Thursday, October 29, 2026
Home National ਦੀਪ ਸਿੱਧੂ ਦੀ ਮਹਿਲਾ ਮਿੱਤਰ ਰੀਨਾ ਰਾਏ ਨੇ ਖੁਦ ਕੈਮਰੇ ਸਾਹਮਣੇ ਆ...

ਦੀਪ ਸਿੱਧੂ ਦੀ ਮਹਿਲਾ ਮਿੱਤਰ ਰੀਨਾ ਰਾਏ ਨੇ ਖੁਦ ਕੈਮਰੇ ਸਾਹਮਣੇ ਆ ਕੇ ਹਾਦਸੇ ਦੀ ਦੱਸੀ ਸਾਰੀ ਕਹਾਣੀ

ਦਿੱਲੀ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਪੰਜਾਬੀ ਫ਼ਿਲਮ ਅਦਾਕਾਰ ਦੀਪ ਸਿੱਧੂ ਦੀ ਹੋਈ ਮੌਤ ਨੂੰ ਲੈ ਕੇ ਵੱਖ-ਵੱਖ ਆਗੂਆਂ ਅਤੇ ਲੋਕਾਂ ਵੱਲੋਂ ਇਸ ਮਾਮਲੇ ਦੀ ਵਿਸ਼ੇਸ਼ ਤੌਰ ‘ਤੇ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਪਰ ਦੱਸ ਦਈਏ ਕਿ ਪੂਰੇ ਪੰਜਾਬ ਵਾਸੀਆਂ ਵੱਲੋਂ ਦੀਪ ਸਿੱਧੂ ਦੇ ਮੌਤ ਨੂੰ ਲੈ ਕੇ ਲਗਾਤਾਰ ਪ੍ਰਦਰਸ਼ ਕੀਤੇ ਜਾ ਰਹੇ ਹਨ ਅਤੇ ਜਿਸਦੇ ਕਾਰਣ ਦੀਪ ਸਿੱਧੂ ਦੀ ਮਹਿਲਾ ਮਿੱਤਰ ਨੇ ਕੈਮਰੇ ਸਾਹਮਣੇ ਆ ਕੇ ਉਸ ਦਿਨ ਦੀ ਆਪਣੀ ਹੱਡਬੀਤੀ ਸੁਣਾਈ। ਕਿ ਉਸ ਦਿਨ ਉਹਨਾਂ ਨਾਲ ਕੀ ਵਾਪਰਿਆਂ ਸੀ । ਉਸਦੀ ਮਹਿਲਾ ਮਿੱਤਰ ਨੇ ਦੱਸਿਆਂ ਕਿ ਜਦ ਉਹ ਵੈਲੇਨਟਾਈਨ ਡੇ ਮਨਾ ਕੇ ਪੰਜਾਬ ਵੱਲ ਜਾ ਰਹੇ ਸੀ। ਮੈਂ ਆਪਣੀ ਸੀਟ ਨੂੰ ਪਿੱਛੇ ਮੋੜ ਲਿਆ ਅਤੇ ਆਪਣੇ ਜੁੱਤੇ ਉਤਾਰ ਕੇ ਸੌਂ ਗਈ।

Advertisements

ਉਸਨੇ ਅੱਗੇ ਦੱਸਿਆ ਕਿ ਗੱਡੀ ਨੂੰ ਅਚਾਨਕ ਇੱਕ ਝਟਕਾ ਲੱਗਾ। ਪਰ ਮੈਨੂੰ ਕੁਝ ਸਮਝ ਨਾ ਆਇਆ ਤੇ ਮੈਂ ਦੇਖਿਆ ਤਾਂ ਦੀਪ ਸਟੀਅਰਿੰਗ ਸੀਟ ‘ਤੇ ਟਿਕਿਆ ਹੋਇਆ ਸੀ। ਮੈਂ ਉਸਨੂੰ ਵਾਰ-ਵਾਰ ਬੁਲਾਇਆ ਪਰ ਉਸਦੇ ਚਿਹਰੇ ‘ਤੇ ਸਿਰਫ ਖੂਨ ਸੀ। ਫਿਰ ਇੱਕ ਰਾਹਗੀਰ ਨੇ ਬੜੀ ਮੁਸ਼ਕਿਲ ਨਾਲ ਮੈਨੂੰ ਬਾਹਰ ਕੱਢਿਆ ਅਤੇ ਉਸ ਤੋਂ ਬਾਅਦ ਰਾਹਗੀਰ ਨੇ ਐਂਬੂਲੈਂਸ ਬੁਲਾਈ। ਸਾਨੂੰ ਹਸਪਤਾਲ ਲਿਜਾਇਆ ਗਿਆ। ਇਸ ਦੌਰਾਨ ਮੈਂ ਪੁੱਛਦਾ ਰਹੀ ਕਿ ਦੀਪ ਦਾ ਕੀ ਹਾਲ ਹੈ ਅਤੇ ਮੈਨੂੰ ਦੱਸਿਆ ਗਿਆ ਕਿ ਉਹ ਠੀਕ ਹੈ। ਪਰ ਦਿਲ ਅੰਦਰੋਂ ਮੰਨਣ ਨੂੰ ਤਿਆਰ ਨਹੀਂ ਸੀ। ਮੇਰੇ ਚਚੇਰੇ ਭਰਾ ਵੀ ਉਥੇ ਪਹੁੰਚ ਗਏ। ਸੋਨੀਪਤ ਤੋਂ ਬਾਅਦ ਮੈਨੂੰ ਦਿੱਲੀ ਦੇ ਇੱਕ ਹਸਪਤਾਲ ਵਿੱਚ ਸ਼ਿਫਟ ਕੀਤਾ ਗਿਆ ਕਿਉਂਕਿ ਮੇਰੀ ਪਿੱਠ ਵਿੱਚ ਸੱਟ ਲੱਗ ਗਈ ਸੀ। ਫਿਲਹਾਲ ਰੀਨਾ ਅਮਰੀਕਾ ‘ਚ ਹੈ।

LEAVE A REPLY

Please enter your comment!
Please enter your name here