲਾਈ ਕੋਰਸ ਕਰਵਾ ਕੇ ਆਤਮ ਨਿਰਭਰ ਬਣਾਉਣਾ ਹੈ। ਏਸੇ ਲਕਸ਼ ਦੀ ਪ੍ਰਾਪਤੀ ਲਈ ਪੀ.ਐਨ.ਬੀ.ਆਰ.ਸੈਟੀ ਲਗਾਤਾਰ ਸਿਖਲਾਈ ਕੈਂਪ ਲਗਾ ਕੇ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਉਪਰਾਲੇ ਕਰ ਰਹੀ ਹੈ।ਇਹ ਸ਼ਬਦ ਆਰ.ਸੈਟੀ ਦੇ ਡਾਇਰੈਕਟਰ ਲਾਭ ਕੁਮਾਰ ਗੋਇਲ ਨੇ ਪਿੰਡ ਫੱਤੂਢੀਂਗਾ ਵਿਖੇ ਲਗਾਏ ਗਏ ਸਿਖਲਾਈ ਕੈਂਪ ਦੇ ਸਮਾਪਤੀ ਸਮਾਰੋਹ ਵਿੱਚ ਹਾਜ਼ਰ ਔਰਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਹੇ।ਇਸ ਮੌਕੇ ਤੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਅਤੇ ਯੂਨੀਫਾਰਮ ਤਕਸੀਮ ਕੀਤੀਆਂ ਗਈਆਂ।

Advertisements

ਸਮਾਗਮ ਨੂੰ ਸੰਬੋਧਨ ਕਰਦਿਆਂ ਬੈਪਟਿਸਟ ਚੈਰੀਟੇਬਲ ਸੋਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਕਿਹਾ ਕਿ ਅਜਿਹੇ ਸਿਖਲਾਈ ਕੈਂਪ ਲਗਾ ਕੇ ਪਿੰਡਾਂ ਵਿੱਚ ਜੁਆਇੰਟ ਲਾਇਬਿਲਟੀ ਗਰੁੱਪ ਅਤੇ ਸਵੈ ਸਹਾਈ ਗਰੁੱਪ ਦੀਆਂ ਔਰਤਾਂ ਨੂੰ ਵੱਖ ਵੱਖ ਕਿੱਤਾ ਮੁਖੀ ਕੋਰਸਾਂ ਦੀ ਸਿਖਲਾਈ ਕਰਵਾ ਕੇ ਬੇਰੋਜਗਾਰੀ ਦੀ ਸਮੱਸਿਆ ਵਿੱਚੋ ਬਾਹਰ ਕੱਢਣ ਦਾ ਯਤਨ ਕੀਤਾ ਜਾ ਰਿਹਾ ਹੈ।
ਮੈਡਮ ਜੋਤੀ ਲੋਟੀਆ ਅਧਿਕਾਰੀ ਆਰ.ਸੈਟੀ ਨੇ ਦੱਸਿਆ ਕੇ ਇਸ ਕੈਂਪ ਪਿੰਡ ਫੱਤੂਢੀਂਗਾ ਦੀਆਂ ਗਰੁੱਪ ਮੈਂਬਰਾਂ ਨੂੰ ਸਰਫ਼,ਫ਼ਰਨੇਲ,ਹੈਂਡ ਵਾਸ਼,ਡਿਸ਼ਵਾਸ਼ ਬਣਾਉਣ ਦੀ ਸਿਖਲਾਈ ਕਾਰਵਾਈ ਗਈ ਹੈ। ਬੈਪਟਿਸਟ ਚੈਰੀਟੇਬਲ ਸੋਸਾਇਟੀ ਦੇ ਬੁਲਾਰੇ ਹਰਪਾਲ ਸਿੰਘ,ਸਰਬਜੀਤ ਸਿੰਘ ਗਿੱਲ,ਮਨੀਸ਼ ਕੁਮਾਰ,ਰਬਿੰਦਰ ਕੌਰ,ਮਨਜੀਤ ਕੌਰ,ਇੰਦਰਜੀਤ ਕੌਰ,ਨਵਜੋਤ ਕੌਰ, ਚਰਨਜੀਤ ਕੌਰ,ਬਲਜੀਤ ਕੌਰ,ਰਾਜੂ ਖਾਨਪੁਰੀ,ਜਗਪ੍ਰੀਤ ਆਦਿ ਨੇ ਭਰਪੂਰ ਸਹਿਯੋਗ ਦਿੱਤਾ।

LEAVE A REPLY

Please enter your comment!
Please enter your name here