ਜਿੰਮ ਵਿੱਚ 180 ਕਿੱਲੋਂ ਦਾ ਭਾਰ ਚੁੱਕਣ ਦੀ ਕੋਸ਼ਿਸ਼ ਨੇ ਔਰਤ ਦੀ ਲਈ ਜਾਨ

ਦਿੱਲੀ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਅੱਜਕੱਲ੍ਹ ਲੋਕਾਂ ਵਿੱਚ ਫਿੱਟ ਰਹਿਣ ਨੂੰ ਲੈ ਕੇ ਇਕ ਜਨੂੰਨ ਦੇਖਣ ਨੂੰ ਮਿਲ ਰਿਹਾ ਹੈ। ਹਰ ਕੋਈ ਚਾਹੁੰਦਾ ਹੈ ਕਿ ਉਸਦੀ ਸਿਹਤ ਚੰਗੀ ਰਹੇ। ਇਸ ਸਭ ਲਈ ਜਿਆਦਾਤਰ ਲੋਕ ਜਿੰਮ ਵਿੱਚ ਕਸਰਤ ਕਰਦੇ ਹਨ। ਹਾਲਾਂਕਿ ਜਿੰਮ ਵਿੱਚ ਜਾ ਕੇ ਕਸਰਤ ਕਰਨਾ ਚੰਗੀ ਆਦਤ ਹੈ ਪਰ ਕਈ ਵਾਰ ਜਿੰਮ ‘ਚ ਗਲਤ ਕਸਰਤ ਕਰਨ ਨਾਲ ਸਿਹਤ ‘ਤੇ ਬੁਰਾ ਅਸਰ ਵੀ ਪੈ ਸਕਦਾ ਹੈ। ਇਨਾ ਹੀ ਨਹੀਂ ਗਲਤ ਕਸਰਤ ਕਿਸੇ ਦੀ ਜਾਨ ਵੀ ਲੈ ਸਕਦੀ ਹੈ, ਤੁਸੀਂ ਹੈਰਾਨ ਹੋ ਰਹੇ ਹੋਵੋਗੇ ਪਰ ਇਹ ਸੱਚ ਹੈ। ਹਾਲ ਹੀ ‘ਚ ਮੈਕਸੀਕੋ ‘ਚ ਇਕ ਔਰਤ ਨਾਲ ਅਜਿਹਾ ਹੀ ਕੁੱਝ ਵਾਪਰਿਆ ਹੈ। ਜਿਸ ਦਾ ਵੀਡੀਓ ਵੀ ਖੂਬ ਵਾਇਰਲ ਹੋ ਰਿਹਾ ਹੈ।

Advertisements

ਮਿਲੀ ਜਾਣਕਾਰੀ ਦੇ ਅਨੁਸਾਰ, ਮੈਕਸੀਕੋ ਦੀ ਜਿੰਮ ਵਿੱਚ ਇੱਕ ਔਰਤ ਦੀ ਬਾਰਬੈਲ ਚੁੱਕਦੇ ਸਮੇਂ ਮੌਤ ਹੋ ਗਈ। ਜਿਸਦੇ ਕਾਰਣ ਉਹ ਇਸ ਭਾਰ ਨੂੰ ਸਹਿਣ ਨਹੀ ਕਰ ਸਕੀ। ਦੱਸ ਦਈਏ ਕਿ ਔਰਤ ਬੜੀ ਮੁਸ਼ਕਲ ਨਾਲ ਬਾਰਬੈਲ ਚੁੱਕਦੀ ਹੈ ਅਤੇ ਇਸ ਦਾ ਭਾਰ ਆਪਣੇ ਮੋਢੇ ‘ਤੇ ਰੱਖਦੀ ਹੈ। ਇਸ ਤੋਂ ਬਾਅਦ ਬੜੀ ਮੁਸ਼ਕਲ ਨਾਲ ਉਹ ਥੋੜ੍ਹਾ ਜਿਹਾ ਚੁੱਕਦੀ ਹੈ ਪਰ ਅਚਾਨਕ ਬਾਰਬੈਲ ਹੇਠਾਂ ਉਸ ਦੀ ਗਰਦਨ ਉੱਤੇ ਆ ਡਿੱਗਦਾ ਹੈ। ਕੁਝ ਸਕਿੰਟਾਂ ਲਈ ਉਸ ਦੀ ਗਰਦਨ ਬਾਰਬੈਲ ਦੇ ਭਾਰ ਹੇਠ ਦੱਬੀ ਜਾਂਦੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਔਰਤ ਨੇ 180 ਕਿਲੋਗ੍ਰਾਮ ਦਾ ਬਾਰਬੈਲ ਚੁੱਕਣ ਦੀ ਕੋਸ਼ਿਸ਼ ਕੀਤੀ ਸੀ।

LEAVE A REPLY

Please enter your comment!
Please enter your name here