ਵਿਗਿਆਨੀਆਂ ਨੇ ਦਿੱਤੀ ਵੱਡੀ ਜਾਣਕਾਰੀ, 22 ਜੂਨ ਦੇ ਆਸਪਾਸ ਆ ਸਕਦੀ ਹੈ ਕੋਵਿਡ ਦੀ ਚੌਥੀ ਲਹਿਰ

ਦਿੱਲੀ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਭਾਰਤ ਵਿਚ ਕੋਰੋਨਾ ਵਾਇਰਸ ਦੇ ਓਮੀਕਰੋਨ ਵੇਰੀਐਂਟ ਕਾਰਨ ਆਈ ਤੀਜੀ ਲਹਿਰ ਲਗਭਗ ਖਤਮ ਹੋ ਗਈ ਹੈ। ਕੋਰੋਨਾ ਦੇ ਮਾਮਲਿਆਂ ਵਿੱਚ ਵੀ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ, ਪਰ ਹੁਣ ਕੋਵਿਡ ਦੀ ਚੌਥੀ ਲਹਿਰ ਨੂੰ ਲੈ ਕੇ ਵੀ ਚਰਚਾ ਸ਼ੁਰੂ ਹੋ ਗਈ ਹੈ। ਇਸ ਦੌਰਾਨ, ਆਈਆਈਟੀ ਕਾਨਪੁਰ ਦੇ ਵਿਗਿਆਨੀਆਂ ਨੇ ਕੋਵਿਡ ਦੀ ਚੌਥੀ ਲਹਿਰ ਬਾਰੇ ਵੱਡੀ ਜਾਣਕਾਰੀ ਦਿੱਤੀ ਹੈ। ਕਿਹਾ ਜਾ ਰਿਹਾ ਹੈ ਕਿ ਦੇਸ਼ ਵਿੱਚ ਕੋਰੋਨਾ ਦੀ ਅਗਲੀ ਲਹਿਰ 22 ਜੂਨ ਦੇ ਆਸਪਾਸ ਆਵੇਗੀ, ਜੋ 24 ਅਕਤੂਬਰ ਤੱਕ ਚੱਲੇਗੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਕੋਵਿਡ ਨਾਲ ਸਬੰਧਤ ਆਈਆਈਟੀ ਦੇ ਵਿਗਿਆਨੀਆਂ ਨੇ ਜੋ ਵੀ ਸੰਭਾਵਨਾਵਾਂ ਪ੍ਰਗਟਾਈਆਂ ਸਨ, ਉਹ ਲਗਭਗ ਸਹੀ ਸਨ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੋਵਿਡ ਦੀ ਚੌਥੀ ਲਹਿਰ ਤੀਜੀ ਲਹਿਰ ਤੋਂ ਥੋੜ੍ਹਾ ਜ਼ਿਆਦਾ ਸਮੇਂ ਤੱਕ ਰਹਿ ਸਕਦੀ ਹੈ।

Advertisements

ਹਾਲਾਂਕਿ ਵਿਗਿਆਨੀਆਂ ਦਾ ਕਹਿਣਾ ਹੈ ਕਿ ਚੌਥੀ ਲਹਿਰ ਕੋਰੋਨਾ ਦੇ ਵੈਰੀਐਂਟ ਉਤੇ ਨਿਰਭਰ ਕਰੇਗੀ। ਖੋਜਕਰਤਾ ਹੁਣ ਇਸ ਗੱਲ ‘ਤੇ ਖੋਜ ਕਰ ਰਹੇ ਹਨ ਕਿ ਭਾਰਤ ਵਿੱਚ ਕੋਵਿਡ ਦੀ ਅਗਲੀ ਲਹਿਰ ਕਦੋਂ ਤੱਕ ਆ ਸਕਦੀ ਹੈ। ਕੋਵਿਡ ਦੀ ਚੌਥੀ ਲਹਿਰ 22 ਜੂਨ ਤੱਕ ਭਾਰਤ ਵਿੱਚ ਆ ਸਕਦੀ ਹੈ ਜਦੋਂ ਕਿ ਇਹ 24 ਅਕਤੂਬਰ ਤੱਕ ਰਹੇਗੀ। ਇਸ ਤੋਂ ਪਹਿਲਾਂ ਆਈਆਈਟੀ ਕਾਨਪੁਰ ਨੇ ਵੀ ਕੋਰੋਨਾ ਦੀ ਤੀਜੀ ਲਹਿਰ ਬਾਰੇ ਸੰਭਾਵਨਾ ਜਤਾਈ ਸੀ ਕਿ ਤੀਜੀ ਲਹਿਰ ਫਰਵਰੀ ਦੇ ਸ਼ੁਰੂ ਵਿੱਚ ਆਵੇਗੀ ਅਤੇ ਉਸ ਤੋਂ ਬਾਅਦ ਮਾਮਲਿਆਂ ਵਿੱਚ ਕਮੀ ਆਵੇਗੀ। ਵਿਗਿਆਨੀਆਂ ਦਾ ਅੰਦਾਜ਼ਾ ਬਿਲਕੁਲ ਸਹੀ ਨਿਕਲਿਆ। ਚੌਥੀ ਲਹਿਰ ਦੇ ਬਾਰੇ ‘ਚ ਵਿਗਿਆਨੀਆਂ ਨੇ ਕਿਹਾ ਕਿ ਅਗਸਤ ‘ਚ ਕੋਰੋਨਾ ਦੀ ਚੌਥੀ ਲਹਿਰ ਦਾ ਸਿਖਰ ਆ ਸਕਦਾ ਹੈ। 15 ਅਗਸਤ ਤੋਂ 31 ਅਗਸਤ ਤੱਕ ਇਨਫੈਕਸ਼ਨ ਦੇ ਮਾਮਲਿਆਂ ‘ਚ ਤੇਜ਼ੀ ਆਵੇਗੀ।

LEAVE A REPLY

Please enter your comment!
Please enter your name here